ਭੁੰਨਰਹੇੜੀ/ਪਟਿਆਲਾ, 05 ਅਗਸਤ (ਕ੍ਰਿਸ਼ਨ ਗਿਰ) : ਪੰਚਾਇਤ ਵਿਭਾਗ ਵਿੱਚ ਕੰਮ ਕਰਦੇ ਪੰਚਾਇਤ ਸਕੱਤਰ ਅਤੇ ਗ੍ਰਾਮ ਸੇਵਕ ਯੂਨਿਅਨ ਵੱਲੋ ਨਵਾਬ ਰਾਣਾ ਜਿਲ੍ਹਾ ਪ੍ਰਧਾਨ ਪੰਚਾਇਤ ਸਕੱਤਰ ਯੂਨਿਅਨ ਅਤੇ ਰਣਜੀਤ ਸਿੰਘ ਜਿਲ੍ਹਾ ਪ੍ਰਧਾਨ ਗ੍ਰਾਮ ਸੇਵਕ ਯੂਨਿਅਨ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫਤਰ ਪਟਿਆਲਾ ਵਿਖੇ 6ਵੇ ਪੇਅ ਕਮਿਸ਼ਨ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। 6ਵੇ ਪੇਅ ਕਮਿਸ਼ਨ ਦੀ ਨੋਟੀਫਿਕੇਸ਼ਨ ਅਨੁਸਾਰ ਸੀ. ਕੈਟਾਗੀਰੀ ਦੇ ਮੁਲਾਜ਼ਮ (ਜਿਹਨਾ ਦੀ ਗਿਣਤੀ ਬਹੁਤ ਜਿਆਦਾ ਹੈ) ਦੀਆਂ ਤਨਖਾਹਾ ਵਿੱਚ ਬਣਦਾ ਵਾਧਾ ਕਰਨ ਦੀ ਬਜਾਏ ਸਾਰੀਆਂ ਹੱਦਾ ਪਾਰ ਕਰਦੇ ਹੋਏ ਤਨਖਾਹ ਵਾਲੇ ਭੱਤਿਆ ਨੂੰ ਘਟਾਇਆ ਗਿਆ ਹੈ। ਜਿਸ ਨਾਲ ਕਰਮਚਾਰੀਆਂ ਨੂੰ ਬਹੁਤ ਵਿੱਤੀ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਪੰਜਾਬ ਭਰ ਦੇ ਸਾਰੇ ਪੰਚਾਇਤ ਸਕੱਤਰ ਅਤੇ ਵੀ.ਡੀ.ਓ. ਮਿਤੀ 22/07/2021 ਤੋਂ ਲਗਾਤਾਰ ਕਲਮ ਛੋੜ ਹੜਤਾਲ ਤੇ ਚੱਲਦੇ ਆ ਰਹੇ ਹਨ। ਜਿਸ ਕਰਕੇ ਪਿੰਡਾਂ ਦੇ ਵਿਕਾਸ ਕਾਰਜ ਵੀ ਬਿਲਕੁਲ ਠੱਪ ਪਏ ਹਨ।
ਕਰਮਚਾਰੀਆਂ ਵੱਲੋਂ 6ਵੇ ਵਿੱਤ ਕਮਿਸ਼ਨ ਦੀ ਨੋਟੀਫਿਕੇਸ਼ਨ ਦੀਆਂ ਤਰੁੱਟੀਆਂ ਨੂੰ ਜਲਦੀ ਦੂਰ ਕਰਨ ਦੇ ਨਾਲ-ਨਾਲ ਪੰਚਾਇਤ ਸਕੱਤਰ/ਵੀ.ਡੀ.ਓ. ਨੂੰ ਪੰਜ ਸਾਲ ਦੀ ਸਰਵਿਸ ਤੋਂ ਬਾਅਦ ਪੰਚਾਇਤ ਅਫਸਰ/ਐਸ.ਈ.ਪੀ.ਓ. ਦਾ ਗ੍ਰੇਡ ਅਤੇ ਦੱਸ ਸਾਲ ਦੀ ਸਰਵਿਸ ਤੋਂ ਬਾਅਦ ਬੀ.ਡੀ.ਪੀ.ਓ ਦਾ ਗ੍ਰੇਡ ਦਿੱਤੇ ਜਾਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਹੇਠ ਲਿਖੇ ਅਨੁਸਾਰ ਵਿਭਾਗੀ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ।
• ਕਰਮਚਾਰੀਆਂ ਦੀ ਮੰਗ ਹੈ ਕਿ ਪੰਚਾਇਤ ਸਕੱਤਰ ਅਤੇ ਬੀ.ਡੀ.ਓ ਨੂੰ ਵਿਭਾਗ ਦੇ ਨੋਟੀਫਿਕੇਸ਼ਨ ਨੰ.9-7-80 ਅਤੇ ਪੱਤਰ ਨੰ. 23/6/1998 ਮੁਤਾਬਕ 50:50 ਦੀ ਰੇਸ਼ੋ ਦੇ ਨਾਲ ਸੀਨੀਅਰਤਾ ਦਿੱਤੀ ਗਈ ਸੀ, ਕਰਮਚਾਰੀਆਂ ਨੂੰ ਇਸ ਵਿੱਚ ਪਲੇਸਮੈਂਟ ਕਰਦੇ ਹੋਏ ਬਣਦੇ ਲਾਭ ਦਿੱਤੇ ਜਾਣ।
• ਵਿਭਾਗੀ ਪੱਤਰਾਂ ਅਨੁਸਾਰ 470 ਅਤੇ 909 ਬੈਚ ਦੇ ਪੰਚਾਇਤ ਸੱਕਤਰਾਂ ਨੂੰ ਪੁਰਾਣੀ ਪੈਨਸਨ ਲਾਗੂ ਕੀਤੀ ਗਈ ਹੈ। ਇਨ੍ਹਾ ਬੈਚਾਂ ਦੇ ਮ੍ਰਿਤਕ ਕਰਮਚਾਰੀਆਂ ਦੇ ਪ੍ਰੀਵਾਰਾਂ ਅਤੇ ਰਿਟਾਇਰ ਕਰਮਚਾਰੀਆਂ ਨੂੰ ਬਣਦੀ ਪੈਨਸ਼ਨ ਤੁਰੰਤ ਜਾਰੀ ਕੀਤੀ ਜਾਵੇ।
• ਗ੍ਰਾਮ ਸੇਵਕਾਂ (ਵੀ.ਡੀ.ਓ) ਵਿੱਚੋ ਐਸ.ਈ.ਪੀ.ਓ. ਦੀ ਤਰੱਕੀ ਦਾ 100% ਕੋਟਾ ਨਿਰਧਾਰਤ ਕੀਤਾ ਜਾਵੇ।
• ਪੰਚਾਇਤ ਸਕੱਤਰਾਂ ਦੀਆਂ ਤਨਖਾਹਾਂ ਅਤੇ ਸੀ.ਪੀ.ਐਫ ਦੇ ਬਕਾਏ ਤੁੰਰਤ ਜਾਰੀ ਕੀਤੇ ਜਾਣ ਅਤੇ ਤਨਖਾਹ ਈ.ਟੀ.ਟੀ. ਟੀਚਰਾਂ ਵਾਂਗ ਸਰਕਾਰੀ ਖਜਾਨੇ ਰਾਹੀ ਜਾਰੀ ਕੀਤੀਆਂ ਜਾਣ।
• ਪੰਚਾਇਤ ਸਕੱਤਰ ਅਤੇ ਵੀ.ਡੀ.ਓ ਨੂੰ ਫੀਲਡ ਕਰਮਚਾਰੀ ਹੋਣ ਕਰਕੇ ਜੇ.ਈ. ਵਾਗ 30 ਲੀਟਰ ਪੈਟਰੋਲ ਪ੍ਰਤੀ ਮਹੀਨਾਂ ਜਾਰੀ ਕੀਤਾ ਜਾਵੇ।
ਮੌਕੇ ਤੇ ਹਾਜ਼ਰ ਕਰਮਚਾਰੀਆਂ ਵੱਲੋਂ ਦੱਸਿਆਂ ਗਿਆ ਕਿ ਜੇਕਰ ਸਰਕਾਰ ਨੇ ਜਲਦੀ ਹੀ ਸਾਰੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਮੌਕੇ ਤੇ ਸੰਦੀਪ ਕੁਮਾਰ ਕਨਵੀਨਰ, ਪੰਚਾਇਤ ਸਕੱਤਰ ਯੂਨੀਅਨ ਪੰਜਾਬ ਸਤਵਿੰਦਰ ਸਿੰਘ ਕੰਗ, ਪ੍ਰਧਾਨ ਗ੍ਰਾਮ ਸੇਵਕ (ਵੀ.ਡੀ.ਓ) ਯੂਨੀਅਨ ਪੰਜਾਬ, ਕੁਲਵੰਤ ਸਿੰਘ ਸਮਾਣਾ, ਗੁਰਪਿੰਦਰ ਸਿੰਘ (ਕਾਕਾ) ਨਾਭਾ, ਮੇਜਰ ਸਿੰਘ ਸ਼ੰਭੂਕਲਾ, ਰਣਜੀਤ ਸਿੰਘ, ਜਤਿੰਦਰ ਸਿੰਘ ਪਟਿਆਲਾ ਦਿਹਾਤੀ, ਭਗਵਾਨ ਸਿੰਘ ਸਮਾਣਾ, ਪ੍ਰਗਟ ਸਿੰਘ ਪਾਤੜਾਂ, ਗੁਰਪ੍ਰੀਤ ਸਿੰਘ ਘਨੌਰ ਅਮਰੀਕ ਸਿੰਘ ਪਟਿਆਲਾ ਦਿਹਾਤੀ, ਲਖਵਿੰਦਰ ਸਿੰਘ ਸਨੌਰ, ਹਰਲਾਲ ਸਿੰਘ ਭੁਨਰਹੇੜੀ, ਬਲਜੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪੰਚਾਇਤ ਸਕੱਤਰ ਅਤੇ ਵੀ.ਡੀ.ਓ ਹਾਜਰ ਸਨ ।