ਪੰਜਾਬ, 15 ਜੂਨ (ਬਿਊਰੋ) : ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਲੰਧਰ ਤੋਂ ਦਿਲੀ ਏਅਰਪੋਰਟ ਨੂੰ ਜਾਣ ਵਾਲੀਆਂ ਵਲਵੋ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਪੰਜਾਬ ਰੋਡਵੇਜ਼ ਦੀਆਂ ਵੋਲਵੋ ਬੱਸਾਂ ਅੱਜ ਤੋਂ ਦਿੱਲੀ ਏਅਰਪੋਰਟ ਲਈ ਰਵਾਨਾ ਹੋ ਰਹੀਆਂ ਹਨ। ਅੰਮ੍ਰਿਤਸਰ ਤੋਂ ਵੀ ਪਨਬੱਸ ਦੀ ਵੋਲਵੋ ਬੱਸ ਨੇ ਦੁਪਹਿਰ 1.40 ਵਜੇ ਰਵਾਨਾ ਹੋਣਾ ਸੀ, ਪਰ ਪਹਿਲੇ ਦਿਨ ਹੀ ਰੱਦ ਕਰਨਾ ਪਿਆ। ਪੈਪਸੂ ਦੀ ਦੂਜੀ ਬੱਸ 16 ਜੂਨ ਤੋਂ ਰਵਾਨਾ ਹੋਵੇਗੀ ਪਰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਬਹੁਤਾ ਹੁੰਗਾਰਾ ਨਹੀਂ ਮਿਲ ਰਿਹਾ।
ਪਨਬੱਸ ਵੋਲਵੋ ਨੇ ਅੰਮ੍ਰਿਤਸਰ ਬੱਸ ਸਟੈਂਡ ਤੋਂ ਸਵੇਰੇ 1.40 ਵਜੇ ਰਵਾਨਾ ਹੋਣਾ ਸੀ ਪਰ ਇਸ ਦੀਆਂ 43 ਸੀਟਾਂ ਵਿੱਚੋਂ ਸਿਰਫ਼ ਇੱਕ ਸੀਟ ਹੀ ਬੁੱਕ ਹੋਈ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਇਸ ਬੱਸ ਦੀਆਂ ਟਿਕਟਾਂ ਆਫ-ਲਾਈਨ ਬੁੱਕ ਹੋ ਜਾਣਗੀਆਂ, ਪਰ ਦੁਪਹਿਰ ਬਾਅਦ ਇਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਹੁਣ ਬੱਸਾਂ 16 ਜੂਨ ਤੋਂ ਰਵਾਨਾ ਹੋਣਗੀਆਂ।
16 ਜੂਨ ਦੀ ਗੱਲ ਕਰੀਏ ਤਾਂ ਸਵੇਰੇ 9 ਵਜੇ ਰਵਾਨਾ ਹੋਣ ਵਾਲੀ ਪਨਬੱਸ ਬੱਸ ਦੀਆਂ ਹੁਣ ਤੱਕ 9 ਟਿਕਟਾਂ ਬੁੱਕ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਵੀਰਵਾਰ ਨੂੰ ਸਵੇਰੇ 1.40 ਵਜੇ ਰਵਾਨਾ ਹੋਣ ਵਾਲੀ ਬੱਸ ਲਈ ਹੁਣ ਤੱਕ 4 ਟਿਕਟਾਂ ਬੁੱਕ ਹੋ ਚੁੱਕੀਆਂ ਹਨ।