ਜੰਡਿਆਲਾ ਗੁਰੂ, 06 ਸਤੰਬਰ (ਕੰਵਲਜੀਤ ਸਿੰਘ ਲਾਡੀ) : ਪਿੰਡ ਸੈਦੋਲੇਹਲ ਅਤੇ ਅੱਡਾ ਖਜਾਲਾ ਵਿਖੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦਿਨੋ-ਦਿਨ ਵੱਧ ਰਹੀ ਮਹਿੰਗਾਈ ਨੇ ਆਮ ਅਤੇ ਖਾਸ ਲੋਕਾ ਦਾ ਲੱਕ ਤੋੜ ਦਿੱਤਾ ਹੈ, ਹਰ ਰੋਜ ਤੇਲ ਦੀਆਂ ਕੀਮਤਾ ਵੱਧ ਰਹੀਆਂ ਹਨ, ਅਤੇ ਗੈਸ ਸਿਲੰਡਰ ਹੋਰ ਮਹਿੰਗਾ ਹੋ ਗਿਆ ਹੈ ਦਿਨੋ ਦਿਨ ਵੱਧਦੀ ਮਹਿੰਗਾਈ ਨਾਲ ਆਮ ਲੋਕਾ ਦੇ ਘਰ ਵਿੱਚ ਤਾ ਰੋਟੀ ਪੱਕਣੀ ਵੀ ਮੁਸਕਿਲ ਹੋ ਗਈ ਹੈ। ਉਪ੍ਰੋਕਿਤ ਸਬਦਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਤੇ ਚੈਅਰਪਰਸ਼ਨ ਨਵਨੀਤ ਕੌਰ ਨੇ ਕੀਤਾ ।
ਉਨ੍ਹਾਂ ਅਪਣੀ ਸਮੂਹ ਟੀਂਮ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਤੋਂ ਹੁੱਣ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਤੇ ਆਉਂਣ ਵਾਲੀਆ ਵੋਟਾਂ ‘ਚ ਲੋਕਾਂ ਤੋਂ ਕੋਈ ਉਮੀਦ ਨਾ ਰੱਖੇ । ਇਸ ਮੌਕੇ ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ । ਇਸ ਮੌਕੇ ਤੇ ਪ੍ਰਤਾਪ ਸਿੰਘ , ਜਸਪ੍ਰੀਤ ਸਿੰਘ ਕਮਲਪ੍ਰੀਤ ਸਿੰਘ, ਲਵਜੋਤ ਸਿੰਘ, ਮਹਿਕਦੀਪ ਸਿੰਘ, ਸਾਹਿਬ ਸਿੰਘ, ਅਕਾਸ਼ਦੀਪ ਸਿੰਘ, ਦਿਲਪ੍ਰੀਤ ਸਿੰਘ ਦਿਲਸ਼ੇਰ ਸਿੰਘ, ਵੀਰ ਕੌਰ, ਮਨਪ੍ਰੀਤ ਕੌਰ ਸੁਖਵਿੰਦਰ ਕੌਰ, ਮਨਦੀਪ ਕੌਰ, ਪ੍ਰਭਜੋਤ ਕੌਰ, ਜਗਮੋਹਿਤ ਸਿੰਘ, ਮੁਸ਼ਕਾਨਦੀਪ ਕੌਰ, ਬਿਕਰਮਜੀਤ ਸਿੰਘ, ਜੋਬਨਜੀਤ ਸਿੰਘ ਸੁਖਦੇਵ ਸਿੰਘ ਨਾਹਰ, ਸੁਖਦੇਵ ਸਿੰਘ ਭੱਟੀ, ਵਰਿੰਦਰਜੀਤ ਸਿੰਘ ਆਦਿ ਹਾਜ਼ਰ ਸਨ।