
ਹਾਜੀਪੁਰ,27 ਮਈ(ਜਸਵੀਰ ਸਿੰਘ ਪੁਰੇਵਾਲ) : ਅੱਜ ਬਲਾਕ ਕਾਂਗਰਸ ਕਮੇਟੀ ਹਾਜੀਪੁਰ ਵਲੋਂ ਕਾਰਜਕਾਰੀ ਪ੍ਰਧਾਨ ਅਤੇ ਹਾਜੀਪੁਰ ਦੇ ਮੌਜੂਦਾ ਸਰਪੰਚ ਕਿਸ਼ੋਰ ਕੁਮਾਰ ਦੀ ਅਗਵਾਈ ਹੇਠ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਜੀ ਨੂੰ ਸਿਰਧਾਜਲੀਆਂ ਦਿਤੀਆਂ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਮੌਕੇ ਬਲਾਕ ਕਾਂਗਰਸ ਹਾਜੀਪੁਰ ਦੇ ਕਾਰਜਕਾਰੀ ਪ੍ਰਧਾਨ ਕਿਸ਼ੋਰ ਕੁਮਾਰ ਨੇ ਕਿਹਾ ਕਿ ਸ਼੍ਰੀ ਜਵਾਹਰ ਲਾਲ ਨਹਿਰੂ ਜੀ ਇਕ ਉਘੇ ਰਾਜਨੇਤਾ, ਇੱਕ ਵਧੀਆ ਪ੍ਰਧਾਨ ਮੰਤਰੀ ਸਨ।ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਸਨ ਉਹ ਵੀ ਉਸ ਵਕਤ ਜਦੋ ਭਾਰਤ ਅੰਗਰੇਜ਼ਾਂ ਦੇ ਲੰਮੀ ਗੁਲਾਮੀ ਤੋਂ ਆਜ਼ਾਦ ਹੋਇਆ ਸੀ ਅਤੇ ਭਾਰਤ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਅਤੇ ਦੇਸ ਨੂੰ ਆਤਮ ਨਿਰਭਰ ਬਣਾਉਣ ਦੀ ਵੱਡੀ ਜਿੰਮੇਵਾਰੀ ਸੀ।ਜੋ ਉਹਨਾਂ ਨੇ ਬਾਖੂਬੀ ਨਿਭਾਈ ।ਉਹਨਾਂ ਨੇ ਦੇਸ ਦੀ ਆਜ਼ਾਦੀ ਦੀ ਜੰਗ ਵਿੱਚ ਵੀ ਅਹਿਮ ਰੋਲ ਨਿਭਾਇਆ। ਸਾਡੇ ਭਾਰਤ ਦੇ ਲੋਕ ਉਹਨਾ ਦੇ ਦੇਸ਼ ਪ੍ਰਤੀ ਕੀਤੇ ਅਹਿਮ ਯੋਗਦਾਨ ਨੂੰ ਕਦੇ ਵੀ ਨਹੀਂ ਭੁਲਾ ਸਕਦੇ।ਇਸ ਮੌਕੇ ਬਲਾਕ ਕਾਂਗਰਸ ਦੇ ਯੂਥ ਪ੍ਰਧਾਨ ਰਜਨੀਸ਼ ਮਿਨਹਾਸ ਉਰਫ ਮੰਗੂ ਨੇ ਕਿਹਾ ਕਿ ਸਾਨੂੰ ਦੇਸ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਤੋਂ ਪ੍ਰੇਰਨਾ ਲੈ ਕੇ ਦੇਸ਼ ਤਰੱਕੀ ਦੀ ਰਾਹ ਤੇ ਲਿਜਾਣ ਲਈ ਆਪਣਾ ਤਨ ਮਨ ਅਤੇ ਧੰਨ ਸਭ ਕੁਝ ਵਾਰ ਦੇਣਾ ਚਾਹੀਦਾ ਹੈ। ਇਸ ਮੌਕੇ ਜੋਗਿੰਦਰ ਸਿੰਘ ਸ਼ਹਿਰੀ ਪ੍ਰਧਾਨ, ਸਰਪੰਚ ਪ੍ਰੇਮ ਕੁਮਾਰ,ਸਰਪੰਚ ਜਤਮਲ,ਸਰਪੰਚ ਰਾਜਨ ਸ਼ਰਮਾ,ਸੰਮਤੀ ਮੈਂਬਰ ਸੁਰਿੰਦਰ ਸਿੰਘ, ਯੂਥ ਨੇਤਾ ਕਪਿਲ ਲੰਬੜ ਦਾਰ, ਠਾਕੁਰ ਸੁਧੀਰ (ਹੈਪੀ)ਰਮਨ ਭਾਰਦਵਾਜ, ਨੀਰਜ,ਰਾਏ ਸਿੰਘ ਸਧਾਨੁ,ਰਾਜਿੰਦਰ ਫੌਜੀ, ਲਾਲਾ ਅਸ਼ੋਕ ,ਸ਼ੋਕੁ,ਅਸ਼ਵਨੀ ਸ਼ਰਮਾ ਪੰਚ ਰਣਜੀਤ ਸਿੰਘ ਬਿੱਟੂ, ਬਿਮਲਾ ਸ਼ਰਮਾ,ਆਦਿ ਹਾਜਿਰ ਸਨ।