कोविड -19क्राइमताज़ा खबरपंजाब

ਪੰਜਾਬ ਸਰਕਾਰ ਦੀਆਂ ਸੱਖਤ ਹਦਾਇਤਾਂ ਦੇ ਬਾਵਜੂਦ ਵੀ ਬਜ਼ਾਰਾਂ ਵਿੱਚ ਲੱਗ ਰਹੀਆਂ ਹਨ ਖ਼ੂਬ ਰੋਣਕਾਂ

ਮੁਕੇਰੀਆਂ, 17 ਮਈ (ਜਸਵੀਰ ਸਿੰਘ ਪੁਰੇਵਾਲ) : ਕੋਵਿਡ 19 ਦੇ ਚਲਦਿਆਂ ਰੋਜ਼ ਹੀ ਕਰੋਨਾ ਕੇਸਾਂ ਵਿੱਚ ਭਾਰੀ ਵਾਧਾ ਹੋ ਰਿਹਾ ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਆਪਣੇ ਜ਼ਿਲਿਆਂ ਵਿਚ ਕਰਫਿਊ ਲਗਾਉਣ‌ ਅਤੇ ਸੋਸ਼ਲ ਡਸਟੇਟਿੰਗ ਦੇ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਸ ਨੂੰ ਚਲਦਿਆਂ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਤੇ ਸਖ਼ਤੀ ਵੀ ਵਧਾਈ ਗਈ ਹੈ ਪਰ ਮੁਕੇਰੀਆਂ ਦੇ ਮੇਨ ਬਾਜ਼ਾਰ ਵਿੱਚ ਅਜ਼ੇ ਵੀ ਉਸੇ ਤਰ੍ਹਾਂ ਭੀੜ ਭੜਕਾ ਬਣਿਆ ਹੋਇਆ ਹੈ ਲੋਕ ਬਿਨਾਂ ਮਾਸਕ ਬਿਨਾਂ ਕਿਸੇ ਤੋਂ ਦੂਰੀ ਬਣਾਏ ਆਰਾਮ ਨਾਲ ਨਜ਼ਰ ਆ ਰਹੇ ਹਨ।

ਭਾਵੇਂ ਸਰਕਾਰ ਵੱਲੋਂ ਟੂ ਵੀਲਰ ਤੇ ਇਕ ਜਣੇ ਦਾ ਸਫ਼ਰ ਕਰਨ ਦਾ ਕਨੂੰਨ ਬਣਾਇਆ ਗਿਆ ਪਰ ਮੁਕੇਰੀਆਂ ਵਰਗੇ ਸ਼ਹਿਰ ਵਿੱਚ ਨੂੰ ਵੀਲਰ ਤੇ ਇੱਕ ਦੀ ਬਜਾਏ ਦੋ ਦੋ ਵਿਅਕਤੀ ਬੈਠੇ ਅਰਾਮ ਨਾਲ ਦਿਖਾਈ ਦਿੰਦੇ ਹਨ ਮੇਨ ਰੋਡਾਂ ਉੱਪਰ ਪੁਲਿਸ ਵੱਲੋਂ ਨਾਕੇ ਲਗਾ ਕੇ ਲੋਕਾਂ ਦੇ ਚਲਾਨ ਧੜਾ ਧੜ ਕੱਟੇ ਜਾ ਰਹੇ ਹਨ ਪਰ ਸ਼ਾਇਦ ਇਹ ਕਨੂੰਨ ਬਾਜ਼ਾਰ ਵਿੱਚ ਨਾ ਲਾਗੂ ਹੁੰਦਾ ਹੋਵੇ ਜਾਂ ਫਿਰ ਪੁਲਿਸ ਪ੍ਰਸ਼ਾਸਨ ਚਲਾਨ ਕੱਟਣ ਨੂੰ ਹੀ ਆਪਣੀ ਡਿਊਟੀ ਸਮਝਦਾ ਹੈ ਕਰੋਨਾ ਮਹਾਂਮਾਰੀ ਨੂੰ ਰੋਕਣ ਲਈ ਸਰਕਾਰ ਦੇ ਕੀਤੇ ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਮੁਕੇਰੀਆਂ ਦਾ ਮੇਨ ਬਜਾਰ ਸਰਕਾਰ ਵੱਲੋਂ ਕੁਝ ਦੁਕਾਨਾਂ ਦਾ ਦਾ ਸਮਾਂ ਭਾਵੇਂ ਬਦਲ ਦਿੱਤਾ ਗਿਆ ਪਰ ਬਜ਼ਾਰ ਵਿੱਚ ਬਿਨਾਂ ਕਿਸੇ ਹੁਕਮਾਂ ਦੀ ਪ੍ਰਵਾਹ ਤੋਂ ਪਬੰਦੀ ਸ਼ੁਦਾ ਦੁਕਾਨਾਂ ਖੋਲ੍ਹੀਆਂ ਆਮ ਦੇਖੀਆਂ ਜਾ ਸਕਦੀਆਂ ਹਨ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਫੇਰ ਤੋਂ ਠੀਕਰੀ ਪਹਿਰੇ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਜਿਨ੍ਹਾਂ ਚਿਰ ਸ਼ਹਿਰ ਦੀਆਂ ਅਜਿਹੀਆਂ ਥਾਵਾਂ ਤੇ ਭੀੜ ਭੜਕਾ ਬਣਿਆ ਹੋਇਆ ਹੈ ਕਿ ਅਸੀਂ ਕਰੋਨਾ ਮਹਾਂਮਾਰੀ ਛੁਟਕਾਰਾ ਪਾਉਣ ਵਿੱਚ ਕਾਮਯਾਬ ਹੋ ਸਕਾਂਗੇ ਇਹ ਸਰਕਾਰ ਲਈ ਇਕ ਵੱਡਾ ਸਵਾਲ ਹੈ।

Related Articles

Leave a Reply

Your email address will not be published.

Back to top button