ਜਲੰਧਰ, 04 ਮਈ (ਕਬੀਰ ਸੌਂਧੀ) : ਪਿੰਡ ਜੈਤੇਵਾਲੀ ਦੇ ਸਾਬਕਾ ਸਰਪੰਚ ਕਰਨੈਲ ਸਿੰਘ ਦੇ ਬੇਟੇ ਸ਼ਮਿੰਦਰ ਸਿੰਘ ਦੀ ਧੀ ਹਰਜੋਤ ਕੌਰ ਮਣੀਪੁਰ ਦੇ ਇੰਫਾਲ ਵਿੱਚ ਹੋ ਰਹੀਆਂ ਰਾਸ਼ਟਰੀ ਪੱਧਰ ਦੀਆਂ ਖੇਡਾਂ ਲਈ ਪੰਜਾਬ ਦੀ ਹਾਕੀ ਟੀਮ ਦੀ ਉਪ ਕਪਤਾਨ ਚੁਣੀ ਗਈ ਹੈ ਜਿਸ ਦੇ ਚੱਲਦੇ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਅਤੇ ਇਸ ਨੂੰ ਲੈ ਕੇ ਉਨ੍ਹਾਂ ਨੇ ਜਲੰਧਰ ਦੇ ਪ੍ਰੈੱਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ।
ਇਸੇ ਹੀ ਤਰ੍ਹਾਂ ਬੇਟੀ ਬਚਾਓ ਸੰਘਰਸ਼ ਕਮੇਟੀ (ਰਜਿ.) ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਅਤੇ ਡਾਇਰੈਕਟ ਮੀਡੀਆ ਲਾਈਵ ਟੀਵੀ ਦੇ ਮੁੱਖ ਸੰਪਾਦਕ ਮਨੀ ਕੁਮਾਰ ਅਰੋੜਾ ਵੱਲੋਂ ਬੇਟੀ ਹਰਜੋਤ ਕੌਰ ਦਾ ਪ੍ਰੈੱਸ ਕਲੱਬ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਆਪਣੇ ਪਿੰਡ ਦੀਆਂ ਧੀਆਂ ‘ਤੇ ਜੋ ਆਪਣੀ ਮਿਹਨਤ ਸੱਦਕਾ ਹੀ ਦੇਸ਼-ਵਿਦੇਸ਼ ਵਿੱਚ ਆਪਣਾ ਨਾਂ ਚਮਕਾ ਰਹੀਆਂ ਹਨ।
ਇਸ ਮੌਕੇ ਸ਼ਿਵਸੈਨਾ ਸਮਾਜਵਾਦੀ ਦੇ ਪੰਜਾਬ ਚੇਅਰਮੈਨ ਨਰਿੰਦਰ ਥਾਪਰ, ਬੇਟੀ ਬਚਾਓ ਸੰਘਰਸ਼ ਕਮੇਟੀ ਦੇ ਰਾਜਨਦੀਪ ਕੌਰ, ਸਾਹਿਲ ਕੱਜਲਾ, ਪਵਨ ਕੁਮਾਰ ਟੀਨੂੰ, ਵਿਨੋਦ ਕੁਮਾਰ ਵਾਲੀਆ, ਪਵਨ ਕੁਮਾਰ ਆਦਿ ਨੇ ਬੇਟੀ ਹਰਜੋਤ ਕੌਰ ਨੂੰ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਭਾਰੀ ਮੱਲਾਂ ਮਾਰਨ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗੁਰੂਆਂ, ਪੀਰਾਂ-ਫ਼ਕੀਰਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਪਿੰਡ ਜੈਤੇਵਾਲੀ ਦੀ ਬੇਟੀ ਪਰਮਜੀਤ ਕੌਰ ਪੰਮੀ ਜੁਡੋ ਵਿੱਚ ਅਤੇ ਮੀਨਾ ਪਿਆਰ ਪਹਿਲਾਂ ਮਾਉਂਟ ਐਵਰੈਸਟ ਵਤਿਹ ਕਰਨ ਤੋਂ ਬਾਅਦ ਵੇਟ ਲਿਫਟਿੰਗ ਵਿੱਚ ਪਿੰਡ ਜੈਤੇਵਾਲੀ ਦਾ ਨਾਂ ਰੋਸ਼ਨ ਕਰ ਚੁੱਕੀਆਂ ਹਨ ਤੇ ਹੁਣ ਹਰਜੋਤ ਕੌਰ ਵੀ ਹਾਕੀ ‘ਚ ਆਪਣੇ ਪ੍ਰਦਰਸ਼ਨ ਨਾਲ ਪੰਜਾਬ ਦੇ ਨਾਲ ਨਾਲ ਆਪਣੇ ਪਿੰਡ ਦਾਂ ਨਾਂ ਵੀ ਰੌਸ਼ਨ ਕਰ ਰਹੀ ਹੈ।