ਅੰਮ੍ਰਿਤਸਰ/ਜੰਡਿਆਲਾ ਗੁਰੂ, 17 ਦਸੰਬਰ (ਕੰਵਲਜੀਤ ਸਿੰਘ ਲਾਡੀ) : ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਆਪਾਂ ਸਾਰੇ ਹੀ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਰਿਹੇ ਹਾਂ ਜਾਂ ਹੋ ਸਕਦੇ ਹਾਂ, ਜਿਸ ਦਾ ਮੁੱਖ ਕਾਰਨ ਹੈ ਬੇਲੋੜੀ ਪ੍ਰੇਸ਼ਨੀ ਜਾਂ ਸਟਰੈਸ ਤੇ ਸਾਰੀਆਂ ਇਹਨਾਂ ਇਲਾਮਤਾਂ ਤੋਂ ਬਚਣ ਲਈ ਸਾਨੂੰ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਕੁਦਰਤ ਦੀ ਬਣਾਈ ਹੋਈ ਕਿਸੇ ਵੀ ਬਣਤਰ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਰਣਬੀਰ ਸਿੰਘ ਗਿੱਲ, ਜੇਈ ਰਤਨ ਸਿੰਘ, ਜੇਈ ਸੁਖਰਾਜ ਸਿੰਘ ਚਾਹਲ ਤੇ ਉਹਨਾਂ ਦੇ ਸਾਥੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।
ਉਹਨਾਂ ਕਿਹਾ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ ਕਿਉਂਕਿ ਰੁੱਖ ਤੇ ਪੁੱਤ ਪਾਲਣਾ ਇੱਕ ਬਰਾਬਰ ਹੈ । ਇਸ ਮੌਕੇ ਤੇ ਡਾ. ਦਲੇਰ ਸਿੰਘ ਜੌਹਲ, ਪ੍ਰਧਾਨ ਨਰਿੰਦਰ ਸਿੰਘ ਗਿੱਲ, ਜੰਗਬੀਰ ਸਿੰਘ ਰਾਏਪੁਰ ਕਲਾਂ, ਬਾਊ ਅਸ਼ੋਕ ਕੁਮਾਰ, ਧਰਵਿੰਦਰ ਸਿੰਘ ਤਲਵੰਡੀ ਦਸੰਧਾ ਸਿੰਘ, ਅਮਰਜੀਤ ਸਿੰਘ ਚੰਦਨ, ਜੇਈ ਦਲਜੀਤ ਸਿੰਘ, ਜੇਈ ਸਵਿੰਦਰ ਸਿੰਘ, ਮਹਿੰਦਰ ਸਿੰਘ ਨਵਾਂ ਪਿੰਡ, ਇੰਜੀ. ਬਲਜੀਤ ਸਿੰਘ ਜੰਮੂ, ਡਾ. ਅਰਸ਼ਬੀਰ ਸਿੰਘ ਜੋਸਨ, ਰਵੀ ਫਤਿਹਪੁਰ ਰਾਜਪੂਤਾਂ, ਮੈਨੇਜਰ ਸਪਨ ਛਾਬੜਾ, ਵਰਿੰਦਰਜੀਤ ਸਿੰਘ ਢੋਟ, ਅਮਰਬੀਰ ਸਿੰਘ ਸ਼ੇਰਾ, ਇੰਜੀ. ਕਰਨਬੀਰ ਸਿੰਘ ਥਿੰਦ, ਸੁਖਜੀਤ ਸਿੰਘ ਥਿੰਦ ਤੇ ਇਲਾਕੇ ਦੀਆਂ ਕਈ ਹੋਰ ਨਾਮਵਰ ਸ਼ਖਸੀਅਤਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਦਰ ਦੀ ਕੁਦਰਤ ਨਾਲ ਖਿਲਵਾੜ ਕਰਨਾ ਬੰਦ ਕਰਨ ਤਾਂ ਕਿ ਦੂਸ਼ਤ ਹੋਏ ਰਹੇ ਪੌਣ – ਪਾਣੀ ਤੇ ਵਾਤਾਵਰਣ ਨੂੰ ਬਚਾਇਆ ਜਾ ਸਕੇ।