ਚੋਹਲਾ ਸਾਹਿਬ/ਅੰਮ੍ਰਿਤਸਰ, 25 ਦਸੰਬਰ (ਰਾਕੇਸ਼ ਨਈਅਰ) : ਈਡੀਅਟ ਕਲੱਬ ਪੰਜਾਬ ਅਤੇ ਟੌਪ ਮੀਡੀਆ ਐਸੋਸੀਏਸ਼ਨ ਪੰਜਾਬ ਵਲੋਂ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਵਿੱਚ ਪ੍ਰਵਾਸੀ ਪੱਤਰਕਾਰ ਬੂਟਾ ਸਿੰਘ ਬਾਸੀ ਦਾ ‘ਮਾਂ ਬੋਲੀ ਦਾ ਵਾਰਸ’ ਐਵਾਰਡ ਨਾਲ ਸਨਮਾਨ ਕੀਤਾ ਗਿਆ।ਈਡੀਅਟ ਕਲੱਬ ਪੰਜਾਬ ਦੇ ਪ੍ਰਧਾਨ ਅਤੇ ਫ਼ਿਲਮੀ ਅਦਾਕਾਰ ਰਾਜਿੰਦਰ ਰਿਖੀ ‘ਈਡੀਅਟ’ ਨੇ ਇਸ ਸਮਾਰੋਹ ਨੂੰ ਬਹੁਤ ਹੀ ਸਾਦੇ ਪਰ ਪ੍ਰਭਾਵਸ਼ਾਲੀ ਰੂਪ ਵਿਚ ਨੇਪਰੇ ਚਾੜ੍ਹਿਆ।ਆਪਣੇ ਸੰਬੋਧਨ ਵਿਚ ਰਿਖੀ ਨੇ ਦੱਸਿਆ ਕਿ ਬੂਟਾ ਸਿੰਘ ਬਾਸੀ ਦੀ ਬੇਬਾਕ ਤੇ ਨਿਡਰ ਪੱਤਰਕਾਰੀ ਅਤੇ ਵਿਦੇਸ਼ ਵਿਚ ਰਹਿਣ ਦੇ ਬਾਵਜੂਦ ਵੀ ਆਪਣੀ ਮਾਂ ਬੋਲੀ ਨਾਲ ਉਹਨਾਂ ਦੇ ਅਥਾਹ ਪਿਆਰ ਦੇ ਕਾਰਨ ਹੀ ਸਾਡੀ ਸੰਸਥਾ ਈਡੀਅਟ ਕਲੱਬ ਨੇ ਉਹਨਾਂ ਨੂੰ ‘ਮਾਂ ਬੋਲੀ ਦਾ ਵਾਰਸ’ ਐਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ।
ਉਹਨਾਂ ਕਿਹਾ ਕਿ ਬੂਟਾ ਸਿੰਘ ਬਾਸੀ ਵਲੋਂ ਪੰਜਾਬੀ ਬੋਲੀ ਨੂੰ ਵਿਦੇਸ਼ਾਂ ਵਿਚ ਵੀ ਫੈਲਾਉਣ ਅਤੇ ਭਾਰਤ ਵਿਰੋਧੀ ਅਖੌਤੀ ਖਾਲਿਸਤਾਨੀ ਅਤੇ ਹੋਰਨਾਂ ਤਾਕਤਾਂ ਦਾ ਡਟ ਕੇ ਸਾਹਮਣਾ ਕਰਨਾ ਜਿਥੇ ਉਹਨਾਂ ਦੀ ਸ਼ਖ਼ਸੀਅਤ ਨੂੰ ਹੋਰਨਾਂ ਤੋਂ ਵੱਖ ਕਰਦਾ ਹੈ,ਓਥੇ ਹੀ ਪੰਜਾਬ ਵਿਚ ਵੱਸਦੇ ਪੰਜਾਬੀਆਂ ਲਈ ਵੀ ਬੂਟਾ ਸਿੰਘ ਬਾਸੀ ਪ੍ਰੇਰਨਾਸ੍ਰੋਤ ਦਾ ਕੰਮ ਕਰਦੇ ਹਨ।ਇਸ ਐਵਾਰਡ ਸਮਾਗਮ ਵਿਚ ਪਹੁੰਚੇ ਬਹੁਤ ਸਾਰੇ ਪੱਤਰਕਾਰਾਂ,ਲੇਖਕਾਂ ਅਤੇ ਸਿਆਸੀ ਲੀਡਰਾਂ ਨੇ ਵੀ ਬੂਟਾ ਸਿੰਘ ਬਾਸੀ ਦੇ ਅਮਰੀਕਾ ਵਿਚਲੇ ਸੰਘਰਸ਼ ਬਾਰੇ ਚਾਨਣਾ ਪਾਇਆ,ਜਿੰਨਾ ਵਿਚ ਉਘੇ ਲੇਖਕ ਨਿੰਦਰ ਘੁਗਿਆਣਵੀ,ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸੁਰਜਣ ਸਿੰਘ ਸੋਨੂੰ ਭਲਾਈਪੁਰ,ਡਾ.ਗੁਰਪ੍ਰੀਤ ਸਿੰਘ ਮਜੀਠਾ,ਸੁਪਰ ਮਾਡਲ ਕਮਲ ਚੀਮਾ,ਜਯਾ ਠਾਕੁਰ,ਅਨੋਖ ਸਿੰਘ,ਮਨਪ੍ਰੀਤ ਮਨੀ ਸ਼ਾਮਿਲ ਸਨ।
ਬੂਟਾ ਸਿੰਘ ਬਾਸੀ ਨੇ ਇਸ ਮੌਕੇ ਬੋਲਦੇ ਹੋਏ ਦੱਸਿਆ ਕਿ ਉਹ ਆਪਣੇ ਜੀਵਨ ਦੇ ਵਿੱਚ ਸੰਘਰਸ਼ ਦੇ ਨਾਲ-ਨਾਲ ਕਿਵੇਂ ਕਿਵੇ ਵਿਦੇਸ਼ੀ ਵੱਸਦੇ ਪੰਜਾਬੀਆਂ ਲਈ ਅਤੇ ਹੋਰਨਾਂ ਲੋਕਾਂ ਲਈ ਸਮਾਜ ਸੇਵਾ ਕਰਦੇ ਆ ਰਹੇ ਹਨ।ਸਮਾਗਮ ਦੇ ਮੁੱਖ ਮਹਿਮਾਨ ਡੀ.ਐਸ.ਪੀ ਹਰਕ੍ਰਿਸ਼ਨ ਸਿੰਘ ਬਾਬਾ ਬਕਾਲਾ ਸਾਹਿਬ ਨੇ ਬੂਟਾ ਬਾਸੀ ਬਾਰੇ ਗੱਲ ਕਰਦਿਆਂ ਕਿਹਾ ਕਿ ਸਿਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਨਾਲ ਸਿੱਧਾ ਪੰਗਾ ਲੈਣ ਵਾਲਾ ਵਿਅਕਤੀ ਆਮ ਨਹੀਂ ਹੋ ਸਕਦਾ ਅਤੇ ਜੇਕਰ ਬੂਟਾ ਬਾਸੀ ਅਜਿਹਾ ਕਰਦੇ ਦਿਖਾਈ ਦੇ ਰਹੇ ਨੇ ਤਾਂ ਇਹ ਉਹਨਾਂ ਦਾ ਆਪਣੇ ਦੇਸ਼, ਆਪਣੇ ਪੰਜਾਬ,ਆਪਣੀ ਮਾਂ ਬੋਲੀ ਲਈ ਪਿਆਰ ਹੈ ਜੋਕਿ ਉਹਨਾਂ ਨੂੰ ਵਿਦੇਸ਼ ਵਿਚ ਪਰਵਾਸ ਕਰਦੇ ਹੋਏ ਵੀ ਆਪਣੀ ਮਿੱਟੀ ਤੋਂ ਵੱਖ ਨਹੀਂ ਹੋਣ ਦੇ ਰਿਹਾ।
ਇਸ ਮੌਕੇ ਬੂਟਾ ਸਿੰਘ ਬਾਸੀ ਜੀ ਵਲੋਂ ਆਏ ਹੋਏ ਪੱਤਰਕਾਰਾਂ,ਲੇਖਕਾਂ ਅਤੇ ਸਿਆਸੀ ਆਗੂਆਂ ਨਾਲ ਮਿਲ ਕੇ ‘ਅਦਾਰਾ ਸਾਂਝੀ ਸੋਚ’ ਵਲੋਂ ਨਵੇਂ ਸਾਲ ਦੀ ਡਾਇਰੀ ਵੀ ਰਿਲੀਜ਼ ਕੀਤੀ ਗਈ।ਇਸ ਸਮਾਗਮ ਵਿਚ ਪੀਟੀਸੀ ਲਾਫਟਰ ਦਾ ਮਾਸਟਰ ਦੇ ਫਾਈਨਲਿਸਟ ਕੰਵਲਜੀਤ ਸਿੰਘ ਅਤੇ ਹਾਸ ਕਲਾਕਾਰ ਲਵਲੀ ਕੋਹਾਲੀ ਨੇ ਆਪਣੇ ਹਾਸ ਵਿਅੰਗ ਰਾਹੀਂ ਦਰਸ਼ਕਾਂ ਨੂੰ ਖੂਬ ਹਸਾਇਆ।ਮਸ਼ਹੂਰ ਪੰਜਾਬੀ ਗਾਇਕ ਅਵਤਾਰ ਦੀਪਕ(ਫੇਸਬੁਕ ਵਾਲੀ ਫੇਮ) ਨੇ ਗੀਤ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ।ਪੰਡਿਤ ਰਾਮ ਪ੍ਰਕਾਸ਼ ਸ਼ਾਸਤਰੀ ਨੂੰ ਪੰਡਿਤ ਭੀਸ਼ਮ ਦੇਵ ਨੇ ਸਨਮਾਨਿਤ ਕੀਤਾ।
ਉੱਘੇ ਲੇਖਕ ਅਤੇ ਕਾਲਮਨਵੀਸ਼ ਨਿੰਦਰ ਘੁਗਿਆਣਵੀ,ਅਨੋਖ ਸਿੰਘ,ਰਾਜਨ ਰਾਏ,ਕਮਲ ਚੀਮਾ,ਜਯਾ ਠਾਕੁਰ, ਸਾਂਝੀ ਸੋਚ ਅਖ਼ਬਾਰ ਅਤੇ ਟੀਵੀ ਚੈਨਲ ਦੀ ਸਾਰੀ ਟੀਮ ਨੂੰ ਵੀ ਉਹਨਾਂ ਦੇ ਕੰਮਾਂ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਟੌਪ ਮੀਡੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪਵਨ ਕੁਮਾਰ ਟੀਨੂੰ,ਪੰਡਿਤ ਭੀਸ਼ਮ ਦੇਵ,ਸਰਵਣ ਰਾਜਾ,ਗਾਬਾ, ਰਾਜ ਕੁਮਾਰ ਅਰੋੜਾ,ਦਿਨੇਸ਼ ਬਜਾਜ, ਪਿਯੂਸ਼ ਗੁਪਤਾ,ਕਮਲਪਾਲ ਸਿੰਘ ਐਂਕਰ,ਪ੍ਰੇਰਨਾ,ਪੂਨਮ,ਕੁਲਦੀਪ ਸਿੰਘ,ਯੋਗੇਸ਼ ਕੁਮਾਰ,ਰੋਹਿਤ ਅਰੋੜਾ,ਰਾਜਾ ਕਾਲੇਕੇ,ਰਾਕੇਸ਼ ਨਈਅਰ ਚੋਹਲਾ ਸਾਹਿਬ,ਮਨਜੀਤ ਸ਼ਰਮਾ ਖੇਮਕਰਨ,ਰਜਨੀਸ਼ ਜ਼ੀਰਾ,ਰਾਕੇਸ਼ ਵਸ਼ਿਸ਼ਟ ਗੜ੍ਹਸ਼ੰਕਰ,ਗੁਰਪ੍ਰੀਤ ਸਿੰਘ ਬਾਬਾ ਬਕਾਲਾ ਸਾਹਿਬ,ਕੁਲਵਿੰਦਰ ਸਿੰਘ ਬੁੱਟਰ,ਦਲਜੀਤ ਸਿੰਘ ਭੁੱਲਰ, ਰਵਿੰਦਰ ਸਿੰਘ ਹੈਪੀ,ਬਲਜੀਤ ਸਿੰਘ ਤਰਨ ਤਾਰਨ,ਚੰਦਨ ਕੁਮਾਰ,ਧੈਰਿਆ ਮਹਿਰਾ,ਸੰਦੀਪ ਜੰਡਿਆਲਾ ਆਦਿ ਹਾਜਰ ਸਨ।