ਭੁੰਨਰਹੇੜੀ/ਪਟਿਆਲਾ 22, ਜੁਲਾਈ (ਕ੍ਰਿਸ਼ਨ ਗਿਰ) : ਬੀ ਡੀ ਪੀ ਓ ਦਫਤਰ ਭੁਨਰਹੇੜੀ ਦੇ ਸਮੂਹ ਸਟਾਫ਼ ਵੱਲੋਂ ਸਰਕਾਰ ਵੱਲੋਂ ਜਾਰੀ ਕੀਤੇ ਛੇਵੇਂ ਪੇ ਕਮਿਸ਼ਨ ਦੇ ਵਿਰੋਧ ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ਮਹਿਕਮੇ ਦੇ ਸਮੂਹ ਮੁਲਾਜ਼ਮਾਂ ਦੇ ਸਮਰਥਨ ਵਿੱਚ ਕਲਮ ਛੋੜ ਹੜਤਾਲ ਜਾਰੀ ਹੈ।ਜੋਕਿ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਲਗਾਤਾਰ ਜਾਰੀ ਰਹੇਗੀ।ਅਤੇ ਇਸ ਦੇ ਸੰਬੰਧ ਵਿਚ ਮਿਤੀ 27-7-2021, ਨੂੰ ਵਿਕਾਸ ਭਵਨ ਮੁਹਾਲੀ ਵਿਖੇ ਸਮੂਹਿਕ ਪੇਂਡੂ ਵਿਕਾਸ ਦੇ ਸਮੂਹ ਮੁਲਾਜ਼ਮਾਂ ਵੱਲੋਂ ਇੱਕ ਦਿਨ ਦਾ ਧਰਨਾ ਦਿੱਤਾ ਜਾਵੇਗਾ,ਜਿਸ ਵਿੱਚ ਬਲਾਕ ਭੁਨਰਹੇੜੀ ਦੇ ਮੁਲਾਜਮ ਇਸ ਧਰਨੇ ਵਿੱਚ ਵੱਧ ਚੜਕੇ ਹਿੱਸਾ ਲੈਣਗੇ।
ਅੱਜ ਧਰਨੇ ਵਿੱਚ ਸਤਵਿੰਦਰ ਸਿੰਘ ਕੰਗ ਪ੍ਰਧਾਨ ਵੀ ਡੀ ਓ ਯੂਨੀਅਨ ਪੰਜਾਬ, ਹਰਲਾਲ ਸਿੰਘ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ ਬਲਾਕ ਭੁਨਰਹੇੜੀ, ਗੁਰਮੀਤ ਸਿੰਘ ਪੰਚਾਇਤ ਅਫ਼ਸਰ,ਹਰਮੀਤ ਗਿਰ, ਦਸਮੇਸ਼, ਹਰਦੀਪ ਸਿੰਘ ਵੀਡੀਓ, ਹਰਵਿੰਦਰ ਸਿੰਘ ਸਨੌਰ, ਤਰਸੇਮ ਲਾਲ ਸਤਪਾਲ ਸਿੰਘ,ਗੁਰਮੇਲ ਸਿੰਘ, ਚਮਨਦੀਪ ਸਿੰਘ ਟੀ ਸੀ ਨਿਰਮਲ ਸਿੰਘ ਏ ਈ ਗੁਰਦੇਵ ਸਿੰਘ ਸੁਪਰਡੈਂਟ, ਜਰਨੈਲ ਸਿੰਘ ਜੂਨੀਅਰ ਸਹਾਇਕ, ਸੰਦੀਪ ਕੌਰ ਸਟੈਨੋ, ਹਰਜੀਤ ਸਿੰਘ ਸੇਵਾਦਾਰ, ਬਲਜੀਤ ਸਿੰਘ ਪੰਚਾਇਤ ਸਕੱਤਰ ਆਦਿ ਹਾਜਿਰ ਸਨ।