ਨਸ਼ੇ ਦੀ ਤਸ਼ਕਰੀ ਨੂੰ ਨੱਥ ਪਏਗੀ ਅਤੇ ਡਰੱਗ ਸਮਗਲਰਾਂ ਤੇ ਸਿਕੰਜਾ ਕੱਸਿਆ ਜਾਏਗਾ : ਰਾਜੇਸ਼ ਬਾਘਾ
ਚੰਡੀਗੜ 15 ਅਕਤੂਬਰ ( ਬਿਊਰੋ ) : ਪੰਜਾਬ ਦੇ ਭਾਜਪਾ ਦੇ ਜਨਰਲ ਸਕੱਤਰ ਭਾਜਪਾ ਪੰਜਾਬ ਨੇ ਬੀ.ਐਸ.ਐਫ ਦਾ ਬਾਰਡਰ ਏਰੀਆ ਦੇ 15 ਤੌ 50 ਕਿਲੋਮੀਟਰ ਦੇ ਏਰੀਆ ਵਿਚ ਵਾਧਾ ਕਰਨ ਦੇ ਫੈਸਲੇ ਤੇ ਕੇਂਦਰੀ ਗ੍ਰਹਿ ਮੰਤਰਾਲਿਆ ਦਾ ਸਵਾਗਤ ਕੀਤਾ ਹੈ । ਬਾਘਾ ਨੇ ਦੱਸਿਆ ਕਿ ਜਿੱਥੇ ਕਾਂਗਰਸ ਸਰਕਾਰ ਆਪਸੀ ਲੜਾਈ ਦੇ ਵਿਚ ਪੰਜਾਬ ਦੇ ਮਸਲੇ ਭੁਲਾਈ ਬੈਠੇ ਹਨ , ਸਰਹੱਦਾਂ ਬਾਹਰੋਂ ਆ ਰਿਹਾ ਨਸ਼ਾ , ਹਥਿਆਰ ਅਤੇ ਅੱਤਵਾਦ ਕਾਰਨ ਵੱਡੀ ਗਿਣਤੀ ਵਿਚ ਪੰਜਾਬੀ ਪ੍ਰਭਾਵਿਤ ਹੋ ਰਹੇ ਹਨ , ਪੰਜਾਬੀ ਨੌਜਵਾਨਾਂ ਦਾ ਨੁਕਸਾਨ ਹੋਇਆ ਹੈ , ਇਸ ਪੱਖ ਨੂੰ ਮੁੱਖ ਰੱਖਦੇ ਹੋਏ ਕੇਂਦਰ ਸਰਕਾਰ ਵੱਲੋਂ ਬਾਰਡਰ ਏਰੀਆ ਦਾ 50 ਕਿਲੋਮੀਟਰ ਰਕਬਾ ਵਧਾਉਣਾ ਸ਼ਲਾਘਾਯੋਗ ਹੈ , ਇਸ ਫੈਸਲੇ ਨਾਲ ਬਾਰਡਰ ਏਰੀਆ ਵਿਚ ਵਧ ਰਹੀ ਨਸ਼ੇ ਦੀ ਤਸ਼ਕਰੀ ਅਤੇ ਅੱਤਵਾਦ ਨੂੰ ਨੱਥ ਪਏਗੀ ਅਤੇ ਡਰੱਗ ਸਮਗਲਰਾਂ ਤੇ ਸਿਕੰਜਾ ਕੱਸਿਆ ਜਾਏਗਾ।
ਇਸ ਫੈਸਲੇ ਦਾ ਨੁਕਸਾਨ ਸਿਰਫ ਤੇ ਸਿਰਫ ਡਰੱਗ ਸਮਗਲਰਾਂ ਅਤੇ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਹੀ ਨੁਕਸਾਨ ਝੱਲਣਾ ਪਏਗਾ । ਇਸ ਲਈ ਪੰਜਾਬ ਦੀ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਫੈਸਲੇ ਦਾ ਸਵਾਗਤ ਕਰਨ ਨਾ ਕਿ ਡਰੱਗ ਦੇ ਧੰਦੇ ਨਾਲ ਜੁੜੇ ਲੋਕਾਂ ਦੀਆਂ ਗੱਲਾਂ ਵਿਚ ਆਉਣ । ਬਲਕਿ ਬੀਐਸਐਫ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਨਸ਼ੇ ਦੀ ਤਸ਼ਕਰੀ ਨੂੰ ਅਤੇ ਅੱਤਵਾਦ ਨੂੰ ਠੱਲ ਪਾਈ ਜਾ ਸਕੇ। ਇਸ ਫੈਸਲੇ ਨਾਲ ਪੰਜਾਬ ਦੀ ਆਮ ਜਨਤਾ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ , ਬਲਕਿ ਪੰਜਾਬ ਦੀ ਜਨਤਾ ਨੂੰ ਫਾਇਦਾ ਹੋਵੇਗਾ।