ਜੰਡਿਆਲਾ ਗੁਰੂ, 07 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਗਰੀਬ ਪਰਿਵਾਰਾਂ ਨੂੰ ਸਹੂਲਤਾਂ ਦਾ ਢੰਡੋਰਾ ਪਿੱਟਦਿਆਂ ਹੋਇਆਂ ਕਾਂਗਰਸੀ ਆਗੂ ਥੱਕਦੇ ਨਜ਼ਰ ਨਹੀਂ ਆ ਰਹੇ ਪਰ ਅਸਲ ਵਿਚ ਜਮੀਨੀ ਪੱਧਰ ਤੇ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ ਆਓ ਗੱਲ ਕਰ ਰਹੇ ਹਾਂ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਗਹਿਰੀ ਮੰਡੀ ਦੀ ਕਰਨੌਲੀ ਵਿਖੇ ਸਾਡੇ ਅਦਾਰੇ ਦੀ ਟੀਮ ਨੇ ਜਮੀਨੀ ਪੱਧਰ ਤੇ ਗਰੀਬ ਪਰਿਵਾਰਾਂ ਨੂੰ ਮਿਲ ਰਹੀ 2 ਰੁਪਏ ਕਿਲੋ ਦੇ ਹਿਸਾਬ ਨਾਲ ਕਣਕ ਦੀ ਸਹੂਲਤਾਂ ਦਾ ਸਰਵੇ ਕੀਤਾ ਤਾਂ ਇੱਥੇ ਬਹੁਤ ਘਰਾਂ ਵਿੱਚ ਲਾਭਪਾਤਰੀਆਂ ਦੇ ਦੋ ਰੁਪਏ ਕਿਲੋ ਕਣਕ ਮਿਲਣ ਵਾਲੇ ਕਾਰਡਾਂ ਵਿੱਚੋਂ ਨਾਂ ਕੱਟੇ ਗਏ ਬਾਰੇ ਦੱਸਿਆ ਗਿਆ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਰਨੋਲੀ ਦੇ ਵਸਨੀਕਾਂ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ ਪਤਾ ਨਹੀ ਸਾਨੂੰ ਡਿਪੂ ਹੋਲਡਰਾਂ ਵੱਲੋਂ ਜਾਂ ਫੂਡ ਸਪਲਾਈ ਇੰਸਪੈਕਟਰਾਂ ਵੱਲੋਂ ਸਾਨੂੰ ਅੱਖੋਂ ਪਰੋਖੇ ਕਿਓੁ ਕੀਤਾ ਗਿਆ ਸਾਡੇ ਕਾਰਡਾਂ ਵਿੱਚੋਂ ਨਾਂ ਕੱਟ ਕੇ ਸਾਡੇ ਨਾਲ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਹੈ ਤੇ ਫੂਡ ਸਪਲਾਈ ਇੰਸਪੈਕਟਰ ਤੇ ਕਾਂਗਰਸੀ ਆਗੂ ਸਾਡਾ ਹੱਕ ਖੋਹ ਕੇ ਆਪਣੇ ਚਹੇਤਿਆਂ ਦੇ ਘਰ ਕਣਕ ਨਾਲ ਭਰ ਰਹੇ ਹਨ ਸੱਤਾਧਾਰੀ ਕਾਂਗਰਸ ਸਰਕਾਰ ਵਿਰੁੱਧ ਖੁੱਲ੍ਹ ਕੇ ਭੜਾਸ ਕੱਢਦੇ ਹੋਏ ਨਜ਼ਰ ਆਏ ਇਹਨਾਂ ਨੇ ਨਵੀਂ ਸਹੂਲਤ ਕੀ ਦੇਣੀ ਹੈ।
2 ਰੁਪਏ ਕਿਲੋ ਕਣਕ ਨਾ ਮਿਲਣ ਕਰਕੇ ਔਰਤਾਂ ਰੋਸ ਕਰਦੀਆਂ ਹੋਈਆਂ ਅਤੇ ਮਨਜਿੰਦਰ ਸਿੰਘ ਭੀਰੀ ਸਾਬਕਾ ਸਰਪੰਚ ਫਾਇਲ ਫੋਟੋ ਵਿੱਚ ਨਜ਼ਰ ਆ ਰਹੇ
ਪਹਿਲੀ ਵੀ ਮਿਲ ਰਹੀ ਸਹੂਲਤ2 ਰੁਪਏ ਕਿਲੋ ਕਣਕ ਖੋਹ ਲਈ ਹੈ ਇਸ ਨਾਲੋਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਸਰਕਾਰ ਚੰਗੀ ਸੀ ਜਿਨ੍ਹਾਂ ਨੇ ਸਹੂਲਤ ਲਾਗੂ ਕੀਤੀ ਤੇ ਗ਼ਰੀਬ ਪਰਿਵਾਰਾਂ ਨੂੰ ਇਸ ਸਹੂਲਤ ਦਾ ਫ਼ਾਇਦਾ ਮਿਲੇਆ। ਇਸ ਮੌਕੇ ਤੇ ਇਨ੍ਹਾਂ ਗਰੀਬ ਪਰਿਵਾਰਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਅਤੇ ਇਹਨਾਂ ਨੂੰ ਮਿਲਦਾ ਹੱਕ ਦਿਵਾਉਣ ਵਾਸਤੇ ਮਨਜਿੰਦਰ ਸਿੰਘ ਭੀਰੀ ਸਾਬਕਾ ਸਰਪੰਚ ਨੇ ਇਹਨਾਂ ਗਰੀਬ ਪਰਿਵਾਰਾਂ ਦੇ ਹੱਕ ਹਾਅ ਦਾ ਨਾਅਰਾ ਮਾਰ ਦੇ ਹੋਏ ਫੂਡ ਸਪਲਾਈ ਇੰਸਪੈਕਟਰਾਂ ਤੇ ਗੰਭੀਰ ਆਰੋਪ ਵੀ ਲਗਾੲੇ ਕੀ ਕਾਰਡ ਵਿਚੋਂ ਨਾ ਕੱਟਣ ਵਿੱਚ ਇਹਨਾਂ ਇੰਸਪੈਕਟਰਾਂ ਦਾ ਹੱਥ ਹੁੰਦਾ ਹੈ ਕਿਉਂਕਿ ਲਾਭਪਾਤਰੀਆਂ ਦਾ ਨਾਮ ਵੀ ਦਰਜ ਇਹਨਾਂ ਨੇ ਕਰਨਾ ਹੈ ਤੇ ਨਾਮ ਕੱਟਣਾ ਵੀ ਇਹਨਾਂ ਨੇ ਹੈਂ ।