
ਰਈਆ, 08 ਮਾਰਚ (ਸੁਖਵਿੰਦਰ ਬਾਵਾ) : ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਬਾਬਾ ਬਕਾਲਾ ਸਾਹਿਬ ਯੂਨਿਟ ਦੀ ਵਿਸੇਸ਼ ਮੀਟੰਗ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਦੇ ਚੇਅਰਮੈਨ ਦਵਿੰਦਰ ਸਿੰਘ ਭੰਗੂ ਅਤੇ ਪ੍ਰਧਾਨ ਡਾ. ਰਜਿੰਦਰ ਰਿਖੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਅਹਿਮ ਵਿਚਾਰਾਂ ਕੀਤੀਆ ਗਈਆਂ। ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਦਰਪੇਸ਼ ਮੁਸ਼ਕਲਾਂ ਦੇ ਹੱਲ ਸਬੰਧੀ ਜਲਦ ਪ੍ਰਸ਼ਾਸਨਿਕ ਅਧਿਕਾਰੀਆ ਨਾਲ ਗੱਲਬਾਤ ਕੀਤੀ ਜਾਵੇਗੀ।
ਇਸ ਮੋਕੇ ਸਕੱਤਰ ਜਨਰਲ ਬਲਰਾਜ ਸਿੰਘ ਰਾਜਾ ਨੇ ਯੂਨੀਅਨ ਵਲੋਂ ਬੀਤੇ ਦਿਨੀਂ ਕਰਵਾਏ ਗਏ ਸੂਬਾ ਪੱਧਰੀ ਸੈਮੀਨਾਰ ਬਾਰੇ ਵੀ ਸਾਰੇ ਪੱਤਰਕਾਰ ਸਾਥੀਆਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ ਗਿਆ। ਮੀਟਿੰਗ ਵਿਚ ਸੋਨਲ ਕੁਮਾਰ,ਗੁਰਦਰਸ਼ਨ ਪ੍ਰਿੰਸ ਬਿਆਸ, ਸੁਰਜੀਤ ਸਿੰਘ ਖਾਲਸ਼ਾ,ਡੀ.ਕੇ ਰੈਡੀ, ਵਿਸ਼ਵਜੀਤ ਸਿੰਘ ਖਿਲਚੀਆਂ, ਤਰਲੋਚਨ ਸਿੰਘ ਯੋਧਾਨਗਰੀ, ਦਵਿੰਦਰ ਸਿੰਘ, ਕੁਲਵਿੰਦਰ ਸਿੰਘ ਬੁੱਟਰ, ਸਤਨਾਮ ਘਈ, ਕਮਲਜੀਤ ਸੋਨੂੰ, ਸੁਖਵਿੰਦਰ ਬਾਵਾ, ਅਵਤਾਰ ਸਿੰਘ ਅਤੇ ਸੁਮਿਤ ਕਾਲੀਆ ਆਦਿ ਹਾਜ਼ਰ ਸਨ।