ਜਲੰਧਰ 23 ਅਪ੍ਰੈਲ (ਕਬੀਰ ਸੌਂਧੀ) : ਪੰਜਾਬ ਸਰਕਾਰ ਨੇ, ਮੋਟਰ ਸਾਇਕਲ ਨਾਲ ਬਣਾਈਆਂ ਰੇਹੜੀਆਂ ਜਿਸ ਨਾਲ ਅੱਜ ਹਜ਼ਾਰਾਂ ਗ਼ਰੀਬ ਤੇ ਲੋੜਵੰਦ ਲੋਕਾਂ ਦਾ ਕਾਰੋਬਾਰ ਚਲਦਾ ਹੈ,ਅਨੇਕਾਂ ਅੰਗਹੀਣ ਲੋਕ ਜੋ ਰੇਹੜੀਆ ਨਹੀਂ ਚਲਾ ਸਕਦੇ ਇਸ ਤੇ ਸਬਜੀਆਂ ਤੇ ਹੋਰ ਬਾਜ਼ਾਰੀ ਸਮਾਨ ਵੇਚਦੇ ਹਨ ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾਉਣ ਦਾ ਹੁਕਮ ਦਿਤਾ ਹੈ ਜਿਸ ਦੀ ਸਿੱਖ ਤਾਲਮੇਲ ਕਮੇਟੀ ਨੇ ਜੋਰਦਾਰ ਨਿੰਦਾ ਕੀਤੀ ਹੈ ਅਤੇ ਇਹ ਨਾਦਰਸ਼ਾਹੀ ਫ਼ਰਮਾਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਹਰਵਿੰਦਰ ਸਿੰਘ ਚਿੱਟਕਾਰਾ,ਹਰਜੋਤ ਸਿੰਘ ਲੱਕੀ ,ਗੁੁੁਰਵਿੰਦਰ ਸਿੰਘ ਸਿੱਧੂ ਤੇ ਵਿੱਕੀ ਸਿੰਘ ਖਾਲਸਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਮੋਟਰਸਾਇਕਲ ਰੇਹੜੀਆਂ ਤੇ ਪਾਬੰਦੀ ਹਜ਼ਾਰਾਂ ਲੋਕਾਂ ਦੀ ਰੋਜ਼ੀ ਰੋਟੀ ਖੋਹ ਲਵੇਗੀ,ਅੱਸੀ ਪੰਜਾਬ ਸਰਕਾਰ ਨੂੰ ਪੁਛਣਾ ਚਾਹੁੰਦੇ ਹਾਂ ਜਿਸ ਬਦਲਾਅ ਦੇ ਨਾਂ ਤੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆ ਹਨ ਕਿ ਉੁਹ ਇਹੀ ਹੈ ਗ਼ਰੀਬਾਂ ਤੇ ਅੰਗਹੀਣ ਵਿਅਕਤੀਆਂ ਦੀ ਰੋਜ਼ੀ ਰੋਟੀ ਖੋਹਣ ਨੂੰ ਬਦਲਾਅ ਕਹਿੰਦੇ ਹੋ।,
ਅਸੀਂ ਮੰਨਦੇ ਹਾਂ ਕਿ ਇਹੋ ਜਿਹੇ ਜੁਗਾੜੂ ਮੋਟਰਸਾਈਕਲ ਰੇਹੜੀਆਂ ਤੇ ਸਵਾਰੀਆਂ ਵੀ ਢੋੰਦੇ ਹਨ,ਉਨ੍ਹਾਂ ਦੀ ਪਛਾਣ ਕਰਕੇ ਉੁੁਸ ਤੇ ਪਾਬੰਦੀ ਲਾਈ ਜਾਵੇ ਇਸ ਬੇਰੋਜ਼ਗਾਰੀ ਦੇ ਦੌਰ ਵਿੱਚ ਕਿਸੇ ਇੱਕ ਤੋਂ ਵੀ ਰੂਜ਼ਗਾਰ ਖੋਹਣਾ ਸਰਾਸਰ ਗ਼ਲਤ ਹੈ। ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਤੇ ਇਸ ਦੀ ਦੁੁਰਵਰਤੋਂ ਨੂੰ ਰੋਕਿਆ ਜਾਵੇ ਪਰ ਗ਼ਰੀਬਾਂ ਦੀ ਰੋਟੀ ਦੇ ਸਹਾਰੇ ਨੂੰ ਖਤਮ ਨਾ ਕੀਤਾ ਜਾਵੇ,ਅਸੀਂ ਆਸ ਕਰਦੇ ਹਾਂ ਪੰਜਾਬ ਸਰਕਾਰ ਤੁੂਰੰਤ ਇਹ ਹੁਕਮ ਰੱਦ ਕਰੇਗੀ। ਇਸ ਮੋਕੇ ਤੇ ਹਰਪ੍ਰੀਤ ਸਿੰਘ ਸੋਨੂੰ,ਗੁੁਰਦੀਪ ਸਿੰਘ ਲੱਕੀ,ਹਰਪਾਲ ਸਿੰਘ ਪਾਲੀ ਚੱਢਾ,ਹਰਪ੍ਰੀਤ ਸਿੰਘ ਰੋਬਿਨ,ਬਾਵਾ ਖਰਬੰਦਾ,ਗੁੁਰਜੀਤ ਸਿੰਘ ਸਤਨਾਮੀਆ,ਗੁਰਵਿੰਦਰ ਸਿੰਘ ਨਾਗੀ,ਪ੍ਰਬਜੋਤ ਸਿੰਘ ਖਾਲਸਾ,ਗੁਰਮੀਤ ਸਿੰਘ ਭਾਟੀਆ,ਅਵਤਾਰ ਸਿੰਘ ਮੀਤ ਆਦਿ ਹਾਜ਼ਰ ਸਨ।