ਜਲੰਧਰ, 11 ਅਗਸਤ (ਲਖਵਿੰਦਰ ਸਿੰਘ) : ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਲੁਟੇਰਿਆਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿਲੋਂ ਪੀ.ਪੀ.ਐਸ ਪੁਲਿਸ ਕਪਤਾਨ, (ਤਫਤੀਸ਼) ਜਲੰਧਰ ਦਿਹਾਤੀ ਅਤੇ ਸ੍ਰੀ ਨਰਿੰਦਰ ਸਿੰਘ ਔਜਲਾ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਅਤੇ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀ ਸ਼ੁਦਾ 07 ਮੋਟਰਸਾਈਕਲ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਰਿੰਦਰ ਸਿੰਘ ਔਜਲਾ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 10.08.2023 ਨੂੰ ASI ਬਲਵਿੰਦਰ ਸਿੰਘ ਨੇ ਰਣਜੀਤ ਸਿੰਘ ਪੁੱਤਰ ਇਕਬਾਲ ਸਿੰਘ ਮੈਨੇਜਰ ਕੈਪੀਟਲ ਸਮਾਲ ਫਾਇਨਾਂਸ ਬੈਂਕ ਬਰਾਂਚ ਲੋਹੀਆਂ ਖਾਸ ਦੀ ਦਰਖਾਸਤ ਪਰ ਮੁਕੱਦਮਾ ਨੰਬਰ 79 ਮਿਤੀ 10,08,2023 ਜੁਰਮ 379 IPC ਥਾਣਾ ਲੋਹੀਆ ਦਰਜ ਰਜਿਸਟਰ ਕੀਤਾ ਸੀ।
ਦੋਰਾਨੇ ਤਫਤੀਸ਼ ਮਿਤੀ 10.08.2023 ਨੂੰ ASI ਬਲਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਉਕਤ ਦੇ ਦੋਸ਼ੀ ਦਾਊਦ ਉਰਫ ਰਾਹੁਲ ਪੁੱਤਰ ਜੱਗਾ ਪੁੱਤਰ ਜੰਨਾ ਵਾਸੀ ਮੋਹਕਮ ਅਰਾਈਆ ਵਾਲਾ ਥਾਣਾ ਮੱਖੂ ਜਿਲਾ ਫਿਰੋਜਪੁਰ ਨੂੰ ਸਮੇਤ ਚੋਰੀਸ਼ੁਦਾ ਮੋਟਰਸਾਈਕਲ ਨੰਬਰੀ PB67-D-5685 ਮਾਰਕਾ ਸਪਲੈਡਰ ਰੰਗ ਕਾਲਾ ਦੇ ਕਾਬੂ ਕਰਕੇ ਗ੍ਰਿਫਤਾਰ ਕੀਤਾ ਹੈ ਅਤੇ ਮਿਤੀ 11,08,2023 ਨੂੰ ਦੋਰਾਨੇ ਪੁੱਛਗਿੱਛ ਦੋਸ਼ੀ ਦਾਊਦ ਉਰਫ ਰਾਹੁਲ ਉਕਤ ਨੇ ਚੋਰੀਸ਼ੁਦਾ 6 ਮੋਟਰਸਾਈਕਲ ਬਰਾਮਦ ਕਰਵਾਏ ਹਨ। ਅੱਜ ਦੋਸ਼ੀ ਉਕਤ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ। ਜਿਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਸ ਪਾਸੋ ਅਜੇ ਹੋਰ ਬਰਾਮਦਗੀ ਦੀ ਆਸ ਹੈ।