ਚੋਹਲਾ ਸਾਹਿਬ/ਤਰਨ ਤਾਰਨ,22 ਫਰਵਰੀ (ਰਾਕੇਸ਼ ਨਈਅਰ) :- ਨਿਪੁੰਨ ਭਾਰਤ ਮਿਸ਼ਨ ਤਹਿਤ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ.ਸ.ਜਗਵਿੰਦਰ ਸਿੰਘ ਦੀ ਯੋਗ ਰਹਿਨੁਮਾਈ ਹੇਠ ਬਲਾਕ ਚੋਹਲਾ ਸਾਹਿਬ ਦੇ ਅਧਿਆਪਕ ਸਹਿਬਾਨ ਦਾ ਆਖ਼ਿਰੀ ਗੇੜ ਦਾ ਇੱਕ ਰੋਜ਼ਾ ਸੈਮੀਨਾਰ ਮੰਗਲਵਾਰ ਨੂੰ ਬਲਾਕ ਐਲੀਮੈਂਟਰੀ ਸਿੱਖਿਆ ਦਫਤਰ ਸਰਹਾਲੀ ਵਿਖੇ ਲਗਾਇਆ ਗਿਆ।ਸਿਖਲਾਈ ਵਰਕਸ਼ਾਪ ਦੌਰਾਨ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਸ.ਜਸਵਿੰਦਰ ਸਿੰਘ ਸੰਧੂ ਨੇ ਹਾਜਰ ਸੈਂਟਰ ਹੈੱਡ ਟੀਚਰ ਅਤੇ ਹਾਜਰ ਅਧਿਆਪਕ ਸਹਿਬਾਨ ਨੂੰ ਬੁਨਿਆਦੀ ਸ਼ਾਖਰਤਾ ਅਤੇ ਸੰਖਿਆ ਗਿਆਨ ਬਾਰੇ ਕੀਤੀ ਯੋਜਨਾਬੰਦੀ ਅਤੇ ਇਸਦੀ ਸਕੂਲਾਂ ਵਿਚ ਯੋਗ ਵਰਤੋਂ ਲਈ ਅਧਿਆਪਕ ਸਹਿਬਾਨ ਨੂੰ ਪ੍ਰੇਰਿਆ।ਇਸ ਸਿਖਲਾਈ ਵਰਕਸ਼ਾਪ ਦੌਰਾਨ ਸੈਂਟਰ ਹੈੱਡ ਟੀਚਰ ਸ.ਨਿਰਮਲਜੀਤ ਸਿੰਘ ਅਤੇ ਬੀ.ਐਮ.ਟੀ ਸ਼ਮਸ਼ੇਰ ਸਿੰਘ ਅਤੇ ਸਤਿੰਦਰ ਸਿੰਘ ਵਲੋਂ ਨਿਪੁੰਨ ਭਾਰਤ ਮਿਸ਼ਨ ਮੁਹਿੰਮ ਸਬੰਧੀ ਓਰੀਐਂਟੇਸ਼ਨ,ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖਲੇ ਅਤੇ ਹੋਰ ਗਤੀਵਿਧੀਆਂ,ਸਾਖਰਤਾ ਅਤੇ ਪੜ੍ਹਨ ਮੁਹਿੰਮ,ਸਪਲੀਮੈਂਟਰੀ ਰੀਡਿੰਗ ਮਟੀਰੀਅਲ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਗਈ।ਅਖੀਰ ਵਿੱਚ ਸ.ਜਸਵਿੰਦਰ ਸਿੰਘ ਸੰਧੂ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਨੇ ਸਮੂਹ ਹਾਜਰ ਅਧਿਆਪਕ ਸਹਿਬਾਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਪੁੰਨ ਭਾਰਤ ਮਿਸ਼ਨ ਮੁਹਿੰਮ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਲਈ ਬਹੁਤ ਹੀ ਲਾਹੇਵੰਦ ਹੈ।ਉਹਨਾਂ ਕਿਹਾ ਕਿ ਵਿਦਿਆਰਥੀ ਨੂੰ ਭਾਸ਼ਾ ਦੀ ਨਿਪੁੰਨਤਾ ਅਤੇ ਗਣਿਤ ਦੇ ਮੁਢਲੇ ਸੰਕਲਪਾਂ ਵਿੱਚ ਨਿਪੁੰਨਤਾ ਲਿਆਉਣ ਲਈ ਸਮੂਹ ਅਧਿਆਪਕ ਸਹਿਬਾਨ ਨੂੰ ਇਸ ਮਿਸ਼ਨ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨਾ ਚਾਹੀਦਾ ਹੈ।
Related Articles
Check Also
Close