ਜਲੰਧਰ 15 ਸਤੰਬਰ (ਕਬੀਰ ਸੌਂਧੀ) : ਪੰਜਾਬੀ ਲੇਖ਼ਕ ਮੋਹਿੰਦਰ ਸਿੰਘ ਅਨੇਜਾ ਦੀ ਲਿਖੀ 7ਵੀਂ ਪੁਸਤਕ ‘ਇਹ ਹਨ ਦੇਸ਼ ਦੀਆਂ ਸਰਕਾਰਾਂ’ ਅੱਜ ਸਿੱਖ ਮਿਸ਼ਨਰੀ ਕਾਲਜ ਮਾਡਲ ਹਾਉਸ ਵਿਖੇ ਰਿਲੀਜ਼ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਸਵਿੰਦਰ ਸਿੰਘ ਮੱਕੜ ,ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਪਹੁੰਚੇ ਅਤੇ ਕਿਤਾਬ ਨੂੰ ਰਿਲੀਜ਼ ਕਰਨ ਦੀ ਰਸਮ ਨਿਭਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਤਾਬ ਦੇ ਲੇਖ਼ਕ ਮੋਹਿੰਦਰ ਸਿੰਘ ਅਨੇਜਾ ਨੇ ਦੱਸਿਆ ਕਿ ‘ਇਹ ਹਨ ਦੇਸ਼ ਦੀਆਂ ਸਰਕਾਰਾਂ’ ਉਨ੍ਹਾਂ ਦੀ ਲਿਖੀ 7ਵੀਂ ਪੁਸਤਕ ਹੈ ਜਿਸ ’ਚ ਸਰਕਾਰਾਂ ਦਾ ਜਿਕਰ ਕੀਤਾ ਗਿਆ ਹੈ ਅਤੇ ਉਨ੍ਹਾਂ ਕਿਹਾ ਕਿ ਮੌਜੂਦਾ ਸਮਾਜ ਵਿੱਚ ਜਿੱਥੇ ਟੀ.ਵੀ., ਰੇਡੀਓ, ਅਖ਼ਬਾਰਾਂ, ਕੰਪਿਊਟਰ ਆਦਿ ਸਾਧਨ ਮਨੁੱਖ ਦੇ ਗਿਆਨ ਵਿੱਚ ਵਾਧਾ ਕਰਦੇ ਹਨ।
ਉੱਥੇ ਪੁਸਤਕਾਂ ਨੂੰ ਪਿੱਛੇ ਨਹੀਂ ਛੱਡਿਆ ਜਾ ਸਕਦਾ। ਉਨ੍ਹਾਂ ਕਿਹਾ ਕਿ “ਪੁਸਤਕਾਂ ਪੜ੍ਹਨਾ ਸਮਾਂ ਬਰਬਾਦ ਕਰਨਾ ਨਹੀਂ ਹੈ।” ਇੱਕ ਚੰਗੀ ਪੁਸਤਕ ਸੁਹਿਰਦ ਦੋਸਤ ਵਰਗੀ ਹੁੰਦੀ ਹੈ। ਪੁਸਤਕ ਪੜ੍ਹਨ ਨਾਲ ਮਨੁੱਖ ਦਾ ਗਿਆਨ ਤਾਂ ਵਧਦਾ ਹੀ ਹੈ, ਸਗੋਂ ਉਸਦਾ ਦ੍ਰਿਸ਼ਟੀਕੋਣ ਵੀ ਵਿਸ਼ਾਲ ਹੋ ਜਾਂਦਾ ਹੈ।ਇਸ ਮੌਕੇ 13-13 ਹਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ਵਲੋਂ ਐਲਾਨ ਕੀਤਾ ਕਿ ਸਿੱਖ ਮਿਸ਼ਨਰੀ ਕਾਲਜ ਦੇ ਜਿੰਨੇ ਵੀ ਬੱਚਿਆਂ ਹਨ ਉਨ੍ਹਾਂ ਨੂੰ ਲੋੜ ਅਨੁਸਾਰ ਕਮਬਲ,ਜੁਰਾਬਾਂ,ਰਜਾਈ ਲੋੜ ਅਨੁਸਾਰ ਦੇਣਗੇ। ਇਸ ਦੋਰਾਨ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇਂ ਲੇਖ਼ਕ ਮੋਹਿੰਦਰ ਸਿੰਘ ਅਨੇਜਾ ਨੂੰ ਉਨ੍ਹਾਂ ਦੀ 7ਵੀਂ ਪੁਸਤਕ ਰਿਲੀਜ ਹੋਣ ਤੇ ਵਧਾਈਆਂ ਦਿੱਤੀਆਂ।
ਇਸ ਮੋਕੇ ਉਨ੍ਹਾਂ ਕਿਹਾ ਕਿ ਇਤਿਹਾਸ ਤੋ ਜਾਣੂ ਕਰਵਾਉਣ ਲਈ ਸੂਝ-ਬੂਝ ਵਾਲੇ ਲੇਖਕ ਦੀਆ ਲਿੱਖੀਆ ਕਿਤਾਬਾ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਉਦੀਆ ਹਨ ਅਤੇ ਪੁਸਤਕਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ। ਪੁਸਤਕਾਂ ਮਨੁੱਖ ਵਿੱਚ ਅਜਿਹਾ ਗਿਆਨ ਭਰਦੀਆਂ ਹਨ ਜੋ ਕਿ ਮਨੁੱਖ ਨੂੰ ਜਾਗਰੂਕ, ਵਧੀਆ ਸੋਚ,ਸਮੇਂ ਦੇ ਹਾਣੀ ਤੇ ਸਭਿਆਚਾਰਕ ਪੱਖਾਂ ਤੋਂ ਜਾਣੂ ਕਰਵਾਉਂਦੀਆਂ ਹਨ। ਇਸ ਮੋਕੇ ਵੈਲਕਮ ਪੰਜਾਬ ਨਿਊਜ਼ ਦੇ ਚੀਫ਼ ਐਡੀਟਰ ਅਮਰਪ੍ਰੀਤ ਸਿੰਘ ਜੋ ਕਿ ਪੰਜਾਬੀ ਲੇਖ਼ਕ ਮੋਹਿੰਦਰ ਸਿੰਘ ਅਨੇਜਾ ਦੇ ਸੱਪੁਤਰ ਹਨ ਉਨ੍ਹਾਂ ਕਿਹਾ ਕਿ ਪੁਸਤਕਾਂ ਅਜਿਹਾ ਸ਼ਾਹੀ ਖਜ਼ਾਨਾ ਹੁੰਦੀਆਂ ਹਨ ਜਿਨ੍ਹਾਂ ਵਿੱਚ ਸੋਨਾ, ਚਾਂਦੀ ਜਾਂ ਹੀਰੇ ਜਵਾਹਰਾਤ ਨਹੀਂ ਬਲਕਿ ਗਿਆਨ ਤੇ ਬੁੱਧੀ ਦੇ ਵਿਚਾਰ ਤੇ ਭਾਵਨਾਵਾਂ ਸੰਗ੍ਰਹਿ ਕਰਕੇ ਰੱਖੀਆਂ ਹੁੰਦੀਆਂ ਹਨ।ਅੱਜ ਦੇ ਯੁੱਗ ਵਿੱਚ ਲੇਖਕ ਨਵੇਂ-ਨਵੇਂ ਵਿਸ਼ਿਆਂ ਉੱਤੇ ਪੁਸਤਕਾਂ ਲਿਖ ਰਹੇ ਹਨ ਜੋ ਸਾਡੇ ਗਿਆਨ ਵਿੱਚ ਵਾਧਾ ਤਾਂ ਕਰਦੇ ਹੀ ਹਨ ਸਗੋਂ ਜੀਵਨ ਨੂੰ ਸਹੀ ਸੇਧ ਵੀ ਪ੍ਰਦਾਨ ਕਰਦੇ ਹਨ।ਇਸ ਮੌਕੇ ਆਏ ਮੁੱਖ ਮਹਿਮਾਨਾਂ ਨੇ ਲੇਖ਼ਕ ਮੋਹਿੰਦਰ ਸਿੰਘ ਅਨੇਜਾ ਨੂੰ ਉਨ੍ਹਾਂ ਦੀ ਕਿਤਾਬ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੋਕੇ ਸੁਖਪ੍ਰੀਤ ਸਿੰਘ ਅਨੇਜਾ,ਸਿਮਰਪ੍ਰੀਤ ਕੌਰ,ਹਰਵਿੰਦਰ ਸਿੰਘ ਸੇਠੀ,ਪਰਮਿੰਦਰ ਕੌਰ,ਇੰਦਰਜੀਤ ਸਿੰਘ ਬੱਬਰ ,ਗੁਰਸ਼ਰਨ ਸਿੰਘ ਛਨੋਂ,ਜੋਤੀ ਟੰਡਨ,ਨਰਿੰਦਰ ਨੰਦਾ,ਹਰਭਜਨ ਸਿੰਘ,ਗੁਰਦੀਪ ਸਿੰਘ,ਹਰਵਿੰਦਰ ਸਿੰਘ,ਅਵਤਾਰ ਸਿੰਘ ਬੈਂਸ,ਜੋਗਿੰਦਰ ਸਿੰਘ ਸ਼ੇਖੋਂ,ਅਸ਼ੋਕ ਕੁਮਾਰ,ਹਰਬੰਸ ਲਾਲ,ਦੀਪ,ਹਰਜਿੰਦਰ ਸਿੰਘ,ਜਿੰਦੀ,ਹਰਜੋਤ ਸਿੰਘ ਕਲਸੀ,ਅਮਰ ਸਿੰਘ,ਜਸਕਰਨ ਸਿੰਘ,ਐਸ ਐਸ ਸੰਧੂ,ਰਕੇਸ਼,ਪਵੀ ਟਿਵਾਣਾ,ਕੁਲਵਿੰਦਰ ਸਿੰਘ,ਸੁਖਦੇਵ ਸਿੰਘ,ਗੁਰਨਾਮ ਸਿੰਘ,ਮਨਜੀਤ ਕੌਰ,ਦਲਬੀਰ ਸਿੰਘ ਰਿਆੜ ,ਅਕਵੀਰ ਕੌਰ,ਅਜੀਤ ਸਿੰਘ,ਦੀਪਕ ਸੁਮਨ,ਤਰਵਿੰਦਰ ਸਿੰਘ,ਜਗਤਾਰ ਸਿੰਘ ਪਰਮਜੀਤ ਸਿੰਘ,ਜਸਪ੍ਰੀਤ ਸਿੰਘ,ਰਸ਼ਪਾਲ ਸਿੰਘ ਵਾਲੀਆ,ਸਹਿਜਦੀਪ ਸਿੰਘ ਉਦਾਸੀ,ਪਰਵਿੰਦਰ ਕੌਰ,ਦਵਿੰਦਰ ਕੌਰ, ਸੁਰਜੀਤ ਸਿੰਘ ਅਤੇ ਹੋਰ ਮੈਂਬਰ ਹਾਜਰ ਸਨ।