Uncategorized

ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਤਾਰਾਗੜ੍ਹ ਵਿਖੇ ਬੂਟੇ ਲਗਾਏ ਗਏ : ਨਵਜਿੰਦਰ ਸਿੰਘ

ਜੰਡਿਆਲਾ ਗੁਰੂ 23 ਜੁਲਾਈ (ਕੰਵਲਜੀਤ ਸਿੰਘ ਲਾਡੀ) : ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਪਿੰਡ ਤਾਰਾਗੜ੍ਹ ਦੇ ਨੌਜਵਾਨਾਂ ਵੱਲੋਂ ਵੱਖ ਵੱਖ ਥਾਵਾਂ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਤਾਰਾਗੜ੍ਹ ਵਿਖੇ ਮਾਸਟਰ ਨਵਜਿੰਦਰ ਸਿੰਘ, ਮਾਸਟਰ ਤੇਜਿੰਦਰ ਸਿੰਘ ਤੇ ਸਮੂਹ ਸਟਾਫ , ਵੱਲੋਂ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਸਕੂਲ ਦੇ ਬੱਚਿਆਂ ਨੂੰ ਨਾਲ ਲੈ ਕੇ ਬੂਟੇ ਲਗਾਏ ਗਏ ਇਸ ਮੌਕੇ ਮਾਸਟਰ ਨਵਜਿੰਦਰ ਸਿੰਘ ਨੇ ਕਿਹਾ ਕਿ ਗਰਮੀ ਦੇ ਵੱਧਦੇ ਤਾਪਮਾਨ ਦੀ ਗਿਰਾਵਟ ਲਈ ਅਤੇ ਪੀਣ ਵਾਲੇ ਪਾਣੀ ਨੂੰ ਬਚਾਉਣ ਲਈ ਪੰਜਾਬ ਦੇ ਹਰੇਕ ਮੁਸਿੰਦੇ ਨੂੰ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਦੂਜੇ ਪਾਸੇ ਇਨ੍ਹਾਂ ਬੂਟਿਆਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ ਜਿਸ ਵਿਚ ਸਮੇਂ ਸਿਰ ਬੂਟਿਆਂ ਨੂੰ ਪਾਣੀ ਪਾਉਣਾ ਅਤੇ ਹੋਰ ਜੋ ਬੂਟੇ ਨੂੰ ਪਾਲਣ ਦੇ ਨਿਯਮ ਹਨ ਉਨ੍ਹਾਂ ਨੂੰ ਪੂਰਾ ਕਰਨਾ ਪਵੇਗਾ ਤਾਂ ਜੋ ਇਹੀ ਬੂਟੇ ਵੱਡੇ ਹੋ ਕੇ ਸਾਨੂੰ ਆਕਸੀਜਨ ਅਤੇ ਗਰਮੀ ਤੋਂ ਰਾਹਤ ਪ੍ਰਦਾਨ ਕਰਨਗੇ ਜੇਕਰ ਅਸੀਂ ਆਪਣੀ ਜ਼ਿੰਮੇਵਾਰੀ ਨਾ ਸਮਝੀ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ

ਇਸ ਮੌਕੇ ਪਿੰਡ ਦੇ ਵਸਨੀਕ ਦਲਜੀਤ ਸਿੰਘ ਗੋਲਡੀ, ਲਵਪ੍ਰੀਤ ਸਿੰਘ, ਪਵਨਦੀਪ ਸਿੰਘ, ਕਸ਼ਮੀਰ ਸਿੰਘ ,ਕਸ਼ਮੀਰ ਸਿੰਘ ਗੁਰਜੰਟ ਸਿੰਘ,ਹਰਪ੍ਰੀਤ ਸਿੰਘ ਹੀਰਾ ,ਅਮਨਪ੍ਰੀਤ ਸਿੰਘ ,ਹਰਮਨ ਸਿੰਘ ਅਨਮੋਲ ਸਿੰਘ ,ਦਲਜੀਤ ਸਿੰਘ TR,ਕੰਵਲਜੀਤ ਗੋਲਡੀ,ਜਗਦੀਸ਼ ਸਿੰਘ,ਗੁਰਪ੍ਰੀਤ ਸਿੰਘ ਗੋਰਾ,ਸੋਨੂੰ, ਡਾਕਟਰ ਗੁਰਦੇਵ ਸਿੰਘ ਅਮਰਜੀਤ ਸਿੰਘ ਫੌਜੀ,ਰਣਜੀਤ ਸਿੰਘ ਰਾਣਾ ,ਮਹਿਕਦੀਪ ਸਿੰਘ ਅੰਸ਼ਦੀਪ ਸਿੰਘ,ਬਿਕਰਮ ਸਿੰਘ ,ਗੁਰਸਿਮਰਨ ਸਿੰਘ ,ਅਭੀਜੋਤ ਸਿੰਘ,ਰਾਜਨ ਹਾਂਡਾ ,ਰਾਜਨਦੀਪ ਸਿੰਘ ,ਕਮਲ, ਜਗਦੇਵ ਸਿੰਘ ਆਦਿ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਸੇਵਾ ਨਿਭਾਈ ਗਈ I

Related Articles

Leave a Reply

Your email address will not be published.

Back to top button