
ਟਾਂਗਰਾ,03 ਮਾਰਚ (ਕੰਵਲਜੀਤ ਸਿੰਘ ਲਾਡੀ) : ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਅਤੇ ਪੁਲੀਸ ਦੇ ਉਚ ਅਧਿਕਾਰੀਆਂ ਦੇ ਦਿਸ਼ਾਂ ਨਿਰਦੇਸ਼ਾਂ ਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਤੇ ਸਖਤ ਸਿਕੰਜਾ ਕਸਿਆ ਜਾ ਰਿਹਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲੀਸ ਚੌਂਕੀ ਟਾਂਗਰਾ ਦੇ ਇੰਨਚਾਰਜ ਏ ਐਸ ਆਈ ਨਰਿੰਦਰਪਾਲ ਸਿੰਘ ਅਤੇ ਐਸ ਆਈ ਬਘੇਲ ਸਿੰਘ ਥਾਣਾ ਤਰਸਿਕਾ ਨੇ ਦੱਸਿਆ ਕਿ ਅਸੀਂ ਸਮੇਤ ਪੁਲੀਸ ਪਾਰਟੀ ਏ ਐਸ ਆਈ ਹਜ਼ਾਰਾ ਸਿੰਘ,ਐਚ ਸੀ ਪ੍ਰਗਟ ਸਿੰਘ ਸੀ.ਟੀ ਮਿਲਨਦੀਪ ਸਿੰਘ ਗਸ਼ਤ ਕਰ ਰਹੇ ਸੀ ਜਦੋਂ ਪੁਲੀਸ ਪਾਰਟੀ ਪਿੰਡ ਮਾਲੋਵਾਲ ਨਹਿਰ ਦੇ ਪਾਸ ਪਹੁੰਚੀ ਤਾਂ
ਪੁਲੀਸ ਚੌਂਕੀ ਟਾਂਗਰਾ ਦੇ ਇੰਨਚਾਰਜ ਏ ਐਸ ਆਈ ਨਰਿੰਦਰਪਾਲ ਸਿੰਘ ਫੜੇ ਵਿਆਕਤੀ ਨਾਲ ਪੁਲਿਸ ਅਧਿਕਾਰੀ
ਸਾਹਮਣੇ ਪਿੰਡ ਦਸ਼ਮੇਸ਼ ਨਗਰ ਵਾਲੇ ਪਾਸੇ ਤੋਂ ਇਕ ਮੋਨਾ ਨੌਂਜਵਾਨ ਮੋਟਰਸਾਈਕਲ ਸਪਲੈਂਡਰ ਨੰਬਰ ਪੀ ਬੀ 02 ਈ ਡੀ 1529 ਉਪਰ ਸਵਾਰ ਆ ਰਿਹਾ ਸੀ ਪੁਲੀਸ ਨੂੰ ਵੇਖ ਕੇ ਮੋਟਰਸਾਈਕਲ ਪਿਛੇ ਵੱਲ ਨੂੰ ਮੋੜਨ ਲਗਾ ਸੀ ਸਲਿਪ ਹੋਣ ਕਾਰਣ ਸੜਕ ਤੇ ਡਿਗ ਪਿਆ ਅਤੇ ਆਪਣੀ ਪੈਂਟ ਦੀ ਜੇਬ ਵਿਚੋਂ ਇਕ ਮੋਮੀ ਲਿਫਾਫਾ ਸੁਟਣ ਲਗਾ ਸੀ ਇਸ ਨੂੰ ਕਾਬੂ ਕਰ ਲਿਆ ਗਿਆ।ਪੁਛਗਿਛ ਕਰਨ ਤੇ ਇਸ ਨੇ ਆਪਣਾਂ ਨਾਮ ਲਵਪ੍ਰੀਤ ਸਿੰਘ ਉਰਫ ਲਵ ਪੁਤਰ ਕੁਲਦੀਪ ਸਿੰਘ ਵਾਸੀ ਪਿੰਡ ਚਾਟੀਵਿੰਡ ਲੇਹਲ ਥਾਣਾਂ ਕਥੂਨੰਗਲ ਦਸਿਆ ਪੁਲੀਸ ਵੱਲੋਂ ਥਾਣਾਂ ਤਰਸਿਕਾ ਵਿਖੇ ਮੁਕਦਮਾਂ ਨੰਬਰ 10 ਐਨ ਡੀ ਪੀ ਐਸ ਐਕਟ 21-61-85 ਤਹਿਤ ਦਰਜ ਕਰਕੇ ਅਗਲੇਰੀ ਬਣਦੀ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।