ताज़ा खबरपंजाबराजनीति

ਪੰਥ ਨੂੰ ਢਾਹ ਲਾਉਣ ਵਾਲੇ ਬਾਦਲ ਕਿਸ ਮੂੰਹ ਨਾਲ ਪੰਜਾਬ ਨੂੰ ਬਚਾਉਣਗੇ: ਬ੍ਰਹਮਪੁਰਾ

ਬਾਦਲਾਂ ਦਾ ਰਾਜਨੀਤੀ ਚ ਸਫਾਇਆ ਕਰਨ ਲਈ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਮਰਕੱਸੇ ਕੀਤੇ

 ਬ੍ਰਹਮਪੁਰਾ ਨੇ ਬਾਦਲਾਂ ਨੂੰ ਵੱਡਾ ਝਟਕਾ ਦਿੱਤਾ,ਪਿੰਡ ਪੰਡੋਰੀ ਗੋਲਾ ਦੇ ਦਰਜਨਾਂ ਵਰਕਰ ਸ੍ਰੋਮਣੀ ਅਕਾਲੀ ਦਲ (ਸੰਯੁਕਤ) ‘ਚ ਸ਼ਾਮਲ

 

ਤਰਨਤਾਰਨ, 22 ਮਈ (ਨਿਊਜ਼ 24 ਪੰਜਾਬ) : ਅੱਜ ਬਾਦਲਾਂ ਨੂੰ ਵੱਡਾ ਝਟਕਾ ਉਸ ਸਮੇ ਲੱਗਾ ਜਦੋ ਪਿੰਡ ਪੰਡੋਰੀ ਗੋਲਾ ਦੇ ਜਸਮੀਤ ਸਿੰਘ ਜੱਸ ਦੀ ਅਗਵਾਈ ਚ ਦਰਜਨਾਂ ਵਰਕਰ ਸ਼੍ਰੋਮਣੀ ਅਕਾਲੀ ਦਲ( ਸੰਯੁਕਤ ) ਚ ਸ਼ਾਮਲ ਹੋਏ । ਬਾਦਲਾਂ ਨੇ ਪੰਜਾਬ ਦੀ ਜਵਾਨੀ,ਪੰਥ,ਧਾਰਮਿਕ ਤੇ ਸਮਾਜਿਕ ਤੌਰ ਤੇ ਪੰਜਾਬ ਨੂੰ ਬੜੀ ਬੁਰੀ ਤਰਾਂ ਝੰਬ ਦਿੱਤਾ ਹੈ ਜਿਸ ਦਾ ਵਰਨਣ ਕਰਨਾ ਵੀ ਬੇਹੱਦ ਮੁਸ਼ਕਲ ਹੈ। ਉਕਤ ਗੱਲਾਂ ਦਾ ਪ੍ਰਗਟਾਵਾ ਅੱਜ ਸ਼੍ਰੋੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਹਲਕਾ ਖਡੂਰ ਸਾਹਿਬ ਤੋ ਸਾਬਕਾ ਵਿਧਾਇਕ ਸ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ । ਉਨਾ ਕਿਹਾ ਕਿ ਬਾਦਲਾਂ ਨੂੰ ਅੱਜ ਛੱਡ ਕੇ ਸੰਯੁਕਤ ਅਕਾਲੀ ਦਲ ਚ ਸ਼ਾਮਲ ਹੋੋਣ ਤੇ ਉਨਾ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ । ਸੂਬੇ ਦੇ ਆਰਥਿਕ ਤੌਰ ਤੇ ਸਥਿਤੀ ਪਹਿਲਾ ਨਾਲੋ ਵੀ ਡਾਵਾਂਡੋਲ ਹੋ ਗਈ ਹੈ ਪਹਿਲਾਂ ਤਾਂ ਪੰਥ ਨੂੰ ਢਾਹ ਲਾਉਣ ਚ ਉਕਤ ਹੁਕਮਰਾਨ ਨੇ ਬੇਅਦਬੀਆਂ ਕਰਵਾਈਆਂ ਗਈਆਂ ,ਸ਼੍ਰੋਮਣੀ ਕਮੇਟੀ ਤੇ ਕਬਜਾ ,ਵੱਡੇ ਗੁਰੂਧਾਮ ਆਦਿ ਆਪਣੇ ਕਬਜੇ ਚ ਕਰ ਲਏ ।

ਰਵਿੰਦਰ ਸਿੰਘ ਬ੍ਰਹਮਪੁਰਾ ਪਿੰਡ ਪੰਡੋਰੀ ਗੋਲਾ ਦੇ ਸੈਕੜੇ ਵਰਕਰਾਂ ਨੂੰ ਸ਼ਾਮਲ ਕਰਨ ਮੌਕੇ, ਹੋਰ ਨਾਲ ਜਸਮੀਤ ਸਿੰਘ ਜੱਜ ਤੇ ਕਸ਼ਮੀਰ ਸਿੰਘ ਸੰਘਾ ਆਦਿ ਹਾਜਰ ਸਨ

ਉਸੇ ਤਹਿਤ ਹੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਚ ਸੱਤਾ ਲੈਣ ਲਈ ਝੂਠ ਦੇ ਪੁਲੰਦੇ ਬਣ ਕੇ ਹਕੂਮਤ ਚ ਤਾਂ ਆ ਗਈ ਪਰ 5 ਸਾਲ ਹੋਣ ਵਾਲੇ ਹਨ ਜੇਕਰ ਇਕ ਫੈਸਲਾ ਵਾਅਦਾ ਵੀ ਕੈਪਟਨ ਨੇ ਨਿਭਾਇਆਂ ਹੁੰਦਾਂ ਤਾਂ ਇਨੀ ਬੁਰੀ ਹਾਲਤ ਪੰਜਾਬ ਦੀ ਕਦੇ ਨਾ ਹੁੰਦੀ । ਬ੍ਰਹਮਪੁਰਾ ਸਪੱਸ਼ਟ ਕੀਤਾ ਕਿ ਕਾਂਗਰਸ ਚ ਅੱਜ ਸਿਰੇ ਦੀ ਫੁੱਟ ਪਈ ਹੈ ਤੇ ਕੈਪਟਨ ਨੂੰ ਹੱਥੀ ਪੈਰਾਂ ਦੀ ਪਈ ਹੈ ਇਸ ਲਈ ਉਹ ਲੋਕਤੰਤਰੀ ਨਿਯਮਾਂ ਦੇ ਉਲਟ ਆਪਣੇ ਹੀ ਮੰਤਰੀਆਂ ਤੇ ਕਾਰਵਾਈਆਂ ਬੈਠਾ ਰਿਹਾ ਹੈ , ਪਰ ਬ੍ਰਹਮਪੁਰਾ ਕਿਹਾ ਕਿ ਲੋਕਤੰਤਰੀ ਮੁਲਕਾਂ ਚ ਸਰਕਾਰਾਂ ਲੋਕਾਂ ਦੀਆਂ ਹੁੰਦੀਆਂ ਹਨ । ਬ੍ਰਹਮਪੁਰਾ ਦੋਸ਼ ਲਾਇਆ ਕਿ ਕੈਪਟਨ ਸ਼ਰੇਆਮ ਬਾਦਲਾਂ ਨਾਲ ਰਲੇਵਾ ਮੈਚ ਖੇਡਦੇ ਰਹੇ ਤੇ ਪੰਜਾਬ ਦੀ ਭੋਲੀਭਾਲੀ ਜਨਤਾ ਨੂੰ ਬੇਵਕੂਫ ਬਣਾਉਦੇ ਰਹੇ ਪਰ ਬਾਦਲਾਂ ਵਾਂਗ ਕੈਪਟਨ ਨੂੰ ਵੀ ਲੋਕ ਮੂੰਹ ਨਹਾ ਲਾਉਣਗੇ । ਇਸ ਮੌਕੇ ਸ਼ਾਮਲ ਹੋਣ ਵਾਲਿਆਂ ਚ ਜਸਮੀਤ ਸਿੰਘ ਜੱਸ ਤੋ ਇਲਾਵਾ ਹੀਰਾ ਸਿੰਘ,ਬਖਸ਼ੀਸ਼ ਸਿੰਘ,ਮੋਹਨ ਸਿੰਘ,ਰਜਪ੍ਰੀਤ ਸਿੰਘ,ਅੰਗਰੇਜ ਸਿੰਘ,ਸਰਵਨ ਸਿੰਘ ਸੰਘੇ,ਗੁਰਸੇਵਕ ਸਿੰਘ,ਮਿਲਖਾ ਸਿੰਘ ਫੌਜੀ,ਵਿਸ਼ਾਲ ਸਿੰਘ,ਪ੍ਰਭ,ਸੁਖਚੈਨ ਸਿੰਘ,ਸਾਲੂ,ਸ਼ੁਭਦੀਪ ਸਿੰਘ ਆਦਿ ਹਾਜਰ ਸਨ । ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਨਾਲ ਸੀਨੀਅਰ ਟਕਸਾਲੀ ਆਗੂ ਅਤੇ ਫੈਡਰੇਸ਼ਨ ਪ੍ਰਧਾਨ ਸ੍ ਕਸਮੀਰ ਸਿੰਘ ਸੰਘਾ ਵੀ ਹਾਜਰ ਸਨ।

Related Articles

Leave a Reply

Your email address will not be published.

Back to top button