ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) : ਅੱਜ 5 ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਜੀ.ਟੀ.ਰੋਡ ਮਾਨਾਂਵਾਲਾ ਨੇੜੇ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਨੇੜੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਤੋਂ ਕਰੀਬ 12.40 ਮਿੰਟ ‘ਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਦਿੰਦੇ ਹੋਏ ਬੈਂਕ ਮੈਨੇਜਰ ਰਿਤੂ ਕੰਵਰ ਨੇ ਦੱਸਿਆ ਕਿ ਅੱਜ ਬੈਂਕ ‘ਚ ਕਾਫੀ ਭੀੜ ਹੋਣ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ
ਜਿਸਦੇ ਚਲਦਿਆਂ ਲੁਟੇਰਿਆਂ ਨੇ ਮੂੰਹ ਢੱਕੇ ਹੋਏ ਸਨ, ਸਭ ਤੋਂ ਪਹਿਲਾਂ ਉਹ ਕਾਊਂਟਰ ‘ਤੇ ਵਾਊਚਰ ਭਰਨ ਦੇ ਬਹਾਨੇ ਖੜ੍ਹੇ ਹੋ ਗਏ ਤਾਂ ਕੈਸ਼ੀਅਰ ਵੱਲ ਪਿਸਤੌਲ ਤਾਣ ਕੇ ਪੈਸਿਆਂ ਦੀ ਮੰਗ ਕੀਤੀ | ਉਨ੍ਹਾਂ ਨੂੰ ਪੈਸੇ ਦੇਣ ਲਈ ਕਿਹਾ ਅਤੇ ਫਿਰ ਪੈਸੇ ਲੈ ਕੇ ਓਹ ਮੋਟਰਸਾਈਕਲ ‘ਤੇ ਫਰਾਰ ਹੋ ਗਏ।ਜਾਂਦੇ ਹੋਏ ਲੁਟੇਰੇ ਡੀ ਵੀ ਆਰ ਵੀ ਲੈ ਗਏ। ਐਸ.ਪੀ.ਡੀ ਮਨੋਜ ਕੁਮਾਰ, ਡੀ.ਐਸ.ਪੀ ਅਟਾਰੀ ਬਲਬੀਰ ਸਿੰਘ, ਐਸ.ਐਚ.ਓ ਚਾਟੀਵਿੰਡ ਇੰਸਪੈਕਟਰ ਹਰਪ੍ਰੀਤ ਸਿੰਘ ਅਤੇ ਸੀ.ਆਈ.ਏ ਇੰਚਾਰਜ ਦੇਹਾਤੀ ਅਮਨਦੀਪ ਸਿੰਘ ਪੁਲਿਸ ਫੋਰਸ ਸਮੇਤ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਬੈਂਕ ਵਿੱਚ ਲੱਗੇ ਸੀ.ਸੀ.ਟੀ.ਵੀ. ਫੁਟੇਜ ਅਤੇ ਸੀ.ਸੀ.ਟੀ.ਵੀ. ਆਸ-ਪਾਸ ਤੋਂ ਵੀ ਸਕੈਨਿੰਗ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦਾ ਕੋਈ ਸੁਰਾਗ ਮਿਲ ਸਕੇ।ਤੁਹਾਨੂੰ ਦੱਸ ਦੇਈਏ ਕਿ ਦੋ ਦਿਨ ਪਹਿਲਾਂ ਮਾਨਾਂਵਾਲਾ ਪੈਟਰੋਲ ਪੰਪ ‘ਤੇ ਵੀ ਲੁੱਟ ਦੀ ਵਾਰਦਾਤ ਹੋਈ ਸੀ।ਇਸੇ ਤਰ੍ਹਾਂ ਕਰੀਬ 1 ਹਫ਼ਤਾ ਪਹਿਲਾਂ ਜੰਡਿਆਲਾ ਦੇ ਜੰਡਿਆਲਾ ਵਿਖੇ ਵੀ ਲੁੱਟ ਦੀ ਵਾਰਦਾਤ ਹੋਈ ਸੀ। ਜੰਡਿਆਲਾ ਗੁਰੂ ਦੇ ਨਾਮਦੇਵ ਰੋਡ ਸਥਿਤ ਕੇ.ਐਸ.ਬੀ.ਆਈ ਦੇ ਗ੍ਰਾਹਕ ਕੇਂਦਰ ਤੋਂ 3 ਲੱਖ ਰੁਪਏ ਦੀ ਚੋਰੀ।ਇਸ ਮਾਮਲੇ ਵਿੱਚ ਜੰਡਿਆਲਾ ਪੁਲਿਸ ਨੇ ਮੁਲਜ਼ਮਾਂ ਦਾ ਸੁਰਾਗ ਲਗਾਉਣਾ ਤਾਂ ਦੂਰ, ਪਰਚਾ ਦਰਜ ਵੀ ਨਹੀਂ ਕੀਤਾ ਗਿਆ ਇਸ ਤੋਂ ਪਤਾ ਚਲਦਾ ਹੈ ਕਿ ਦਿਹਾਤੀ ਪੁਲੀਸ ਕਿੰਨੀ ਲੁੱਟ ਖੋਹ ਦੀ ਵਾਰਦਾਤਾਂ ਨੂੰ ਸੁਲਜਾਉਣ ਵਿੱਚ ਕਾਮਜਾਬ ਹੋਈ ਹੈ ਰੋਜ਼ ਮਰਾ ਦੀਆ ਇਸ ਵਾਰਦਾਤਾਂ ਨੂੰ ਵੇਖਦਿਆਂ ਹੋਇਆ ਇਹੋ ਪਤਾ ਚਲਦਾ ਹੈ ਕਿ ਪੁਲਿਸ ਇਨਾ ਵਾਰਦਾਤਾਂ ਨੂੰ ਸੁਲਜਾਣ ਵਿੱਚ ਕੋਈ ਕਾਮਜਾਬੀ ਹਾਸਿਲ ਨਹੀਂ ਕਰ ਸਕੀ।