ਜਲੰਧਰ, 05 ਅਗਸਤ (ਕਬੀਰ ਸੌਂਧੀ) : ਪੰਜਾਬ ਭਰ ਚ ਡੁੱਬ ਰਹੀ ਬਸ ਟਰਾਂਸਪੋਰਟ ਇੰਡਸਟਰੀ ਨੂੰ ਬਚਾਉਣ ਹਿੱਤ ਸੰਘਰਸ਼ ਕਰਨ ਦੇ ਲਈ ਪੰਜਾਬ ਮੋਟਰ ਯੂਨੀਅਨ ਵੱਲੋਂ 12 ਮੈਂਬਰੀ ਕਮੇਟੀ ਦਾ ਗਠਨ ਗਿਆ ਹੈ ਅਤੇ ਭਵਿੱਖ ਵਿੱਚ ਸਮੂਹ ਫ਼ੈਸਲੇ ਲੈਣ ਦੇ ਅਧਿਕਾਰ ਵੀ ਕਮੇਟੀ ਨੂੰ ਸੌਂਪੇ ਗਏ , ਪੰਜਾਬ ਮੋਟਰ ਯੂਨੀਅਨ ਦੇ ਸਕੱਤਰ ਸ੍ਰੀ ਆਰ ਐਸ ਬਾਜਵਾ ਦੇ ਸੱਦੇ ਤੇ ਅੱਜ ਲੁਧਿਆਣੇ ਵਿਖੇ ਪੰਜਾਬ ਮੋਟਰ ਯੂਨਿਅਨ ਦਾ ਇਕ ਆਮ ਇਜਲਾਸ ਹੋਇਆ।ਜਿਸ ਵਿੱਚ ਪੰਜਾਬ ਭਰ ਤੋਂ ਪੰਜਾਬ ਮੋਟਰ ਯੂਨੀਅਨ ਦੇ ਮੈਂਬਰ ਅਤੇ ਹੋਰ ਵੀ ਬੱਸ ਅਪਰੇਟਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।ਪੰਜਾਬ ਭਰ ਤੋਂ ਇਕੱਤਰ ਹੋਏ ਸਮੂਹ ਬੱਸ ਓਪਰੇਟਰਾਂ ਨੇ ਸਾਂਝੇ ਰੂਪ ਵਿੱਚ ਇੱਕਜੁਟਤਾ ਦਾ ਵਿਖਾਵਾ ਕਰਦਿਆਂ ਮੌਜੂਦਾ ਸਰਕਾਰ ਦੇ ਖਿਲਾਫ ਸੰਘਰਸ਼ ਛੇੜਨ ਦਾ ਐਲਾਨ ਕੀਤਾ। ਸਾਰੇ ਪੰਜਾਬ ਦੀਆਂ ਪ੍ਰਾਈਵੇਟ ਬੱਸਾਂ ਅਤੇ ਮਿੰਨੀ ਬੱਸਾਂ ਦੀਆਂ ਚਾਬੀਆਂ ਮੁੱਖ ਮੰਤਰੀ ਪੰਜਾਬ ਨੂੰ ਸੌਂਪਣ ਤੇ ਮਜਬੂਰ ਹੋ ਜਾਵਾਂਗੇ ।
ਸਮੂਹ ਬੱਸ ਓਪਰੇਟਰਾਂ ਨੇ ਪੰਜਾਬ ਮੋਟਰ ਯੂਨੀਅਨ ਦਾ ਕੰਮ ਚਲਾਉਣ ਮੌਜੂਦਾ ਸਰਕਾਰ ਦੇ ਨਾਲ ਸੰਘਰਸ਼ ਲੜਨ ਅਤੇ ਹੋਰ ਭਵਿੱਖ ਵਿੱਚ ਟਰਾਂਸਪੋਰਟ ਇੰਡਸਟਰੀ ਦੇ ਬਚਾਅ ਵਾਸਤੇ ਹਰ ਤਰ੍ਹਾਂ ਦੇ ਫ਼ੈਸਲਾ ਲੈਣ ਵਾਸਤੇ ਅੱਜ 12 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਇਸ ਮੌਕੇ ਸਰਬਸੰਮਤੀ ਨਾਲ ਇਹ ਮਤੇ ਪਾਸ ਕਰਕੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਇਨ੍ਹਾਂ ਮਤਿਆਂ ਅਨੁਸਾਰ ਇਹ ਐਲਾਨ ਕੀਤਾ ਗਿਆ ਜਿਵੇਂ…
ਪੰਜਾਬ ਭਰ ਦੇ ਸਮੂਹ ਬੱਸ ਓਪਰੇਟਰਾਂ ਅਤੇ ਮਿੰਨੀ ਬੱਸ ਓਪਰੇਟਰਾਂ ਵਲੋਂ 9 ਅਗਸਤ ਨੂੰ ਆਪਣੀਆਂ ਬੱਸਾਂ ਤੇ ਕਾਲੇ ਝੰਡੇ ਲਗਾ ਕੇ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ .
ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ 14 ਅਗਸਤ ਨੂੰ ਸਮੂਹ ਬੱਸਾਂ ਓਪਰੇਟਰਾਂ ਵਲੋਂ ਇਕ ਬੱਸ ਨੂੰ ਅੱਗ ਲਗਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ ਅਤੇ ਜੇਕਰ ਸਰਕਾਰ ਨੇ ਫਿਰ ਵੀ ਮੰਗਾਂ ਨਾ ਮੰਨੀਆ ਤਾਂ ਬੱਸਾਂ ਨੂੰ ਅਗਨ ਭੇਂਟ ਕਰਨ ਦਾ ਕੰਮ ਪੰਜਾਬ ਭਰ ਚ ਨਿਰੰਤਰ ਜਾਰੀ ਰੱਖਿਆ ਜਾਵੇਗਾ
ਇਸ ਸਮੇ 12 ਮੈਂਬਰੀ ਕਮੇਟੀ ਵਿਚ ਸਰਵਸ੍ਰੀ ਅਜੀਤ ਸਿੰਘ ਖੱਟੜਾ, ਅਮਰਿੰਦਰ ਸਿੰਘ ਸਿੱਧੂ, ਅਵਤਾਰ ਸਿੰਘ ਜੂਨੀਅਰ,ਜੇਸੀ ਢਿੱਲੋ,ਸੰਦੀਪ ਸ਼ਰਮਾ, ਸ਼ੁੱਭਕਰਮਨ ਸਿੰਘ ਬਰਾੜ, ਅਸ਼ੋਕ ਮੰਨਣ, ਰੌਬਿਨ ਸ਼ਕਰੀ,ਅਮਰਿੰਦਰ ਸਿੰਘ ਲਿਬੜਾ,ਹਰਮਨ ਸਿੰਘ ਖੱਟੜਾ,ਹਰਦੀਪ ਸਿੰਘ ਸਿੱਧੂ ਫਗਵਾੜਾ,ਜਸਜੀਤ ਸਿੰਘ ਲਿਬੜਾ ਸ਼ਾਮਲ ਕੀਤੇ ਗਏ ।ਪੰਜਾਬ ਮੋਟਰ ਯੂਨੀਅਨ ਦੇ ਸਕੱਤਰ ਸ੍ਰੀ ਰਜਿੰਦਰ ਸਿੰਘ ਬਾਜਵਾ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ
ਸਾਡੇ ਮਸਲੇ ਹੇਠ ਲਿਖੇ ਅਨੁਸਾਰ ਹਨ :—
1. ਔਰਤਾਂ ਲਈ ਫ੍ਰੀ ਬੱਸ ਸੇਵਾ : ਕੈਪਟਨ ਸਰਕਾਰ ਵੱਲੋਂ ਵੋਟਾਂ ਦਾ ਸਿਆਸੀ ਲਾਹਾ ਲੈਣ ਲਈ ਬਿਨਾਂ ਕਿਸੇ ਮੰਗ ਤੋਂ ਔਰਤਾਂ ਲਈ ਫ੍ਰੀ ਬੱਸ ਸੇਵਾ ੪ੁਰੂ ਕੀਤੀ ਸੀ ਪਰ ਪੰਜਾਬ ਦੀ ਜਨਤਾ ਨੇ ਇਹ ਸਾਬਤ ਕਰ ਦਿੱਤਾ ਕਿ ਮੁਫਤ ਸਹੂਲਤ ਦੇਣ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰਾਂ ਨਹ॥ ਬਣਾਈਆਂ ਜਾ ਸਕਦੀਆਂ । ਔਰਤਾਂ ਲਈ ਫ੍ਰੀ ਬੱਸ ਸੇਵਾ ੪ੁਰੂ ਕਰਨ ਨਾਲ ਪ੍ਰਾਈਵੇਟ ਬੱਸ ਅਦਾਰਾ ਡੁੱਬਣ ਦੇ ਕੰਢੇ ਆ ਗਿਆ ਰੁ । ਜਿਆਦਾਤਰ ਪ੍ਰਾਈਵੇਟ ਬੱਸ ਉਪਰੇਟਰ ਟੈਕਸ ਡਿਫਾਲਟਰ ਹੋ ਚੁੱਕੇ ਹਨ, ਬੱਸਾਂ ਦੀਆਂ ਕਿ੪ਤਾਂ ਟੁੱਟ ਗਈਆਂ ਹਨ, ਸਪੇਅਰ ਪਾਰਟਸ ਅਤੇ ਪੈਟਰੋਲ ਪੰਪਾਂ ਦਾ ਉਧਾਰ ਵਾਪਸ ਦੇਣ ਤੋਂ ਅਸਮਰਥ ਹੋ ਚੁੱਕੇ ਹਨ ਅਤੇ ਪੰਜਾਬ ਰੋਡਵੇ੭ ਅਤੇ ਪੀ਼ਆਰ਼ਟੀ਼ਸੀ਼ ਦੀ ਹਾਲਤ ਵੀ ਤਰਸਯੋਗ ਹੋ ਗਈ ਰੁ । ਸਾਡੀ ਸਰਕਾਰ ਨੂੰ ਬੇਨਤੀ ਰੁ ਕਿ ਔਰਤਾਂ ਨੂੰ ਫ੍ਰੀ ਸਫਰ ਦੀ ਸਹੂਲਤ ੪ਨੀਵਾਰ ਅਤੇ ਐਤਵਾਰ ਦੇ ਦਿਨ ਪ੍ਰਾਈਵੇਟ ਅਤੇ ਸਰਕਾਰੀ ਦੋਨਾਂ ਵਿਚ ਕਰ ਦਿੱਤੀ ਜਾਵੇ ਅਤੇ ਇਸ ਬਦਲੇ ਸਰਕਾਰ ਔਰਤਾਂ ਦੇ ਸਫਰ ਦੀ ਬਣਦੀ ਰਕਮ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਨੂੰ ਦੇਵੇ ਤਾਂ ਜੋ ਆਮ ਲੋਕਾਂ ਦੇ ਸਫਰ ਕਰਨ ਦਾ ਸਾਧਨ ਇਹ ਪ੍ਰਾਈਵੇਟ ਬੱਸਾਂ ਚੱਲਦੀਆਂ ਰਹਿ ਸਕਣ ।
2. ਮੋਟਰ-ਵਹੀਕਲ ਟੈਕਸ : ਕੋਰੋਨਾ ਕਾਲ ਸਮੇਂ ਪ੍ਰਾਈਵੇਟ ਬੱਸ ਉਪਰੇਟਰ ਟੈਕਸ ਡਿਫਾਲਟਰ ਹੋ ਗਏ ਸਨ ਅਤੇ ਪੰਜਾਬ ਸਰਕਾਰ ਵੱਲੋਂ 31਼12਼2020 (6 ਮਹੀਨੇ) ਤੱਕ ਦਾ ਮੋਟਰ ਵਹੀਕਲ ਟੈਕਸ ਮੁਆਫ ਕਰ ਦਿੱਤਾ ਗਿਆ ਸੀ ਅਤੇ ਮਿਤੀ 1਼4਼2021 ਤੋਂ ਮਿਤੀ 31਼7਼2021 ਦਾ ਮੋਟਰ ਵਹੀਕਲ ਟੈਕਸ ਕਿਲੋਮੀਟਰ ਅਨੁਪਾਤ ਨਾਲ ਮੁਆਫ ਕੀਤਾ ਗਿਆ ਸੀ । ਜਦੋਂ ਕਿ ਸਾਡੇ ਗੁਆਂਢੀ ਸੂਬੇ ਹਿਮਾਚਲ ਪ੍ਰਦੇ੪ ਵਿਚ ਪ੍ਰਾਈਵੇਟ ਬੱਸ ਉਪਰੇਟਰਾਂ ਨੂੰ 19 ਮਹੀਨੇ ਦੀ ਟੈਕਸ ਮੁਆਫੀ ਮਿਲੀ ਸੀ । ਸਾਡੀ ਬੇਨਤੀ ਰੁ ਕਿ ਅਸ॥ ਸਰਕਾਰ ਵੱਲੋਂ ਟੈਕਸ ਮਾਫੀ ਦੇ ਆ੪ਵਾਸਨ ਮਿਲਣ ਤੇ ਲੋਕਾਂ ਦੇ ਦਿਲਾਂ ਵਿਚੋਂ ਕਰੋਨਾ ਦਾ ਭੈਅ ਖਤਮ ਕਰਨ ਲਈ ਬੱਸਾਂ ਚਲਾਈਆਂ ਸਨ ਅਤੇ ਉਸ ਸਮੇਂ ਸਰਕਾਰ ਵੱਲੋਂ 50 ਫੀਸਦੀ ਸਵਾਰੀਆਂ ਢੋਣ, ੪ਨੀਵਾਰ ਅਤੇ ਐਤਵਾਰ ਬੰਦ ਅਤੇ ੪ਾਮ 5 ਵਜੇ ਤੋਂ ਸਵੇਰੇ 7 ਵਜੇ ਤੱਕ ਬੱਸਾਂ ਬੰਦ ਵਰਗੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹੋਈਆਂ ਸਨ । ਸੋ ਕਿਰਪਾ ਕਰਕੇ ਸਾਨੂੰ ਪ੍ਰਾਈਵੇਟ ਬੱਸ ਅਦਾਰੇ ਨੂੰ 1਼1਼2021 ਤੋਂ 31਼12਼2021 ਦੇ ਟੈਕਸ ਦੀ ਮਾਫੀ ਦਿੱਤੀ ਜਾਵੇ ਜੀ ਅਤੇ ਕਿਲੋਮੀਟਰ ਅਨੁਪਾਤ ਨਾਲ ਦਿੱਤੀ ਮਾਫੀ ਨੂੰ ਸਾਰਿਆਂ ਲਈ ਬਰਾਬਰ ਕੀਤਾ ਜਾਵੇ ਜੀ । ਮੋਟਰ ਵਹੀਕਲ ਟੈਕਸ ਘਟਾ ਕੇ 1$- ਪ੍ਰਤੀ ਕਿਲੋਮੀਟਰ ਕੀਤਾ ਜਾਵੇ ਅਤੇ ਦਿਨਾਂ ਦੀ ਛੋਟ 4 ਦਿਨਾਂ ਤੋਂ ਵਧਾ ਕੇ 10 ਦਿਨ ਕੀਤੀ ਜਾਵੇ ਜੀ ।
3. ਬੱਸ ਕਿਰਾਏ ਵਿਚ ਵਾਧਾ : 1਼7਼2020 ਨੂੰ ਬੱਸ ਕਿਰਾਇਆ 1਼16 ਪੈਸੇ ਤੋਂ ਵੱਧ ਕੇ 1਼22 ਪੈਸੇ ਕੀਤਾ ਗਿਆ ਸੀ ਉਸ ਵੇਲੇ ਡੀ੭ਲ ਦੀ ਕੀਮਤ 74਼38 ਪੈਸੇ ਸੀ ਅਤੇ ਅੱਜ ਡੀ੭ਲ ਕੀਮਤ 90 ਰੁਪਏ ਦੇ ਆਸ-ਪਾਸ ਰੁ ਇਸ ਤਰ੍ਹਾਂ 1਼7਼2020 ਤੋਂ ਹੁਣ ਤੱਕ ਵਧੇ ਡੀ੭ਲ ਕਰਕੇ ਇਸ ਇਕ ਬੱਸ ਨੂੰ ਪ੍ਰਤੀ ਦਿਨ 1290$- ਰੁਪਏ ਦਾ ਡੀ੭ਲ ਖਰਚਾ ਵੱਧ ਗਿਆ ਰੁ । ਪਰੰਤੂ ਸਰਕਾਰ ਵੱਲੋਂ ਬੱਸ ਕਿਰਾਏ ਵਿਚ ਕੋਈ ਵਾਧਾ ਨਹ॥ ਕੀਤਾ ਗਿਆ ਅਤੇ ਬੱਸ ਚੈਸੀ, ਰਿਪੇਅਰ, ਟਾਇਰ, ਇੰ੪ੋਰੈਂਸ ਆਦਿ ਖਰਚਿਆਂ ਵਿਚ ਅਥਾਹ ਵਾਧਾ ਹੋਇਆ ਰੁ ਜਿਸਦਾ ਸਬੂਤ ਨਾਲ ਨੱਥੀ ਰੁ ਅਤੇ ਪਹਿਲੀ ਸਟੇਜ ਦਾ ਕਿਰਾਇਆ 10$- ਤੋਂ ਵਧਾ ਕੇ 20$- ਰੁਪਏ ਕੀਤਾ ਜਾਣਾ ਚਾਹੀਦਾ ਰੁ । ਜੇਕਰ ਸਰਕਾਰ ਕਿਰਾਇਆ ਵਧਾ ਕੇ ਜਨਤਾ ਤੇ ਬੋਝ ਨਹ॥ ਪਾਉਣਾ ਚਾਹੁੰਦੀ ਤਾਂ ਬੱਸ ਇੰਡਸਟਰੀ ਨੂੰ ਟੈਕਸ ਅਤੇ ਅੱਡਾ ਫੀਸ ਮਾਫ ਕਰਕੇ ਡੁੱਬਣ ਤੋਂ ਬਚਾਇਆ ਜਾਵੇ ।
4. ਬੱਸ ਅੱਡਾ ਫੀਸ : ਸਾਡੀ ਮੰਗ ਰੁ ਕਿ ਬੱਸ ਅੱਡਾ ਫੀਸ ਖਤਮ ਕੀਤੀ ਜਾਵੇ ਕਿਉਂਕਿ ਇਹ ਫੀਸ ਬੱਸ ਸਟੈਂਡਾਂ ਦੀ ਸਾਂਭ-ਸੰਭਾਲ ਲਈ ਲਗਾਈ ਗਈ ਸੀ ਜਿਸਨੂੰ ਪੰਜਾਬ ਰੋਡਵੇ੭ ਅਤੇ ਪੀ਼ਆਰ਼ਟੀ਼ਸੀ਼ ਨੇ ਆਪਣੀ ਆਮਦਨ ਦਾ ਸਾਧਨ ਬਣਾ ਲਿਆ ਰੁ ਪਰ ਬੱਸ ਅੱਡਿਆਂ ਦੀ ਸਾਂਭ-ਸੰਭਾਲ ਲਈ ਦੁਕਾਨਾਂ ਦਾ ਕਿਰਾਇਆ, ਪਾਰਕਿੰਗ ਸੁਵਿਧਾ, ਇ੪ਤਿਹਾਰਬਾਜੀ ਆਦਿ ਕਈ ਆਮਦਨ ਦੇ ਸਾਧਨ ਹਨ, ਸਾਡੇ ਗੁਆਂਢੀ ਸੂਬੇ ਹਰਿਆਣਾ ਵਿਚ ਪ੍ਰਤੀ ਬੱਸ ਉੱਕਾ-ਪੁੱਕਾ ਅੱਡਾ ਫੀਸ ਦੀ ਉਗਰਾਹੀ ਕੀਤੀ ਜਾਂਦੀ ਰੁ । ਸਾਡੀ ਮੰਗ ਰੁ ਕਿ ਪੰਜਾਬ ਵਿਚ ਵੀ ਇਸੇ ਤਰ੍ਹਾਂ ਉੱਕਾ-ਪੁੱਕਾ 2000$- ਰੁਪਏ ਪ੍ਰਤੀ ਬੱਸ ਪ੍ਰਤੀ ਮਹੀਨਾ ਬੱਸ ਅੱਡਾ ਫੀਸ ਉਗਰਾਹੀ ਜਾਵੇ।
5. ਕੋਵਿਡ ਪੀਰਿਅਡ ਦੌਰਾਨ ਡਿਫਾਲਟ ਹੋਏ ਟੈਕਸ ਨੂੰ ਸਮੇਤ ਵਿਆਜ ਅਤੇ ਪੈਨਲਟੀ ਭਰਨ ਵਾਲੇ ਬੱਸ ਉਪਰੇਟਰਾਂ ਦੀ ਵਿਆਜ ਅਤੇ ਪੈਨਲਟੀ ਦੀ ਰਕਮ ਨੂੰ ਆਉਣ ਵਾਲੇ ਟੈਕਸ ਵਿਚ ਅਡਜਸਟ ਕੀਤਾ ਜਾਵੇ।
6. ਪੰਜਾਬ ਵਿਚ ਏ਼ਸੀ਼ ਬੱਸਾਂ ਲੋਕਾਂ ਦੀ ਸਹੂਲਤ ਲਈ ਚਲਾਈਆਂ ਗਈਆਂ ਸਨ ਪਰੰਤੂ ਪਿਛਲੀ ਸਰਕਾਰ ਵੱਲੋਂ ਕੁਝ ਟਰਾਂਸਪੋਰਟਰਾਂ ਨਾਲ ਕਿੜ ਕੱਢਣ ਲਈ ਇਹਨਾਂ ਦਾ ਟੈਕਸ 5$- ਰੁਪਏ ਤੋਂ ਵਧਾ ਕੇ 17$- ਰੁਪਏ ਕਿਲੋਮੀਟਰ ਕਰ ਦਿੱਤਾ ਗਿਆ ਸੀ । ਸਾਡੀ ਬੇਨਤੀ ਰੁ ਕਿ ਜੇ ਸਰਕਾਰ ਲੋਕਾਂ ਲਈ ਵਧੀਆ ਸਹੂਲਤ ਦਾ ਸਾਧਨ ਇਹ ਬੱਸਾਂ ਚੱਲਦੀਆਂ ਰੱਖਣਾ ਚਾਹੁੰਦੀ ਰੁ ਤਾਂ ਇਹਨਾਂ ਦਾ ਮੋਟਰ ਵਹੀਕਲ ਟੈਕਸ ਪਹਿਲਾਂ ਜਿਨ੍ਹਾਂ ਹੀ ਕੀਤਾ ਜਾਵੇ।
7. ਇਕ ਦਿਨ ਦੀ ਹੜਤਾਲ : ਅੱਜ ਫੈਸਲਾ ਕੀਤਾ ਗਿਆ ਕਿ ਮੰਗਲਵਾਰ 9 ਅਗਸਤ 2022 ਨੂੰ ਇਕ ਦਿਨ ਦੀ ਪੰਜਾਬ ਦੇ ਸਮੂਹ ਬੱਸ ਉਪਰੇਟਰ ਅਤੇ ਮਿੰਨੀ ਬੱਸ ਉਪਰੇਟਰ ਹੜਤਾਲ ਕਰਨਗੇ ਅਤੇ ਕੋਈ ਵੀ ਬੱਸ ਨਹੀ ਚੱਲੇਗੀ।