ਚੰਡੀਗੜ੍ਹ, 25 ਅਪ੍ਰੈਲ (ਬਿਊਰੋ) : ਪੰਜਾਬ ਦੀ ਮਾਨ ਸਰਕਾਰ ਵੱਲੋਂ ਲਗਾਤਾਰ ਸਖਤੀ ਨਾਲ ਫੈਸਲੇ ਲਏ ਜਾ ਰਹੇ ਹਨ। ਪੰਜਾਬ ਸਰਕਾਰ (Punjab Government) ਵੱਲੋਂ ਸੂਬੇ ਭਰ ਵਿੱਚ ਸਿਹਤ ਵਿਭਾਗ ਅੰਦਰ ਸੀਐਮਓਜ਼ ਦੇ ਵੱਡੇ ਪੱਧਰ ‘ਤੇ ਤਬਾਦਲਿਆਂ ਤੋਂ ਬਾਅਦ ਪੁਲਿਸ (Punjab Police) ਵਿਭਾਗ ਵਿੱਚ ਵੀ ਵੱਡੇ ਪੱਧਰ ‘ਤੇ ਤਬਾਦਲੇ ਕੀਤੇ ਗਏ ਹਨ। ਇਸ ਲੜੀ ਵਿੱਚ 24 ਆਈਏਐਸ (IAS) ਅਤੇ 9 ਪੀਸੀਐਸ (PCS) ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
ਤਬਦੀਲ ਕੀਤੇ ਗਏ 24 ਆਈਏਐਸ ਅਧਿਕਾਰੀਆਂ ਵਿੱਚ ਅਰੁਣ ਸੇਖੜੀ, ਸ੍ਰੀਮਤੀ ਜਸਵਿੰਦਰ ਕੌਰ ਸਿੱਧੂ, ਦਵਿੰਦਰਪਾਲ ਸਿੰਘ ਖਰਬੰਦਾ, ਉਪਕਾਰ ਸਿੰਘ, ਸੰਦੀਪ ਰਿਸ਼ੀ, ਸੰਦੀਪ ਕੁਮਾਰ, ਅਭੀਜੀਤ ਕਪਲਿਸ਼, ਸ੍ਰੀਮਤੀ ਕੋਮਲ ਮਿੱਤਲ, ਰਾਜੀਵ ਪਰਾਸ਼ਰ, ਸ੍ਰੀਮਤੀ ਪੂਨਮਦੀਪ ਕੌਰ, ਕੁਮਾਰ ਸੌਰਭ ਰਾਜ, ਬੀ. ਸ੍ਰੀਵਾਸਨ, ਸ੍ਰੀਮਤੀ ਮਾਧਵੀ ਕਟਾਰੀਆ, ਗੁਰਪ੍ਰੀਤ ਸਿੰਘ ਖਹਿਰਾ, ਸ੍ਰੀਮਤੀ ਬਬੀਤਾ, ਸੁਮੀਤ ਜਾਰੰਗਲ ਦੇ ਨਾਂਅ ਸ਼ਾਮਲ ਹਨ।
ਇਸਤੋਂ ਇਲਾਵਾ ਜਿਨ੍ਹਾਂ 9 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਵਿੱਚ ਸ੍ਰੀਮਤੀ ਸੁਮੀਤ ਮੂਧ, ਵਿਨੀਤ ਕੁਮਾਰ, ਉਦੈ ਦੀਪ ਸਿੰਘ ਸਿੱਧੂ, ਨਵਰਾਜ ਸਿੰਘ ਬਰਾੜ, ਵਰਿੰਦਰਪਾਲ ਸਿੰਘ ਬਾਜਵਾ, ਕੁਲਜੀਤਪਾਲ ਸਿੰਘ ਮਾਹੀ, ਸ੍ਰੀਮਤੀ ਇਨਾਇਤ ਅਤੇ ਦੇਵਦਰਸ਼ਨ ਦੀਪ ਸਿੰਘ ਦੇ ਨਾਂਅ ਸ਼ਾਮਲ ਹਨ।