ਜੰਡਿਆਲਾ ਗੁਰੂ, 27 ਫਰਵਰੀ (ਕੰਵਲਜੀਤ ਸਿੰਘ ਲਾਡੀ) : ਮੁੱਕਦਮਾ ਨੰਬਰ 13 ਮਿਤੀ 26-2-2023 ਜੁਰਮ 379-ਭ 34 ਥਾਣਾ ਤਰਸਿੱਕਾ ਜੋਬਨਜੀਤ ਸਿੰਘ ਉਰਫ ਜੋਬਨ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਖਲਚੀਆ ਥਾਣਾ ਖਲਚੀਆਂ ਜਿਲਾ ਅੰਮ੍ਰਿਤਸਰ ਉਮਰ ਕ੍ਰੀਬ 29 ਸਾਲ ਗੁਰਸੇਵਕ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਬੁਟਾਰੀ ਜਿਲਾ ਅੰਮ੍ਰਿਤਸਰ ਉਮਰ ਕ੍ਰੀਬ 32 ਸਾਲ ਮਨਜਿੰਦਰ ਸਿੰਘ ਮਨੀ ਪੁੱਤਰ ਤਰਸੇਮ ਸਿੰਘ ਵਾਸੀ ਰਤਨਗੜ ਜਿਲਾ ਅੰਮ੍ਰਿਤਸਰ ਉਮਰ ਕ੍ਰੀਬ 32 ਸਾਲ ਮਿਤੀ 26-2-2023 ਨੂੰ ਅਸ਼ੀ ਸਰਬਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਬਾ ਸਵਾਰੀ ਪ੍ਰਾਈਵੇਟ ਕਾਰ ਗਸਤ ਵਾ ਤਲਾਸ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਦਾਣਾ ਮੰਡੀ ਮੋੜ ਤਰਸਿੱਕਾ ਮੌਜੂਦ ਸੀ ਕਿ ਅਸ਼ੀ ਪਾਸ ਕੰਵਲਜੀਤ ਕੌਰ ਪਤਨੀ ਲੇਟ ਮਨਜਿੰਦਰ ਸਿੰਘ ਵਾਸੀ ਮਕਾਨ ਨੰਬਰ 481 ਪੱਤੀ ਹਰਦਾਸ ਦੀ ਵੇਰਕਾ ਥਾਣਾ ਵੇਰਕਾ ਜਿਲ੍ਹਾ ਅੰਮ੍ਰਿਤਸਰ ਨੇ ਹਾਜਰ ਆ ਕੇ ਆਪਣਾ ਬਿਆਨ ਤਹਿਰੀਰ ਕਰਵਾਇਆ ਕਿ ਬਿਆਨ ਕੀਤਾ ਹੈ ਕਿ ਉਕਤ ਪਤੇ ਦੀ ਰਹਿਣ ਵਾਲੀ ਹਾਂ ਮੈਂ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੀ ਹਾਂ ਕੱਲ ਮਿਤੀ 25-02-2023 ਨੂੰ ਮੈਂ ਆਪਣੇ ਪੇਕੇ ਪਿੰਡ ਸੈਦਪੁਰ ਥਾਣਾ ਤਰਸਿੱਕਾ ਵਿਖੇ ਆਪਣੇ ਭਰਾ ਭਰਜਾਈ ਨੂੰ ਮਿਲਣ ਲਈ ਆਈ ਹੋਈ ਸੀ
ਜਦੋ ਮੈ ਆਪਣੀ ਐਕਟਿਵਾ ਨੰਬਰੀ ਫਭ02-ਛਸ਼-3791 ਰੰਗ ਚਿੱਟਾ ਪਰ ਸਵਾਰ ਹੋ ਕੇ ਆਪਣੇ ਸਹੁਰਾ ਘਰ ਵੇਰਕਾ ਅੰਮ੍ਰਿਤਸਰ ਨੂੰ ਵਾਪਸ ਜਾ ਰਹੀ ਸੀ ਤਾਂ ਜਦ ਮੈ ਗੁਰਮੇਜ ਸਿੰਘ ਪੁੱਤਰ ਉਤਮ ਸਿੰਘ ਵਾਸੀ ਸੈਦਪੁਰ ਦੇ ਘਰ ਦੇ ਲਾਗੇ ਪੁੱਜੀ ਤਾਂ ਵਕਤ ਕਰੀਬ 4:30 ਵਜੇ ਸ਼ਾਮ ਦਾ ਹੋਵੇਗਾ ਕਿ ਮੇਰੇ ਪਿਛੇ ਤੋ ਪਿੰਡ ਸੈਦਪੁਰ ਵਾਲੀ ਸਾਈਡ ਤੋ ਇੱਕ ਮੋਟਰਸਾਈਕਲ ਮਾਰਕਾ ਸਪਲੈਂਡਰ ਰੰਗ ਕਾਲਾ ਜਿਸ ਉਪਰ ਤਿੰਨ ਮੋਨੇ ਨੌਜਵਾਨ ਸਵਾਰ ਸੀ ਜੋ ਤੇਜ ਰਫਤਾਰ ਨਾਲ ਆਏ ਜਿੰਨਾ ਇਕਦਮ ਆਪਣਾ ਮੋਟਰਸਾਈਕਲ ਮੇਰੀ ਐਕਟਿਵਾ ਦੇ ਬਰਾਬਰ ਲਿਆ ਕੇ ਮੋਟਰਸਾਈਕਲ ਦੇ ਵਿਚਕਾਰ ਬੈਠੇ ਨੌਜਵਾਨ ਨੇ ਮੇਰੀ ਐਕਵਿਟਾ ਦੇ ਲੱਤ ਮਾਰਕੇ ਮੈਨੂੰ ਕਣਕ ਖੇਤ ਵਿੱਚ ਸਮੇਤ ਐਕਟਿਵਾ ਸੁੱਟ ਦਿੱਤਾ ਅਤੇ ਪਿਛੇ ਬੈਠੇ ਮੋਨੇ ਨੋਜਵਾਨ ਦਾਤਰ ਵਿਖਾ ਕੇ ਮੇਰੇ ਕੰਨਾਂ ਨੂੰ ਪਾਈਆ ਵਾਲ੍ਹੀਆ ਸੋਨਾ ਝੱਪਟ ਮਾਰ ਕੇ ਖੋਹ ਲਈਆ ਅਤੇ ਵਿਚਕਾਰ ਬੈਠੇ ਮੋਨੇ ਨੌਜਵਾਨ ਨੇ ਮੇਰੇ ਮੋਢੇ ਤੇ ਪਾਇਆ ਹੋਇਆ ਪਰਸ ਝਪਟ ਮਾਰ ਕੇ ਖੋਹ ਕੇ ਆਪਣੇ ਮੋਟਰਸਾਈਕਲ ਜਿਸਦਾ ਨੰਬਰ ਫਭ02-ਓਢ-2810 ਲਿਖਿਆ ਹੋਇਆ ਹੈ ਜੋ ਮੈਨੂੰ ਬਾਅਦ ਵਿੱਚ ਪਤਾ ਲੱਗਾ ਹੈ ਪਿੰਡ ਡੇਹਰੀਵਾਲ ਸਾਈਡ ਨੂੰ ਫਰਾਰ ਹੋ ਗਏ ਮੇਰੇ ਪਰਸ਼ ਵਿੱਚ ਇੱਕ ਮੋਬਾਈਲ ਫੋਨ ਮਾਰਕਾ ਸੈਮਸੰਗ ਅ-13 ਜਿਸ ਵਿੱਚ ਸਿੰਮ ਨੰਬਰ 77400-53428 ਦੋ ਮੁੰਦਰੀਆ ਸੋਨਾ ਜੋ ਕ੍ਰਮਵਾਰ ਕਰੀਬ 4 ਗ੍ਰਾਮ ਤੇ 3 ਗ੍ਰਾਮ ਜਿੰਨਾ ਦੋਨਾਂ ਮੁੰਦਰੀਆ ਉਪਰ ਖਖ ਲਿਖਿਆ ਹੋਇਆ ਹੈ ਅਤੇ ਨਗਦੀ 1500 ਰੁਪਏ ਸਨ ਜੋ ਮੈਂ ਹੁਣ ਤੱਕ ਮੈਂ ਆਪਣੇ ਭਰਾ ਹਰਪਾਲ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਸੈਦਪੁਰ ਨਾਲ ਲੈ ਕੇ ਆਪਣੇ ਤੌਰ ਤੇ ਦੋਸ਼ੀਆ ਦੀ ਭਾਲ ਕਰਦੀ ਰਹੀ ਹਾਂ ਮੈਨੂੰ ਹੁਣ ਪਤਾ ਲੱਗਾ ਹੈ ਤੇ ਮੈਨੂੰ ਪੂਰਾ ਯਕੀਨ ਹੈ ਕਿ ਜਿੰਨਾ ਨੌਜਵਾਨਾ ਨੇ ਮੇਰੇ ਪਾਸੋ ਖੋਹ,
ਜੋਬਨ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਖਲਚੀਆ,ਗੁਰਸੇਵਕ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਬੁਟਾਰੀ ਤੇ ਮਨਜਿੰਦਰ ਸਿੰਘ ਮਨੀ ਪੁੱਤਰ ਤਰਸੇਮ ਸਿੰਘ ਵਾਸੀ ਰਤਨਗੜ੍ਹ ਥਾਣਾ ਖਲਚੀਆ ਨੇ ਕੀਤੀ ਹੈ ਜੋ ਅੱਜ ਮੈਂ ਆਪਣੇ ਭਰਾ ਹਰਪਾਲ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਸੈਦਪੁਰ ਦੇ ਨਾਲ ਆਪ ਪਾਸ ਕਾਰਵਾਈ ਕਰਵਾਉਣ ਲਈ ਆ ਰਹੀ ਸੀ ਆਪ ਮਿਲ ਗਏ ਹੋ ਇਹਨਾਂ ਉਕਤ ਵਿਅਕਤੀਆ ਦੀ ਭਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਬਿਆਨ ਬਾਲਾ ਤੋ ਸਰੇਦਸਤ ਸੂਰਤ ਜੁਰਮ 379-ਭ(2),34 ੀਫਛ ਦਾ ਹੋਣਾ ਪਾ ਕੇ ਉਕਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।ਮਿਤੀ 26-2023 ਨੂੰ ਅਸ਼ੀ ਸਰਬਜੀਤ ਸਿੰਘ ਵੱਲੋ ਸਮੇਤ ਸਾਥੀ ਕਰਮਚਾਰੀਆਂ ਰੇਡ ਬਰ ਮਕਾਨ ਜੋਬਨਜੀਤ ਸਿੰਘ ਉਕਤ ਕੀਤਾ ਤਾਂ ਜੋਬਨਜੀਤ ਸਿੰਘ ਉਰਪ ਜੋਬਨ ਉਕਤ ਦੇ ਘਰ ਵਿਚੋ ਮਨਜਿੰਦਰ ਸਿੰਘ ਉਰਫ ਮਨੀ ਪੁੱਤਰ ਤਰਸੇਮ ਸਿੰਘ ਵਾਸੀ ਰਤਨਗੜ ਥਾਣਾ ਖਲਚੀਆਂ , ਜੋਬਨਜੀਤ ਸਿੰਘ ਉਰਫ ਜੋਬਨ ਪੁੱਤਰ ਗੁਲਜਾਰ ਸਿੰਘ ਵਾਸੀ ਪਿੰਡ ਖਲਚੀਆਂ ਅਤੇ ਗੁਰਸੇਵਕ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਬੁਟਾਰੀ ਨੂੰ ਕਾਬੂ ਕਰਕੇ ਮੁੱਕਦਮਾ ਹਜਾ ਵਿਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀਆਨ ਪਾਸੋ ਵਕੂਹੇ ਸਮੇ ਵਰਤੇ ਗਏ ਮੋਟਰਸਾਈਕਲ ਅਤੇ ਦਾਤਰ ਨੂੰ ਬਤੌਰ ਵਜਾ ਸਬੂਤ ਵੱਖ ਵੱਖ ਫਰਦ ਰਾਹੀ ਕਬਜਾ ਪੁਲਿਸ ਵਿਚ ਲਿਆ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ