
ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ/ਦਵਿੰਦਰ ਸਿੰਘ ਸੋਹਤਾ) : ਪਿੰਡ ਗਹਿਰੀ ਮੰਡੀ ਵਿਖੇ ਕਰਵਾਇਆ ਗਿਆ ਕ੍ਰਿਕਟ ਮੈਚ ਜਿਸ ਦੇ ਫਾਈਨਲ ਮੈਚ ਭਨੋਟ ਕ੍ਰਿਕਟ ਅਕੈਡਮੀ ਅਤੇ ਗੁਰੂ ਨਾਨਕ ਕ੍ਰਿਕਟ ਅਕੈਡਮੀ ਵਿਚਕਾਰ ਹੋਇਆ। ਇਸ ਮੈਚ ਵਿੱਚ ਭਨੋਟ ਕ੍ਰਿਕਟ ਅਕੈਡਮੀ ਨੇ 150 ਦੋੜਾਂ ਦਾ ਟਾਰਗੇਟ ਦਿੱਤਾ ਤੇ ਗੁਰੂ ਨਾਨਕ ਅਕੈਡਮੀ ਅਮ੍ਰਿਤਸਰ 136 ਦੋੜਾਂ ਬਣਾ ਸਕੀ। ਭਨੋਟ ਕ੍ਰਿਕਟ ਅਕੈਡਮੀ ਨੇ 14 ਦੋੜਾਂ ਤੋ ਮੈਚ ਜਿੱਤ ਲਿਆ। ਫਾਈਨਲ ਵਿੱਚ ਮੈਨ ਆਫ ਦਾ ਮੈਚ ਪਰਮਵੀਰ ਸਿੰਘ ਨੇ ਹਾਸਲ ਕੀਤਾ। ਇਸ ਟੂਰਨਾਮੈਂਟ ਦੀ ਮੈਨ ਆਫ ਦੀ ਸੀਰੀਸ ਬੈਸਟ ਬੈਟਸਮੈਨ ਅਤੇ ਬੈਸਟ ਬਾਲਰ ਏਕਨੂਰ ਜੌਹਲ ਨੇ ਹਾਸਲ ਕੀਤਾ। ਇਸ ਮੋਕੇ ਸੀਨੀਅਰ ਕਾਂਗਰਸੀ ਆਗੂ ਪਰਮਿੰਦਰ ਸਿੰਘ ਪੰਨਾ, ਸੰਦੀਪ ਸਿੰਘ ਰੈਨਾ, ਸੰਦੀਪ ਸ਼ਰਮਾ ਅਤੇ ਡ੍ਰੀਮ ਅਕੈਡਮੀ ਗਹਿਰੀ ਦੇ ਕੋਚ ਸਤਬੀਰ ਸਿੰਘ ਟਵਿੰਕਲ ਨੇ ਬਚਿੱਆਂ ਨੂੰ ਇਨਾਮ ਵੰਡੇ।