ताज़ा खबरपंजाब

ਪੁਲਿਸ ਵੱਲੋਂ ਮੋਟਰਸਾਇਕਲ ਚੋਰ ਗਿਰੋਹ ਦੇ 2 ਮੈਂਬਰ ਚੋਰੀ ਦੇ 4 ਮੋਟਰਸਾਈਕਲ ਸਣੇ ਗਿਰਫ਼ਤਾਰ

ਜਲੰਧਰ, 16 ਅਪ੍ਰੈਲ (ਕਬੀਰ ਸੌਂਧੀ) : ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਅਤੇ ਮਾਣਯੋਗ DGP ਸਾਹਿਬ ਦੇ ਏਜੰਡੇ ਅਨੁਸਾਰ ਸ੍ਰੀ ਸਰਬਜੀਤ ਰਾਏ, PPS, ਪੁਲਿਸ ਕਪਤਾਨ (ਤਫਤੀਸ਼), ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋਂ ਮੋਟਰਸਾਈਕਲ ਚੋਰੀ ਕਰਨ ਦੀਆ ਵਾਰਦਾਤਾਂ ਕਰਨ ਵਾਲਿਆ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

 

ਸ੍ਰੀ ਉਕਾਰ ਸਿੰਘ ਬਰਾੜ, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਟੀਮ ਦੇ ASI ਜਗਦੇਵ ਸਿੰਘ ਚੌਕੀ ਮਲਸੀਆ ਥਾਣਾ ਸ਼ਾਹਕੋਟ ਨੂੰ ਮੁੱਖਬਰ ਖਾਸ ਵੱਲੋਂ ਇਤਲਾਹ ਮਿਲਣ ਤੇ ਸੁਖਦੇਵ ਸਿੰਘ ਪੁੱਤਰ ਕੁਲਵੰਤ ਰਾਏ ਵਾਸੀ ਦਾਨੇਵਾਲ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਅਤੇ ਇੰਦਰਜੀਤ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਖੁਰਲਾਪੁਰ ਥਾਣਾ ਮਹਿਤਪੁਰ ਦੇ ਖਿਲਾਫ ਮੁਕੱਦਮਾ ਨੰਬਰ 64 ਮਿਤੀ 14.04.2025 ਜੁਰਮ 303 (2), 317(2) BNS ਥਾਣਾ ਸ਼ਾਹਕੋਟ ਦਰਜ ਰਜਿਸਟਰ ਕਰਕੇ ਇਲਾਕਾ ਥਾਣਾ ਸ਼ਾਹਕੋਟ ਦੇ ਵੱਖ ਵੱਖ ਏਰੀਏ ਵਿੱਚ ਗਸ਼ਤ ਵਾ ਨਾਕਾਬੰਦੀ ਕਰਕੇ ਭੈੜੇ ਤੇ ਸ਼ੱਕੀ ਪੁਰਸ਼ਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਮਿਤੀ 15.04.2025 ਨੂੰ ਵਾਈ-ਪੁਆਂਇੰਟ ਮਲਸੀਆਂ ਨਜ਼ਦੀਕ APS ਕਾਲਜ ਮਲਸੀਆਂ ਨਾਕਾਬੰਦੀ ਦੌਰਾਨ ਦੋ ਮੋਨੇ ਨੌਜ਼ਵਾਨ ਮਲਸੀਆਂ ਤੋ ਸ਼ਾਹਕੋਟ ਵਾਲੀ ਸਾਇਡ ਨੂੰ ਆ ਰਹੇ ਸੀ ਜਿੰਨਾ ਨੂੰ ਸ਼ੱਕ ਦੀ ਬਿਨਾਹ ਪਰ ਦੌਰਾਨੇ ਚੈਕਿੰਗ ਰੋਕ ਕੇ ਨਾਮ ਪਤਾ ਪੁੱਛਿਆ ਗਿਆ ਜਿਨ੍ਹਾਂ ਨੇ ਆਪਣਾ ਨਾਮ ਪਤਾ ਸੁਖਦੇਵ ਸਿੰਘ ਅਤੇ ਇੰਦਰਜੀਤ ਸਿੰਘ ਉਕਤ ਦੱਸਿਆ। ਜਿਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਹੋਣ ਕਰਕੇ ਇਨ੍ਹਾਂ ਨੂੰ ਮੌਕਾ ਪਰ ਕਾਬੂ ਕਰਕੇ ਇਨ੍ਹਾਂ ਪਾਸੋਂ ਚੋਰੀਸ਼ੁਦਾ ਮੋ/ਸਾਇਕਲ ਮਾਰਕਾ ਹੀਰੋ/ਸਪਲੈਂਡਰ ਮੌਕਾ ਤੇ ਬਰਾਮਦ ਕੀਤਾ। ਦੌਰਾਨੇ ਪੁਲਿਸ ਰਿਮਾਂਡ 03 ਹੋਰ ਚੋਰੀਸ਼ੁਦਾ ਮੋਟਰਸਾਈਕਲ ਬਾਹੱਦ ਰੱਕਬਾ ਕੋਟਲੀ ਗਾਜ਼ਰਾਂ ਤੋਂ ਬ੍ਰਾਮਦ ਕੀਤੇ ਗਏ।

ਦੋਸ਼ੀਆਂ ਪਾਸੋਂ ਜੋ ਮੌਕਾ ਤੇ ਮੋ/ਸਾਇਕਲ ਬਰਾਮਦ ਕੀਤਾ ਗਿਆ ਉਹ ਇਨ੍ਹਾਂ ਨੇ ਪਿੰਡ ਔਲਕਾਂ ਵਿੱਚੋਂ ਕਿਸੇ ਦੇ ਘਰ ਅੱਗਿਓ ਚੋਰੀ ਕੀਤਾ ਸੀ ਅਤੇ ਇਸੇ ਤਰਾਂ ਦੇ ਮੋ/ਸਾਇਕਲ ਸਪਲੈਂਡਰ ਰੰਗ ਕਾਲਾ ਜਿੰਨਾਂ ਦੇ ਚੈਸੀ ਨੰਬਰ ਗਰੈਂਡਰ ਨਾਲ ਰਗੜੇ ਹੋਏ ਸਨ ਜੋ ਪੜਨਯੋਗ ਨਹੀ ਹਨ ਬਾਬਾ ਮੁਰਾਦਸ਼ਾਹ ਦੀ ਜਗ੍ਹਾ ਤੋਂ ਚੋਰੀ ਕੀਤੇ ਗਏ ਸਨ ਅਤੇ ਇੱਕ ਮੋ/ਸਾਇਕਲ ਮਾਰਕਾ ਸਪਲੈਂਡਰ ਰੰਗ ਸਿਲਵਰ ਬਾਬਾ ਬਲੀ ਦੀ ਜਗ੍ਹਾ ਪਿੰਡ ਦਾਨੇਵਾਲ ਤੋਂ ਚੋਰੀ ਕੀਤਾ ਗਿਆ ਸੀ ਤੇ ਇਸਤੋਂ ਇਲਾਵਾ ਦੋਸ਼ੀਆਂ ਵੱਲੋਂ ਮੁਕੱਦਮਾ ਨੰਬਰ 184/2024 ਥਾਣਾ ਸ਼ਾਹਕੋਟ ਵਿੱਚ ਚੌਰੀ ਹੋਇਆ ਮੋ/ਸਾਇਕਲ ਮਾਰਕਾ ਪਲਾਟੀਨਾ ਰੰਗ ਕਾਲਾ ਵੀ ਚੋਰੀ ਕਰਨਾ ਮੰਨਿਆ ਗਿਆ ਹੈ। ਇਹਨਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published.

Back to top button