ਜੰਡਿਆਲਾ ਗੁਰੂ 12 ਦਸੰਬਰ (ਕੰਵਲਜੀਤ ਸਿੰਘ ਲਾਡੀ) : ਪੇਡੂ ਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਝੇ ਮੋਰਚੇ ਵੱਲੋਂ ਅੱਜ ਅੰਮਿ੍ਤਸਰ ਦੇ ਰੇਲਵੇ ਸਟੇਸ਼ਨ ਮਾਨਾਵਾਲਾ ਤੇ 12 ਤੋ 4ਵਜੇ ਤੱਕ ਰੇਲ ਦਾ ਚੱਕਾ ਜਾਮ ਕੀਤਾ ਗਿਆ, ਇਸ ਮੌਕੇ ਤੇ ਲੱਗੇ ਰੇਲਵੇ ਟਰੇਕ ਤੇ ਲੱਗੇ ਵਿਸ਼ਾਲ ਧਰਨੇ ਦੀ ਅਗਵਾਈ ਦਿਹਾਤੀ ਮਜਦੂਰ ਸਭਾ ਵੱਲੋਂ ਬਲਦੇਵ ਸਿੰਘ ਭੈਲ ,ਪੰਜਾਬ ਖੇਤ ਮਜਦੂਰ ਸਭਾ ਵੱਲੋ ਪਰਕਾਸ਼ ਕੈਰੋਨੰਗਲ, ਮਜਦੂਰ ਮੁਕਤੀ ਮੋਰਚਾ ਦੇ ਆਗੂ ਦਲਵਿੰਦਰ ਸਿੰਘ ਪੰਨੂੰ ਨੇ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜਦੂਰ ਸਭਾ ਦੇ ਸੂਬਾ ਸਕੱਤਰ ਗੁਰਨਾਮ ਸਿੰਘ ਦਾਉਦ, ਪੰਜਾਬ ਖੇਤ ਮਜਦੂਰ ਸਭਾ ਦੀ ਸੂਬਾ ਸਕੱਤਰ ਦੇਵੀ ਕੁਮਾਰੀ ਸਰਹਾਲੀ, ਮਜਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਵਿਜੇ ਸੋਹਲ ਨੇ ਬੋਲਦਿਆਂ ਕਿਹਾ ਕਿ ਮਜਦੂਰ ਜਥੇਬੰਦੀਆਂ ਨਾਲ ਪੰਜਾਬ ਦੇ ਮੁੱਖ ਮੰਤਰੀ ਚੰਨੀ ਵੱਲੋਂ ਮਜਦੂਰਾਂ ਦੀਆਂ ਹੱਕੀ ਤੇ ਵਾਜਬ ਮੰਗਾ ਮੰਨ ਕੇ ਲਿਖਤੀ ਪੱਤਰ ਜਾਰੀ ਨਹੀਂ ਕੀਤਾ ਗਿਆ, ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਮੁੱਖ ਮੰਤਰੀ ਵੱਲੋਂ ਮੀਟਿੰਗ ਦੋਰਾਨ ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਦੇਣ, ਬਿਜਲੀ ਦੇ ਪੁੱਟੇ ਮੀਟਰ ਬਕਾਇਆ ਤੋ ਇਲਾਵਾ ਸਰਚਾਰਜ ਤੇ ਜੁਰਮਾਨੇ ਵੀ ਖਤਮ ਕਰਕੇ ਬਿਨਾ ਸ਼ਰਤ ਮੀਟਰ ਜੋੜਨ, ਸਹਿਕਾਰੀ ਸੁਸਾਇਟੀਆਂ ਵਿੱਚ ਬੇਜਮੀਨੇ ਲੋਕਾਂ ਦੇ 25ਂ/ਹਿੱਸੇ ਪਾਉਣ, ਬੇਜਮੀਨੇ ਲੋਕਾਂ ਨੂੰ ਕਰਜ਼ਾ ਦੇਣ ਅਤੇ ਰਾਸ਼ਨ ਡੀਪੂਆ ਉੱਤੇ ਕੰਟਰੋਲ ਰੇਟ ਤੇ ਕਣਕ ਦਾਲ ਤੋ ਇਲਾਵਾ ਖੰਡ ਚਾਹ ਪੱਤੀ ਸਮੇਤ ਹੋਰ ਜਰੂਰੀ ਵਸਤਾਂ ਦੇਣ ਆਦਿ ਦੇ ਕੀਤੇ ਫੈਸਲਿਆਂ ਸਬੰਧੀ ਤੁਰੰਤ ਲਿਖਤੀ ਪੱਤਰ ਜਾਰੀ ਕੀਤੇ ਜਾਣ। ਦਿਹਾਤੀ ਮਜਦੂਰ ਸਭਾ ਦੇ ਚਮਨ ਲਾਲ ਦਰਾਜਕੇ, ਪੰਜਾਬ ਖੇਤ ਮਜਦੂਰ ਸਭਾ ਦੇ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਵਾਹ ਵਾਹ ਖੱਟਣ ਲਈ ਰਿਹਾਇਸ਼ੀ ਪਲਾਟ ਤੇ ਲਾਲ ਲਕੀਰ ਦੇ ਮਾਲਕੀ ਹੱਕ ਦੇਣ, ਕਰਜ਼ਾ ਮੁਆਫ਼ੀ ਅਤੇ ਬਿਜਲੀ ਬਿੱਲ ਮੁਆਫ਼ੀ ਆਦਿ ਦੇ ਥਾਂ ਥਾਂ ਉੱਤੇ ਬੋਰਡ ਲਗਾਏ ਹਨ ਪਰ ਹਕੀਕਤ ਵਿੱਚ ਅਜਿਹਾ ਕੁਝ ਨਹੀਂ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਉਕਤ ਐਲਾਨਾਂ ਤੋ ਇਲਾਵਾ ਦਲਿਤਾਂ ਤੇ ਜਬਰ ਨਾਲ ਸਬੰਧਤ ਮਾਮਲਿਆਂ ਦੇ ਨਿਪਟਾਰੇ ਲਈ ਉੱਚ ਪੁਲਿਸ ਅਧਿਕਾਰੀ ਈਸਵਰ ਸਿੰਘ ਦੀ ਅਗਵਾਈ ਹੇਠਾ ਸਿੱਟ ਦਾ ਗਠਨ ਕਰਨ, ਸਿੰਗੂ ਬਾਡਰ ਤੇ ਕਤਲ ਕੀਤੇ ਲਖਵੀਰ ਸਿੰਘ ਦੇ ਮਾਮਲੇ ਵਿੱਚ ਬਣਾਈ ਸਿੱਟ ਦੀ ਰਿਪੋਰਟ 2,3ਦਿਨਾ ਵਿੱਚ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਅਜੇ ਤੱਕ ਕਿਸੇ ਵੀ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਨਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਅਤੇ ਨਾ ਹੀ ਕੋਈ ਅਮਲੀ ਕਦਮ ਚੁੱਕਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਲਦੀ ਤੋ ਜਲਦੀ ਮੰਨੀਆਂ ਮੰਗਾਂ ਨੂੰ ਫੌਰੀ ਤੌਰ ਤੇ ਜਮੀਨੀ ਪੱਧਰ ਤੇ ਲਾਗੂ ਕਰੇ, ਨਹੀ ਤਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਦਿਹਾਤੀ ਮਜਦੂਰ ਸਭਾ ਦੇ ਸੂਬਾ ਆਗੂ ਪਲਵਿੰਦਰ ਸਿੰਘ ਮਹਿਸਮਪੁਰ, ਗੁਰਨਾਮ ਸਿੰਘ ਭਿੰਡਰ, ਅਮਰੀਕ ਸਿੰਘ ਦਾਉਦ, ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾ ਆਗੂ ਕੁਲਵੰਤ ਕੋਰ ਕੈਰੋਨੰਗਲ, ਮੰਗਲ ਸਿੰਘ ਖੁਜਲੀ, ਮੇਜਰ ਸਿੰਘ ਦਾਰਾਪੁਰ, ਸੁਖਦੇਵ ਸਿੰਘ ਭਲਾਈਪੁਰ, ਮਜਦੂਰ ਮੁਕਤੀ ਮੋਰਚਾ ਦੇ ਮੰਗਲ ਸਿੰਘ ਧਰਮਕੋਟ, ਬਲਵਿੰਦਰ ਸਿੰਘ ਗੋਹਲਵੜ, ਬਲਬੀਰ ਮੂਧਲ , ਮੇਜਰ ਸਿੰਘ ਮੇਦੀ ਕਲਾਂ।