ਜੰਡਿਆਲਾ ਗੁਰੂ, 05 ਜਨਵਰੀ (ਕੰਵਲਜੀਤ ਸਿੰਘ ਲਾਡੀ) : ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਨਿੱਜਰਪੁਰਾ ਟੋਲ ਪਲਾਜ਼ੇ ਤੇ ਪ੍ਰਧਾਨ ਮੰਤਰੀ ਮੌਦੀ ਦੇ ਪੁਤਲੇ ਸਾੜੇ ਗਏ। ਜਿਸ ਦੀ ਗਵਾਹੀ ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ, ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ, ਸੋਨੂੰ ਮਾਹਲ ਸੁਲਤਾਨਵਿੰਡ, ਪਰਮਜੀਤ ਸਿੰਘ ਵਰਪਾਲ ਨੇ ਕੀਤੀ । ਇਸ ਮੌਕੇ ਕਿਸਾਨ ਆਗੂ ਬੋਲਦੇ ਹੋਏ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਉਨਾ ਚਿਰ ਤੱਕ ਜਾਰੀ ਰਹੇਗਾ ਜਿੰਨਾ ਚਿਰ ਤਕ ਕਿਸਾਨੀ ਅੰਦੋਲਨ ਲੜਦਿਆਂ ਸ਼ਹੀਦ ਹੋਏ ਕਿਸਾਨਾਂ ਦਾ ਬਣਦਾ ਮੁਆਵਜ਼ਾ ਨਹੀਂ ਮਿਲਦਾ ਜਾਂਦਾ। ਐੱਮ.ਐੱਸਪੀ ਕਨੂੰਨ ਤੇ ਗਾਰੰਟੀ ਨਹੀਂ ਮਿਲਦੀ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਕਾਤਲਾਂ ਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਕੱਢ ਕੇ ਜੇਲ੍ਹਾਂ ‘ਚ ਨਹੀਂ ਸੁੱਟਿਆ ਜਾਂਦਾ ।
ਉਨ੍ਹਾਂ ਚਿਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕੋਈ ਹੱਕ ਨਹੀਂ ਕੀ ਪੰਜਾਬ ਆਣ ਕੇ ਰੈਲੀਆਂ ਕਰ ਸਕੇ ਕਿਉਂਕਿ ਕੁਝ ਸਮਾਂ ਪਹਿਲਾਂ ਦਿੱਲੀ ਦੇ ਵੱਖ ਵੱਖ ਬਾਡਰਾਂ ਤੋਂ ਪੰਜਾਬ ਵਿੱਚ ਸੈਂਕਡ਼ੇ ਕਿਸਾਨਾਂ ਮਜ਼ਦੂਰਾਂ ਦੀਆਂ ਲਾਸ਼ਾਂ ਪਹੁੰਚੀਆਂ ਹਨ,ਉਨ੍ਹਾਂ ਸ਼ਹੀਦ ਹੋਇ ਕਿਸਾਨਾਂ ਦੇ ਵਾਰਸ ਅੱਜ ਮੋਦੀ ਸਰਕਾਰ ਤੋਂ ਜਵਾਬ ਮੰਗ ਰਹੇ ਨੇ ਅਤੇ ਪੰਜਾਬ ਦੇ ਲੋਕ ਬੀਜੇਪੀ ਦੇ ਵਰਕਰਾਂ ਨੂੰ ਮੂੰਹ ਨਹੀਂ ਲਾਉਣਗੇ । ਇਸ ਮੌਕੇ ਜਥੇਬੰਦੀਆਂ ਦੇ ਸੀਨੀਅਰ ਆਗੂ ਅੰਗਰੇਜ਼ ਸਿੰਘ ਚਾਟੀਵਿੰਡ,ਗੱਜਣ ਸਿੰਘ ਰਾਮਪੁਰਾ, ਪ੍ਰਭਜੀਤ ਸਿੰਘ ਮਹਿਮਾ,ਡਾ. ਸੁਖਮੀਤ ਸਿੰਘ ਮਾਡ਼ੀ ਬੋਹਡ਼ ਸਿੰਘ ਵਾਲੀ, ਰਾਜਪਾਲ ਸਿੰਘ, ਜਸਬੀਰ ਸਿੰਘ ਮੰਗਾ,ਰੁਪਿੰਦਰਜੀਤ ਸਿੰਘ, ਮਹਿੰਦਰ ਸਿੰਘ,ਹਰਜਿੰਦਰ ਸਿੰਘ,ਨਿਰਵੈਲ ਸਿੰਘ,ਜੋਗਿੰਦਰ ਸਿੰਘ,ਮਿਲਖਾ ਸਿੰਘ, ਹਰਪਾਲ ਸਿੰਘ ਸਾਬੀ ਝੀਤੇ ਕਲਾਂ, ਸੁਲਤਾਨਵਿੰਡ,ਕੁਲਦੀਪ ਸਿੰਘ ਨਿੱਜਰਪੁਰਾ, ਪਰਵਿੰਦਰ ਸਿੰਘ, ਭੁਪਿੰਦਰ ਸਿੰਘ ਸੋਢੀ, ਨਿਸ਼ਾਨ ਸਿੰਘ ਜੰਡਿਆਲਾ, ਬਲਵੰਤ ਸਿੰਘ ਪੰਡੋਰੀ,ਕਾਰਜ ਸਿੰਘ ਰਾਮਪੁਰਾ,ਗੁਰਸ਼ੇਰ ਸਿੰਘ,ਹਰਦੀਪ ਸਿੰਘ ਮਿੱਠਾ,ਸੰਤੋਖ ਸਿੰਘ, ਪਰਗਟ ਸਿੰਘ,ਮੇਜਰ ਸਿੰਘ,ਨਾਜਰ ਸਿੰਘ ਸ਼ਾਹ, ਕੁਲਵੰਤ ਸਿੰਘ ਰਾਮਪੁਰਾ,ਮਲਕੀਅਤ ਸਿੰਘ ਬਿੱਟੂ,ਸੁਰਜੀਤ ਸਿੰਘ ਗੁਰੂਵਾਲੀ, ਦਰਸ਼ਨ ਸਿੰਘ ਭੋਲਾ ਇਬਨ,ਗੁਰ ਪ੍ਰਲਾਦ ਸਿੰਘ ਵਰਪਾਲ,ਬਚਿੱਤਰ ਸਿੰਘ ਚਾਟੀਵਿੰਡ ਆਦਿ ਆਗੂ ਹਾਜ਼ਰ ਸਨ ।