ਜਲੰਧਰ 15 ਮਾਰਚ (ਕਬੀਰ ਸੌਂਧੀ) : ਅੱਜ ਪੰਜਾਬ ਰੋਡਵੇਜ਼/ਪਨਬਸ/ਪੀ, ਆਰ, ਟੀ, ਸੀ ਕੰਟਰੈਕਟ ਵਰਕਰਜ ਯੂਨੀਅਨ 25/11 ਨੇ ਜਲੰਧਰ 1 ਅਤੇ 2 ਡੀਪੂ ਤੇ ਗੇਟ ਰੈਲੀ ਕੀਤੀ ਗਈ ।ਪੰਜਾਬ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਜੱਲੇਵਾਲ ਨੇ ਗੇਟ ਰੈਲੀ ਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਲਗਭਗ ਇੱਕ ਸਾਲ ਹੋ ਗਿਆ ਹੈ, ਜ਼ੋ ਸਰਕਾਰ ਬਣਨ ਤੋਂ ਪਹਿਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਪੰਜਾਬ ਦੇ ਵਿੱਚ ਬਦਲਾਵ ਆਵੇਗਾ ਅਤੇ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਹਰਾ ਪੈਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਚੱਲੇਗਾ ਪਰ ਹੁਣ ਤੱਕ ਕਿਸੇ ਵੀ ਵਿਭਾਗ ਦੇ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ ਸਾਰੇ ਮੁਲਾਜ਼ਮ ਧਰਨੇ ਮੁਜ਼ਾਹਰੇ ਕਰ ਰਹੇ ਨੇ ਇਸ ਤਰ੍ਹਾਂ ਟਰਾਂਸਪੋਰਟ ਵਿਭਾਗ ਦਾ ਵੀ ਹਾਲ ਦਿਨ ਪ੍ਰਤੀ ਦਿਨ ਮਾੜਾ ਹੁੰਦਾ ਜਾ ਰਿਹਾ ਹੈ । ਇੱਕ ਪਾਸੇ ਤਾਂ ਪੰਜਾਬ ਸਰਕਾਰ ਬਜਟ ਸੈਸ਼ਨ ਦੇ ਵਿੱਚ 41% ਵਾਧੇ ਦੇ ਵਿੱਚ ਦੱਸ ਰਹੀ ਹੈ । ਟਰਾਂਸਪੋਰਟ ਵਿਭਾਗ ਨੂੰ ਵਾਧੇ ਦੇ ਵਿੱਚ ਹੋਣ ਦੇ ਬਾਵਜੂਦ ਵੀ ਦਿਨ ਰਾਤ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਕਾਂਗਰਸ ਸਰਕਾਰ ਨੇ ਜ਼ੋ 5% ਦਾ ਹਰ ਸਾਲ ਦਾ ਵਾਧਾ ਦਿੱਤਾ ਗਿਆ ਸੀ। ਉਹ ਵੀ ਨਹੀਂ ਦਿੱਤਾ ਜਾ ਰਿਹਾ । ਗੱਡੀਆਂ ਦਾ ਸਪੇਆਰ ਪਾਰਟ ਤੇ ਬਿਨਾ ਟਾਇਰਾਂ ਤੋਂ ਗੱਡੀਆਂ ਡਿੱਪੂ ਦਾ ਸ਼ਿੰਗਾਰ ਬਣ ਕੇ ਖੜੀਆਂ ਨੇ ਜਿੱਥੇ ਬੱਸਾਂ ਨੇ ਕਮਾਈ ਕਰਨੀ ਸੀ ਉਥੇ ਉਲਟਾ ਨੁਕਸਾਨ ਹੋ ਰਿਹਾ ਹੈ ਜੇਕਰ ਸਰਕਾਰ ਸਮੇਂ ਸਿਰ ਵਿਭਾਗ ਨੂੰ ਔਰਤਾਂ ਦੇ ਸਫ਼ਰ ਦੇ ਪੈਸੇ ਦੇਵੇ ਤਾਂ ਵਿਭਾਗ ਕਮਾਈ ਵੱਲ ਵੱਧ ਸਕਦਾ ਹੈ ! ਸਰਕਾਰ ਬਣਨ ਤੇ ਯੂਨੀਅਨ ਲਗਭਗ 10/12 ਮੀਟਿੰਗਾਂ ਕਰ ਚੁੱਕੀ ਹੈ ਸਰਕਾਰ ਅਤੇ ਉੱਚ ਅਧਿਕਾਰੀਆਂ ਨਾਲ ਪਰ ਟਰਾਂਸਪੋਰਟ ਵਿਭਾਗ ਦੀਆਂ ਮੰਗਾਂ ਨੂੰ ਹੱਲ ਨਹੀਂ ਕੀਤਾ ਜਾ ਰਿਹਾ,ਦਿਨ ਪ੍ਰਤੀ ਦਿਨ ਮਨੇਜਮੈਂਟ ਵੱਲੋਂ ਗਲਤ ਤਰੀਕੇ ਦੇ ਨਾਲ ਭਰਤੀ ਕੀਤੀ ਜਾ ਰਹੀ ਹੈ ਤੇ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਇਆ ਜਾ ਰਹੀਆਂ ਹਨ।
ਇਹ ਪੰਜ਼ਾਬ ਦੀ ਨੌਜਵਾਨੀ ਦਾ ਸੋਸਣ ਕਰਨਾ ਚਹੁੰਦੇ ਹਨ ਜ਼ੋ ਸੰਤਾਪ ਅਸੀਂ ਲਗਭਗ ਬਾਰਾਂ ਪੰਦਰਾਂ ਸਾਲਾਂ ਤੋਂ ਹੰਡਾ ਰਹੇ ਹਾਂ ਇਹ ਅਸੀ ਆਉਣ ਵਾਲੇ ਨੌਜਵਾਨਾਂ ਨੂੰ ਨਹੀਂ ਹੰਡਾਉਣ ਦਿਆਂਗੇ ਅਤੇ ਇਸ ਨੀਤੀ ਦਾ ਯੂਨੀਅਨ ਸਖ਼ਤ ਵਿਰੋਧ ਕਰਦੀ ਹੈ । ਸੰਸਦ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਕਿਹਾ GST ਦਾ ਕੁਝ ਪਤਾ ਨਹੀਂ ਲੱਗ ਰਿਹਾ ਹੈ ਕੀ ਫਿਰ ਪੰਜਾਬ ਦੇ ਨੋਜਵਾਨ ਦਾ ਸੋਸਣ ਤੇ ਵਿਭਾਗ ਦਾ GST ਦੇ ਰੂਪ ਵਿੱਚ ਜਾਣ ਵਾਲਾ ਪੈਸਾ ਹੋਰ ਕਟੌਤੀਆਂ ਨੂੰ ਪਾ ਕੇ ਕਰੋੜ ਰੁਪਏ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਸਿੱਧੇ ਤੌਰ ਤੇ ਕਿਹ ਸਕਦੇ ਹਾਂ ਵਿਭਾਗਾਂ ਨੂੰ ਲੁੱਟਿਆ ਜਾ ਰਿਹਾ ਹੈ। ਉਥੇ ਹੀ ਪਨਬਸ ਦੇ ਵਿੱਚ ਨਵੇਂ ਠੇਕੇਦਾਰਾ ਦੀ ਵੀ ਐਟਰੀ ਕਰਵਾਈ ਜਾ ਰਹੀ ਹੈ ਮਨੇਜਮੈਂਟ ਤੇ ਸਰਕਾਰ ਵੱਲੋ ਪਹਿਲਾਂ ਵਿਭਾਗ ਨੂੰ ਇੱਕ ਲੁਟਦਾ ਸੀ ਹੁਣ ਨਵੇਂ ਵਿਚੋਲੇ ਪਾ ਕੇ ਵਿਭਾਗ ਨੂੰ ਵੇਚਣਾ ਚਹੁੰਦੇ ਨੇ ਜੋ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗਾ। ਪਰ ਫਰੀ ਸਫ਼ਰ ਦੇ ਕਾਰਣ ਕੱਲ ਜ਼ੋ ਘਟਨਾ ਵਾਪਰੀ ਬਹੁਤ ਹੀ ਮੰਦ ਭਾਗੀ ਘਟਨਾ ਸੀ ਜ਼ੋ ਕੱਚੇ ਮੁਲਾਜ਼ਮਾਂ ਬਹੁਤ ਹੀ ਘੱਟ ਤਨਖਾਹ ਤੇ ਕੰਮ ਕਰਕੇ ਸਰਕਾਰੀ ਅਦਾਰੇ ਨੂੰ ਚਲਾ ਰਹੇ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਫਰੀ ਸਫ਼ਰ ਕਰਦੀ ਇੱਕ ਔਰਤ ਵੱਲੋਂ ਕੰਡਕਟਰ ਦੇ ਨਾਲ ਗਾਲੀ ਗਲੋਚ ਕੀਤਾ ਤੇ ਉਸ ਦਾ ਮੁਬਾਇਲ ਵੀ ਤੋੜ ਦਿੱਤੇ ਤੇ ਨਾਲ ਹੀ ਉਸ ਮੁਲਾਜ਼ਮਾਂ ਨੂੰ ਫੋਨ ਤੇ ਆਪਣੇ ਸਾਥੀ ਨੂੰ ਬੁਲਾਇਆ ਗਿਆ ਤੇ ਕੰਡਕਟਰ ਨੂੰ ਅਗਵਾਹ ਕਰ ਲਿਆ ਗਿਆ ਜੇਕਰ ਇਹ ਹਾਲ ਤੇ ਕੰਟਰੋਲ ਕਰੇ ਸਰਕਾਰ ਜੇਕਰ ਆਣ ਸੁਖਾਵੀਂ ਘਟਨਾ ਸਾਥੀ ਦੇ ਨਾਲ ਵਾਪਰ ਜਾਂਦੀ । ਪਹਿਲਾਂ ਸਰਕਾਰ ਵੱਲੋਂ ਕੁੱਝ ਨਹੁ ਦਿੱਤਾ ਜਾਂਦਾ ਇਹ ਸਾਰੀ ਜ਼ਿਮੇਵਾਰੀ ਸਰਕਾਰ ਦੀ ਬਣਦੀ ਹੈ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਕਾਨੂੰਨ ਨੂੰ ਕਾਇਮ ਕਰੇ ਸਰਕਾਰ। ਇਸ ਮੌਕੇ ਜਨਰਲ ਸਕੱਤਰ ਚਾਨਣ ਸਿੰਘ ਰਣਜੀਤ ਸਿੰਘ ਸਰਪ੍ਰਸਤ ਭੁਪਿੰਦਰ ਸਿੰਘ ਫੋਜੀ ਦਵਿੰਦਰ ਸਿੰਘ ਮਲਕੀਤ ਸਿੰਘ ਰਾਮ ਚੰਦ ਕੁਲਵਿੰਦਰ ਸਿੰਘ ਚਰਨਜੀਤ ਸਿੰਘ ਨੇ ਬੋਲਦਿਆਂ ਕਿਹਾ ਜਦੋਂ ਦੀ ਨਵੀਂ ਸਰਕਾਰ ਬਣੀ ਹੈ ਲਗਾਤਾਰ ਸਰਕਾਰ ਦੇ ਨਾਲ ਮੀਟਿੰਗ ਤਹਿਤ ਗੱਲਬਾਤ ਕਰਦੇ ਆ ਰਹੇ ਹਾਂ ਤੇ ਆਪਣੀ ਮੰਗਾਂ ਪ੍ਰਤੀ ਜਾਣੂੰ ਵੀ ਕਰਵਾਇਆ ਜਾ ਰਿਹਾਂ ਪਰ ਕਿਤੇ ਨਾ ਕਿਤੇ ਹਰ ਵਾਰੀ ਸਰਕਾਰ ਮੰਗਾਂ ਮੰਨਣ ਤੋਂ ਬਾਅਦ ਭੱਜ ਜਾਦੀ ਹੈ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਵਾਰ ਵਾਰ ਸਰਕਾਰ ਨੂੰ ਮੀਟਿੰਗ ਸਬੰਧੀ ਜ਼ੋ ਮੰਗਾਂ ਤੇ ਸਹਿਮਤੀ ਬਣਿਆ ਨੇ ਉਹਨਾਂ ਦੇ ਰਮਾਇੰਡਰ ਕੱਢੇ ਜਾ ਰਹੇ ਨੇ ਪਰ ਸਰਕਾਰ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਰੋਸ ਵੱਜੋ ਪੂਰੇ ਪੰਜਾਬ ਭਾਰ ਦੇ ਡਿੱਪੂ ਦੇ ਵਿੱਚ ਗੇਟ ਰੈਲੀਆਂ ਕੀਤੀ ਜਾ ਰਹੀ ਨੇ ਮੁੱਖ ਮੰਤਰੀ ਪੰਜਾਬ ਜ਼ੋ ਗੱਲ ਤਾਂ ਕਰਦੇ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਲਾਗੂ ਕਿਸੇ ਵੀ ਵਿਭਾਗ ਦੇ ਵਿੱਚ ਨਹੀਂ ਕੀਤਾ ਜਾ ਰਿਹਾ ਤੇ ਚੋਣਾਂ ਤੋਂ ਪਹਿਲਾਂ ਕੀਤਾ ਬਾਅਦੇ ਯਾਦ ਕਰਵਾਉਣ ਵਾਸਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਸ਼ਹਿਰ ਦੇ ਵਿੱਚ 18/19 ਤਰੀਖ ਨੂੰ ਧਰਨਾ ਦਿੱਤਾ ਜਾਵੇਗਾ। ਜੇਕਰ ਸਰਕਾਰ ਨੇ ਵਰਕਰਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਪੰਜਾਬ ਭਰ ਵਿੱਚ ਰੋਡ ਬਲੋਕ ਤੇ ਹੜਤਾਲ ਵਰਗੇ ਅਗਲੇ ਸੰਘਰਸ਼ ਵੀ ਕੀਤੇ ਜਾਣਗੇ ਜਿਸ ਦੀ ਜ਼ਿਮੇਵਾਰੀ ਸਰਕਾਰ ਦੀ ਹੋਵੇਗੀ।