ਜੰਡਿਆਲਾ ਗੁਰੂ, (ਕੰਵਰਜੀਤ ਸਿੰਘ ਲਾਡੀ) : ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਪ੍ਰੈੱਸ ਕਲੱਬ ਅੰਮ੍ਰਿਤਸਰ ਦੇ ਦਫ਼ਤਰ ਵਿਖੇ ਆਲ ਇੰਡੀਆ ਪ੍ਰਧਾਨ ਸ੍ਰੀ ਸੰਜੀਵ ਪੁੰਜ ਜੀ ਦੀ ਯੋਗ ਅਗਵਾਈ ਹੇਠ ਹੋਈ। ਜਿਸ ਵਿੱਚ ਫੀਲਡ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਸਮੇਂ ਸਮੇਂ ਪੰਜਾਬ ਵਿੱਚ ਵੱਖ ਵੱਖ ਰਾਜਨਿਤੀਕ ਪਰਟੀਆਂ ਦੀਆਂ ਸਰਕਾਰਾਂ ਨੂੰ ਕੋਸ਼ਿਆਂ ਗਿਆ ਕਿਉਕਿ ਪੱਤਰਕਾਰ ਹਮੇਸ਼ਾ ਹੀ ਦਿਨ ਰਾਤ ਆਮ ਪਬਲਿਕ ਦੀਆਂ ਮੁਸ਼ਕਲਾਂ ਨੂੰ ਆਪਣੇ ਨਿਊਜ਼ ਪੇਪਰ ਜਾਂ ਟੀਵੀ ਚੈਨਲਾਂ ਰਾਹੀਂ ਖਬਰ ਲਗਾਕੇ ਸੁੱਤੇ ਪ੍ਰਸ਼ਾਸ਼ਨ ਨੂੰ ਜਗਾਉਂਦੀਆਂ ਅਪਣੀ ਡਿਊਟੀ ਨੂੰ ਡਿਊਟੀ ਸਹੀ ਢੰਗ ਨਾਲ ਕਰਨ ਲਈ ਪ੍ਰੇਰਿਤ ਕਰਦੀਆਂ ਹਨ।
ਇਸੇ ਤਰਾਂ ਸਰਕਾਰਾਂ ਬਨਾਉਣ ਵਿੱਚ ਵੀ ਪੱਤਰਕਾਰਾਂ ਦਾ ਅਹਿਮ ਰੋਲ ਹੁੰਦਾ ਹੈ ਪਰ ਅਫਸੋਸ ਜਦੋਂ ਫੀਲਡ ਵਿੱਚ ਨਿਊਜ਼ ਕਵਰੇਜ ਕਰਦੇ ਸਮੇਂ ਆਪਣੀ ਜਾਨ ਜੋਖਮ ਵਿਚ ਪਾਉਂਦਿਆਂ ਪੱਤਰਕਾਰ ਰਿਸਕ ਲੈਂਦੇ ਹਨ ਪਰ ਇਸ ਪ੍ਰਤੀ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੋਈ ਵੀ ਸਹੂਲਤ ਪੱਤਰਕਾਰਾਂ ਨੂੰ ਨਾ ਦੇਂਦੇ ਹੋਏ ਹਮੇਸ਼ਾਂ ਹੀ ਲਾਲੀਪੋਪਾਂ ਰਹੀ ਪੱਤਰਕਾਰਾਂ ਨੂੰ ਅਣਗੌਲਿਆਂ ਕੀਤਾ ਜਿਸ ਦਾ ਖਮਿਆਜਾ ਹੁਣ ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ 2022 ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੂੰ ਭੁਗਤਣਾ ਪਵੇਗਾ! ਇਸ ਮੌਕੇ ਤੇ ਜਥੇਬੰਦੀ ਵਿਚ ਵਧੀਆ ਸੇਵਾਵਾਂ ਦੇਣ ਵਾਲੇ ਪੱਤਰਕਾਰਾਂ ਨੂੰ ਰਾਸ਼ਟਰੀ ਪ੍ਰਧਾਨ ਸੰਜੀਵ ਪੁੰਜ ਨੇ ਸਿਰੋਪਾਓ ਪਾਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਹਰਸ਼ ਪੁੰਜ, ਰਜੇਸ਼ ਕੌਂਡਲ, ਮਨੀ ਖੋਸਲਾ, ਕੰਵਲਜੀਤ ਸਿੰਘ ਵਾਲੀਆ,ਗੁਰਮੀਤ ਸਿੰਘ ਸੂਰੀ,ਬੇਦੀ, ਰਾਮ ਸ਼ਰਨਜੀਤ ਸਿੰਘ ਜੰਡਿਆਲਾ ਗੁਰੂ, ਸੁਖਜਿੰਦਰ ਸਿੰਘ ਸੋਨੂੰ, ਕੰਵਲਜੀਤ ਸਿੰਘ ਲਾਡੀ, ਮਲਕੀਤ ਸੱਗੂ, ਮੰਗਲਦੀਪ ਸਿੰਘ ਆਦਿ ਤੋਂ ਇਲਾਵਾ ਸਮੂਹ ਪੱਤਰਕਾਰ ਭਾਈਚਾਰਾ ਹਾਜ਼ਰ ਸੀ।