ਜਲੰਧਰ,14 ਅਗਸਤ (ਕਬੀਰ ਸੌਂਧੀ) : ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸ ਯੂਨੀਅਨ ਪੰਜਾਬ ਦੀ ਅੱਜ ਜੀ.ਐੱਸ.ਟੀ. ਭਵਨ, ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਹੋਈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਅਮਨਦੀਪ ਸਿੰਘ, ਜਿਲਾ ਪ੍ਰਧਾਨ ਜਲੰਧਰ ਨੇ ਦੱਸਿਆ ਕਿ ਇਹ ਮੀਟਿੰਗ ਸ੍ਰੀ ਵਾਸਵੀਰ ਸਿੰਘ ਭੁੱਲਰ, ਸੂਬਾ ਪ੍ਰਧਾਨ ਅਤੇ ਸ੍ਰੀ ਮਨਦੀਪ ਸਿੰਘ ਸਿੱਧੂ, ਸੂਬਾ ਜਨਰਲ ਸਕੱਤਰ ਪੀ.ਐੱਸ.ਐਮ.ਐੱਸ.ਯੂ. ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਸੂਬਾ ਆਹੁਦੇਦਾਰ ਅਤੇ ਜ਼ਿਲ੍ਹਿਆਂ ਦੇ ਪ੍ਰਧਾਨ ਹਾਜਰ ਆਏ। ਮੀਟਿੰਗ ਵਿੱਚ ਸੂਬਾ ਪ੍ਰਧਾਨ ਅਤੇ ਸੂਬਾ ਜਨਰਲ ਸਕੱਤਰ ਜੀ ਨੇ ਸਰਕਾਰ ਨਾਲ ਹੋਈਆਂ ਮੀਟਿੰਗਾਂ ਵਿੱਚ ਮੰਗਾਂ ਬਾਰੇ ਹੋਈ ਗੱਲਬਾਤ ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਹਾਜ਼ਰ ਸਾਰੇ ਸੂਬਾ ਅਹੁਦੇਦਾਰਾਂ ਅਤੇ ਜਿਲਾ ਪ੍ਰਧਾਨਾਂ ਦੇ ਵਿਚਾਰ ਲੈਣ ਉਪਰੰਤ ਜੱਥੇਬੰਦੀ ਵੱਲੋਂ ਸਰਬਸੰਮਤੀ ਨਾਲ ਸਾਂਝਾ ਫਰੰਟ ਵੱਲੋਂ ਦਿੱਤੇ ਗਏ ਐਕਸ਼ਨ ਤਹਿਤ 20 ਤਾਰੀਕ ਨੂੰ ਜਿਲਾ ਪੱਧਰੀ ਰੈਲੀਆਂ ਨੂੰ ਮੁਲਾਜ਼ਮਾਂ ਦੇ ਵੱਡੇ ਇਕੱਠ ਨਾਲ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਅਤੇ ਜੱਥੇਬੰਦੀ ਵੱਲੋਂ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਮੁਲਾਜ਼ਮ ਵਰਗ ਦੀਆਂ ਸਾਂਝੀਆਂ ਮੰਗਾਂ ਦੀ ਪੂਰਤੀ ਲਈ ਦਿੱਤੇ ਗਏ ਐਕਸ਼ਨ ਵਿੱਚ ਵੀ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੱਥੇਬੰਦੀ ਵੱਲੋਂ ਸੀ.ਪੀ.ਈ.ਐਫ.ਯੂ. ਪੰਜਾਬ ਵਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਮਿਤੀ 24 ਅਗਸਤ 2021 ਨੂੰ ਪਟਿਆਲਾ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਵਿੱਚ ਸਾਰੇ ਜ਼ਿਲ੍ਹਿਆਂ ਤੋਂ ਸਾਰੇ ਵਿਭਾਗਾਂ ਦੇ ਸਾਥੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਜਿਸ ਤੋਂ ਬਾਅਦ 25 ਅਗਸਤ ਨੂੰ ਆਨਲਾਈਨ ਮੀਟਿੰਗ ਕਰਕੇ ਅਗਲੇ ਐਕਸ਼ਨ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਜੱਥੇਬੰਦੀ ਵੱਲੋਂ ਸਰਕਾਰ ਨੂੰ ਇਹ ਵੀ ਚੈਤਾਵਨੀ ਦਿੱਤੀ ਕਿ ਜੇਕਰ ਰਾਜ ਸਰਕਾਰ ਵੱਲੋਂ ਇਸ ਸਮੇਂ ਦੌਰਾਨ ਕੋਈ ਵੀ ਮੁਲਾਜ਼ਮ ਵਿਰੋਧੀ ਫ਼ੈਸਲਾ ਕੀਤਾ ਤਾਂ ਜੱਥੇਬੰਦੀ ਉਸਦੇ ਵਿਰੋਧ ਵਿੱਚ ਤੁਰੰਤ ਸਖ਼ਤ ਐਕਸ਼ਨ ਦੇਣ ਦੀ ਸਮਰੱਥਾ ਵੀ ਰੱਖਦੀ ਹੈ ਅਤੇ ਸੂਬਾ ਪ੍ਰਧਾਨ ਜੀ ਨੇ ਕਿਹਾ ਕਿ ਜੇਕਰ ਸਰਕਾਰ ਨੇ 25 ਅਗਸਤ ਤੱਕ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਸੁਹਿਰਦਤਾ ਨਾ ਵਿਖਾਉਂਦੇ ਹੋਏ ਬੇਰੁਖੀ ਦਾ ਵਤੀਰਾ ਅਪਣਾਇਆ ਅਤੇ ਮੰਗਾਂ ਨਾ ਮੰਨੀਆਂ ਤਾਂ ਫ਼ਿਰ ਜਥੇਬੰਦੀ ਵਲੋਂ ਤਿੱਖੇ ਐਕਸ਼ਨ ਉਲੀਕੇ ਜਾਣਗੇ। ਮੀਟਿੰਗ ਵਿੱਚ ਰਘਬੀਰ ਸਿੰਘ ਬਡਵਾਲ, ਸਰਪ੍ਰਸਤ, ਅਮਿਤ ਅਰੋੜਾ, ਵਧੀਕ ਜਨਰਲ ਸਕੱਤਰ, ਜਗਦੀਸ਼ ਠਾਕੁਰ, ਸੂਬਾ ਪ੍ਰਧਾਨ ਸਿਹਤ ਵਿਭਾਗ, ਸੁਖਜਿੰਦਰ ਸਿੰਘ ਸੰਧੂ, ਸੂਬਾ ਪ੍ਰਧਾਨ, ਖਜ਼ਾਨਾ ਵਿਭਾਗ, ਪਿੱਪਲ ਸਿੰਘ ਸਿੱਧੂ, ਜੋਨਲ ਸਕੱਤਰ, ਹਰਪ੍ਰੀਤ ਸਿੰਘ ਵਧੀਕ ਜੋਨਲ ਸਕੱਤਰ, ਜਸਮਿੰਦਰ ਸਿੰਘ ਅਤੇ ਅਨੁਜ ਸ਼ਰਮਾ, ਸੂਬਾ ਪ੍ਰੈੱਸ ਸਕੱਤਰ, ਜਿਲਾ ਪ੍ਰਧਾਨ ਸੁਖਵਿੰਦਰ ਸਿੰਘ ਸੰਧੂ, ਤਰਨਤਾਰਨ, ਸਾਵਣ ਸਿੰਘ, ਗੁਰਦਾਸਪੁਰ, ਮਨੋਹਰ ਲਾਲ, ਫਿਰੋਜ਼ਪੁਰ, ਸੰਗਤ ਰਾਮ, ਕਪੂਰਥਲਾ, ਅਜੈ ਸਿੱਧੂ, ਨਵਾਂਸ਼ਹਿਰ, ਅਨੁਰੀਧ ਮੋਦਗਿਲ, ਹੁਸ਼ਿਆਰਪੁਰ, ਵਰਿੰਦਰ ਸਿੰਘ, ਰੋਪੜ, ਨਵਵਰਿੰਦਰ ਸਿੰਘ, ਮੋਹਾਲੀ, ਰਾਕੇਸ਼ ਸ਼ਰਮਾ, ਸੰਗਰੂਰ, ਰਾਜਵੀਰ ਸਿੰਘ ਮਾਨ, ਬਠਿੰਡਾ, ਅਮਰੀਕ ਸਿੰਘ ਸੰਧੂ, ਫ਼ਰੀਦਕੋਟ, ਖੁਸ਼ਕਰਨਜੀਤ ਸਿੰਘ, ਸ੍ਰੀ ਮੁਕਤਸਰ ਸਾਹਿਬ, ਕੁਲਦੀਪ ਸਿੰਘ ਮੋਗਾ, ਨਿਸ਼ਾਂਤ ਕੁਮਾਰ ਲੁਧਿਆਣਾ, ਬਲਵੀਰ ਸਿੰਘ, ਜਨਰਲ ਸਕੱਤਰ, ਫ਼ਰੀਦਕੋਟ, ਅੰਗਰੇਜ਼ ਸਿੰਘ, ਜਨਰਲ ਸਕੱਤਰ, ਤਰਨਤਾਰਨ, ਕਮਲ ਸੰਧੂ, ਜਨਰਲ ਸਕੱਤਰ, ਮਲੇਰਕੋਟਲਾ, ਤੇਜਿੰਦਰ ਸਿੰਘ, ਜਿਲਾ ਪ੍ਰਧਾਨ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਜਲੰਧਰ ਅਤੇ ਜਨਰਲ ਸਕੱਤਰ ਜੁਆਇੰਟ ਐਕਸ਼ਨ ਕਮੇਟੀ ਜਲੰਧਰ ਅਤੇ ਹੋਰ ਅਹੁਦੇਦਾਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
Related Articles
Check Also
Close