ਅੰਮ੍ਰਿਤਸਰ,ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) : ਏ.ਡੀ.ਜੀ.ਪੀ.ਸੀ ਸ੍ਰੀਮਤੀ ਗੁਰਪ੍ਰੀਤ ਦਿਉਲ IPS, COMMUNITY AFFAIRS Division, ਪੰਜਾਬ ਦੇ ਦਿਸ਼ਾ ਨਿਰਦੇਸਾ ਅਨੁਸਾਰ ਪੰਜਾਬ ਦੇ ਸਾਰਿਆ ਜਿਲਿਆ ‘ਚ ਪੰਜਾਬ ਪੁਲਿਸ ਮਹਿਲਾ ਮਿੱਤਰ, (PPMM) ਵੁਮੈਨ ਹੈਲਪ ਡੈਸਕ ਨੰਬਰ 181(Dedicated Helpline for Women) ਅਤੇ 112 (Emergency Response Support System) ਨੰਬਰਾਂ ਤੇ ਰਸੀਵ ਹੋਈਆਂ ਸ਼ਿਕਾਇਤਾਂ ਨੂੰ ਪਹਿਲ ਦੇ ਅਧਾਰ ਤੇ ਨਿਪਟਾਰਾ ਕਰਨ ਲਈ ਯੂਨਿਟ ਬਣਾਏ ਗਏ ਹਨ। ਜਿਸਤੇ ਕਮਿਸ਼ਨਰ ਪੁਲਿਸ ਸ੍ਰੀ ਡਾ.ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਦੇ ਦਿਸ਼ਾ ਨਿਰਦੇਸਾ ਅਨੁਸਾਰ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿਖੇ ਪੰਜਾਬ ਪੁਲਿਸ ਮਹਿਲਾ ਮਿੱਤਰ ਯੂਨਿਟ ਬਣਾ ਕੇ ਸਮੂੰਹ ਥਾਣਿਆਂ ਵਿੱਚ 2-2 ਮਹਿਲਾਂ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਇਸ ਯੂਨਿਟ ਦੇ ਨੋਡਲ ਅਫਸਰ ਡਾ. ਮਨਪ੍ਰੀਤ ਸ਼ੀਹਮਾਰ, PPS, ਨੂੰ ਨਿਯੁਕਤ ਕੀਤਾ ਹੈ ਅਤੇ ਇਹਨਾਂ ਦੀ ਨਿਗਰਾਨੀ ਹੇਠ ਜਿਲ੍ਹਾ ਲੇਵਲ ਤੇ ਵੂਮੈਨ ਹੈਲਪ ਡੈਸਕ ਬਣਾਏ ਗਏ ਹਨ। ਜਿਸਦਾ ਇੰਚਾਰਜ ਮਹਿਲਾਂ/ ਸਬ-ਇੰਸਪੈਕਟਰ ਨਵਰੀਤ ਕੋਰ ਨੂੰ ਲਗਾਇਆ ਗਿਆ ਹੈ। COMMUNITY AFFAIRS DIVISION, ਪੰਜਾਬ ਵੱਲੋਂ 1st ANNUAL MEETING OF PUNJAB POLICE, MAHILA MITTAR ORGANIZE ਜਲੰਧਰ ਵਿੱਖੇ ਕੀਤਾ ਗਿਆ। ਜੋ ਇਸ ਮੀਟਿੰਗ ਵਿੱਚ ਜਿਸ ਵਿੱਚ ਪੰਜਾਬ ਦੇ ਸਾਰੇ ਪੁਲਿਸ ਜਿਲਿਆਂ/ਕਮਿਸ਼ਨਰੇਟ ਪੁਲਿਸ ਵਿੱਚੋਂ ਪੰਜਾਬ ਪੁਲਿਸ ਮਹਿਲਾ ਮਿੱਤਰ, ਵੁਮੈਨ ਹੈਲਪ ਡੈਸਕ, ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਪਹਿਲੇ ਨੰਬਰ ਤੇ ਆਇਆ ਹੈ ਅਤੇ ਡਾ.ਮਨਪ੍ਰੀਤ ਸ਼ੀਹਮਾਰ ਪੀ.ਪੀ.ਐਸ, ਸਹਾਇਕ ਕਮਿਸ਼ਨਰ ਪੁਲਿਸ, ਸਾਈਬਰ ਕਰਾਇਮ ਐਂਡ ਫਰਾਂਸਿਕ, ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਨੂੰ ਪੰਜਾਬ ਵਿੱਚੋਂ “ਬੈਸਟ ਨੋਡਲ ਅਫ਼ਸਰ, ਅਵਾਰਡ ਨਾਲ ਸਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਮਹਿਲਾ ਮਿੱਤਰ ਥਾਣਾ ਸਦਰ ਦੇ Sr/CT ਨੇ ਭਾਰਤੀ ਅਤੇ LSr/CT ਕੁਲਵਿੰਦਰ ਕੌਰ ਨੂੰ ਬੈਸਟ ਪੰਜਾਬ ਪੁਲਿਸ ਮਹਿਲਾ ਮਿੱਤਰ ਚੁਣਿਆ ਗਿਆ ਅਤੇ CLASS ONE CERTIFICATE ਨਾਲ ਸਨਮਾਨਿਤ ਕੀਤਾ ਗਿਆ। ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲIPS ਵੱਲੋਂ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਆਉਂਣ ਤੇ ਪੀ.ਪੀ.ਐਮ.ਐਮ ਵੁਮੇਨ ਹੈਲਪ ਡੈਸਕ ਦੀ ਸਮੁੱਚੀ ਟੀਮ ਅਤੇ ਨੋਡਲ ਅਫ਼ਸਰ ਡਾ.ਮਨਪ੍ਰੀਤ ਸ਼ੀਹਮਾਰ ਨੂੰ ਵਧਾਈ ਵੀ ਦਿੱਤੀ ।