ਜੰਡਿਆਲਾ ਗੁਰੂ, 23 ਨਵੰਬਰ (ਕੰਵਲਜੀਤ ਸਿੰਘ ਲਾਡੀ):- ਅੱਜ ਮਿਤੀ 22 ਨਵੰਬਰ 2021 ਨੂੰ ਸਵੀਪ ਐਕਟਿਵਿਟੀ ਅਧੀਨ ਜੰਡਿਆਲਾ ਗੁਰੂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੈਡਮ ਗੁਰਮੀਤ ਕੌਰ ਵਲੋਂ ਵੋਟਾਂ ਬਣਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਸਬੰਧ ਚ ਸਰਕਾਰੀ ਐਲੀਮੈਂਟਰੀ ਸਕੂਲ ਗਹਿਰੀ ਮੰਡੀ ਦੇ ਵਿਦਿਆਰਥੀਆਂ ਵਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਸਲੋਗਨਾਂ ਰਾਹੀਂ ਇਸ ਮੁਹਿਮ ਵਿਚ ਯੋਗਦਾਨ ਪਾਇਆ ਗਿਆ। ਲੋਕਾਂ ਨੂੰ ਵੋਟਰ ਹੈਲਪਲਾਇਨ ਮੋਬਾਇਲ ਐਪ ਸਬੰਧੀ ਵੀ ਟ੍ਰੇਨਿੰਗ ਦਿੱਤੀ ਗਈ। ਸਿੱਖਿਆ ਅਫਸਰ ਮੈਡਮ ਗੁਰਮੀਤ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਇਸ ਮੋਬਾਇਲ ਐਪ ਦੀ ਮਦਦ ਨਾਲ ਨਾਗਰਿਕ ਘਰ ਬੈਠੇ ਹੀ ਆਪਣੀ ਨਵੀਂ ਵੋਟ ਬਨਾਉਣ ਲਈ ਫਾਰਮ 6, ਸੋਧ ਲਈ ਫਾਰਮ 8, ਵੋਟ ਕਟਵਾਉਣ ਲਈ ਫਾਰਮ 7, ਵਿਦੇਸ ਰਹਿੰਦੇ ਭਾਰਤੀ ਨਾਗਰਿਕਾਂ ਲਈ 6 ਏ, 8 ਏ ਰਾਹੀ ਆਨਲਾਇਨ ਅਤੇ ਵੋਟਰ ਹੈਲਪਲਾਇਨ ਐਪ ਰਾਹੀ ਅਪਲਾਈ ਕੀਤਾ ਜਾ ਸਕਦਾ ਹੈ।
ਇਸ ਵੋਟਰ ਜਾਗਰੂਕਤਾ ਮੁਹਿਮ ‘ਚ ਕਲਰਕ ਜਤਿੰਦਰ ਸਿੰਘ, ਸੀਐਚਟੀ ਇੰਚਾਰਜ ਮੈਡਮ ਹਰਪ੍ਰੀਤ ਕੌਰ (ਸਰਕਾਰੀ ਐਲੀਮੈਂਟਰੀ ਸਕੂਲ ਗਹਿਰੀ ਮੰਡੀ), ਡਾਟਾ ਐਂਟਰੀ ਆਪ੍ਰੇਟਰ ਸੰਜੀਵ ਕੁਮਾਰ, ਲੇਖਾਕਾਰ ਗੁਰਪ੍ਰੀਤ ਸਿੰਘ ਅਤੇ ਮਿਡ ਡੇ ਮੀਲ ਪ੍ਰਬੰਧਕ ਦੇਸਰਾਜ ਆਦਿ ਹਾਜਰ ਸਨ।