ਚੋਹਲਾ ਸਾਹਿਬ/ਸਰਹਾਲੀ ਕਲਾਂ,1 ਮਾਰਚ (ਰਾਕੇਸ਼ ਨਈਅਰ) : ਸਿਵਲ ਸਰਜਨ ਤਰਨ ਤਾਰਨ ਡਾ: ਰੇਨੂੰ ਭਾਟੀਆ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ:ਵਰਿੰਦਰਪਾਲ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾ.ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਸਮੂਹਿਕ ਸਿਹਤ ਕੇਂਦਰ ਸਰਹਾਲੀ ਦੀ ਯੋਗ ਰਹਿਨੁਮਾਈ ਹੇਠ ਕੰਮਿਊਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਵਿੱਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂਦਾਂ ਪਿਲਾਈਆਂ ਗਈਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬਲਾਕ ਸਰਹਾਲੀ ਅਧੀਨ ਕੁੱਲ 9120 ਬੱਚੇ ਹਨ ਜਿਨਾਂ ਨੂੰ ਪੋਲੀਓ ਬੂੰਦਾਂ ਪਿਲਾਕੇ ਟਾਰਗੇਟ ਮੁਕੰਮਲ ਕਰ ਦਿੱਤਾ ਗਿਆ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਹਰਦੀਪ ਸਿੰਘ ਸੰਧੂ ਬੀ.ਈ.ਈ ਅਤੇ ਹੈਲਥ ਇੰਸਪੈਕਟਰ ਬਿਹਾਰੀ ਲਾਲ ਨੇ ਦੱਸਿਆ ਕਿ ਪੋਲੀਓ ਬੂੰਦਾਂ ਪਿਲਾਉਣ ਲਈ 6 ਮੋਬਾਇਲ ਟੀਮਾਂ ਅਤੇ 62 ਬੂਥ ਟੀਮਾਂ ਦਾ ਗਠਨ ਕੀਤਾ ਗਿਆ ਜਿੰਨਾਂ ਵੱਲੋਂ ਵੱਖ ਵੱਖ ਪਿੰਡਾਂ ਜਿਵੇਂ ਸਰਹਾਲੀ ਕਲਾਂ,ਚੋਹਲਾ
ਸਾਹਿਬ,ਫਤਿਹਾਬਾਦ ਆਦਿ ਪਿੰਡਾਂ ਵਿੱਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾ ਚੁੱਕੀਆ ਹਨ ਅਤੇ ਕੋਈ ਵੀ ਬੱਚਾ ਪੋਲੀਓ ਬੂੰਦ ਪਿਲਾਉਣ ਤੋਂ ਵਾਂਝਾ ਨਹੀਂ ਰਿਹਾ ਹੈ।ਇਸ ਸਮੇਂ ਸਹਾਇਕ ਮਲੇਰੀਆ ਅਫਸਰ ਵਿਰਸਾ ਸਿੰਘ ਪੰਨੂ ਹੈਲਥ ਇੰਸਪੈਕਟਰ ਬਿਹਾਰੀ ਲਾਲ, ਡਾ: ਵਿਵੇਕ ਸ਼ਰਮਾਂ,ਮਨਦੀਪ ਸਿੰਘ ਆਈ.ਏ,ਵਿਸ਼ਾਲ ਕੁਮਾਰ ਵਰਮਾ,ਮਨਦੀਪ ਕੌਰ,ਹਰਜੀਤ ਕੌਰ,ਸੁਖਜੀਤ ਕੌਰ,ਰਜਿੰਦਰ ਸਿੰਘ ਫਤਿਹਗੜ੍ਹ ਚੂੜੀਆਂ,ਪਰਮਿੰਦਰ ਢਿਲੋਂ,ਜਸਪਿੰਦਰ ਸਿੰਘ ਹਾਂਡਾ,ਸੁਖਦੀਪ ਸਿੰਘ ਔਲਖ,ਪ੍ਰਦੀਪ ਸਿੰਘ,ਸਤਨਾਮ ਸਿੰਘ ਮੁੰਡਾ ਪਿੰਡ,ਬਲਰਾਜ ਸਿੰਘ ਗਿੱਲ,ਸਰਜੀਤ ਸਿੰਘ ਐਸ.ਆਈ,ਪ੍ਰਦੀਪ ਸਿੰਘ,ਅਮਨਦੀਪ ਸਿੰਘ,ਸੰਦੀਪ ਸਿੰਘ,ਸਵਿੰਦਰ ਕੌਰ ਐਲ.ਐਚ.ਵੀ ਅਦਿ ਹਾਜ਼ਰ ਸਨ।