ਸ਼ਹੀਦ ਭਗਤ ਸਿੰਘ ਨਗਰ, 01 ਅਗਸਤ (ਬਿਊਰੋ) : ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਵੱਲੋ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 31-07-2024 ਦੀ ਦਰਮਿਆਨੀ ਰਾਤ ਨੂੰ ਮ੍ਰਿਤਕ ਰੂਨਾ ਦੇਵੀ ਦਾ ਕਤਲ ਕਰਨ ਵਾਲੇ ਉਸਦੇ ਪਤੀ ਸ਼ੈਟੂ ਕੁਮਾਰ ਪੁੱਤਰ ਅਰੁਨ ਯਾਦਵ ਵਾਰਡ ਨੰ 4 ਸ਼ੀਹਪੁਰ ਮਾਧੋਪੁਰ ਬਿਹਾਰ ਹਾਲ ਵਾਸੀ ਮਾਹਲ ਖੁਰਦ ਥਾਣਾ ਔੜ੍ਹ ਨੂੰ 24 ਘੰਟੇ ਦੇ ਅੰਦਰ ਗ੍ਰਿਫਤਾਰ ਕਰਨ ਵਿੱਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਉਨ੍ਹਾ ਨੇ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਰਨੈਲ ਸਿੰਘ (ਸਾਬਕਾ ਸਰਪੰਚ) ਪੁੱਤਰ ਬਖਸ਼ੀਸ਼ੀ ਸਿੰਘ ਵਾਸੀ ਮਾਹਲ ਖੁਰਦ ਥਾਣਾ ਔੜ ਨੇ ਮਿਤੀ 31-07-2024 ਨੂੰ ਮੁੱਖ ਅਫਸਰ ਥਾਣਾ ਔੜ੍ਹ ਨੂੰ ਇਤਲਾਹ ਦਿੱਤੀ ਕਿ ਉਹਨਾਂ ਦੇ ਪਿੰਡ ਦਾ ਕੁਲਵਿੰਦਰ ਸਿੰਘ ਉਰਫ ਕਿੰਦਰ ਪੁੱਤਰ ਨਾਜਰ ਸਿੰਘ ਜੋ ਪਰਿਵਾਰ ਸਮੇਤ ਵਿਦੇਸ਼ ਕੈਨੇਡਾ ਗਿਆ ਹੋਇਆ ਹੈ ਨੇ ਆਪਣੇ ਘਰ ਦੀ ਦੇਖਭਾਲ ਲਈ ਸ਼ੈਟੂ ਕੁਮਾਰ ਪੁੱਤਰ ਅਰੁਨ ਯਾਦਵ ਵਾਰਦ ਨੰ 4 ਸ਼ੀਹਪੁਰ ਮਾਧੋਪੁਰ ਬਿਹਾਰ ਨੂੰ ਦਿੱਤੀ ਹੋਈ ਹੈ ਜੋ ਆਪਣੀ ਪਤਨੀ ਰੂਨਾ ਦੇਵੀ ਸਮੇਤ ਲੜਕਾ ਸਾਹਿਲ ਤੇ ਲੜਕੀ ਰਾਣੀ ਦੇ ਕੁਲਵਿੰਦਰ ਸਿੰਘ ਦੇ ਘਰ ਦੀ ਸਾਈਡ ਵਾਲੇ ਕਮਰਿਆ ਵਿੱਚ ਰਹਿ ਰਹੇ ਹਨ। ਜੋ ਸੈਂਟੂ ਕੁਮਾਰ ਉਕਤ ਨੇ ਰਾਤ ਵਕਤ ਕਰੀਬ 1:30 ਵਜੇ ਆਪਣੀ ਪਤਨੀ ਰੂਨਾ ਦੇਵੀ ਨਾਲ ਲੜਾਈ ਝਗੜਾ ਕੀਤਾ ਅਤੇ ਉਸਦੀ ਕੁੱਟਮਾਰ ਕੀਤੀ ਹੈ ਜਿਸ ਕਰਕੇ ਰੂਨਾ ਦੇਵੀ ਬੇਹੋਸ਼ ਹੋ ਗਈ। ਜਰਨੈਲ ਸਿੰਘ ਸਾਬਕਾ ਸਰਪੰਚ ਵੱਲੋ ਥਾਣਾ ਇਤਲਾਹ ਦੇਣ ਦਾ ਪਤਾ ਲੱਗਣ ਤੇ ਦੋਸ਼ੀ ਸ਼ੈਟੂ ਕੁਮਾਰ ਮੌਕਾ ਤੋ ਖਿਸਕ ਗਿਆ। ਜੋ ਦੋਸ਼ੀ ਸ਼ੈਟੂ ਕੁਮਾਰ ਵੱਲੋ ਕੀਤੀ ਗਈ ਕੁੱਟਮਾਰ ਕਰਕੇ ਲੱਗੀਆ ਸੱਟਾ ਦੀ ਤਾਬ ਨਾ ਝੱਲਦੇ ਹੋਏ ਉਸਦੀ ਪਤਨੀ ਰੂਨਾ ਦੇਵੀ ਦੀ ਮੌਕਾ ਪਰ ਮੌਤ ਹੋ ਗਈ। ਇਸ ਸਬੰਧੀ ਮੁਕੱਦਮਾ ਨੰਬਰ 60 ਮਿਤੀ 31.07.2024 भ/प 103 (1) घी. भैत. भैम घाटा भैइ घठविलाढ ਦੋਸ਼ੀ ਸ਼ੈਂਟੂ ਕੁਮਾਰ ਉਕਤ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ।
ਮੁਕੱਦਮਾ ਦੀ ਸਵੰਦੇਨਸ਼ੀਲਤਾ ਨੂੰ ਦੇਖਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਸ਼੍ਰੀ ਸੁਰਿੰਦਰ ਚਾਂਦ, ਪੀ.ਪੀ.ਐਸ, ਉਪ ਕਪਤਾਨ ਪੁਲਿਸ (ਡੀ) ਸ਼ਹੀਦ ਭਗਤ ਸਿੰਘ ਨਗਰ ਦੀ ਸੁਪਰਵੀਜਨ ਹੇਠ ਇੰਸਪੈਕਟਰ ਨਰੇਸ਼ ਕੁਮਾਰੀ ਮੁੱਖ ਅਫਸਰ ਥਾਣਾ ਔੜ੍ਹ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਜਿਸ ਤੇ ਮੁਕੱਦਮਾ ਦੇ ਦੋਸ਼ੀ ਸ਼ੈਟੂ ਕੁਮਾਰ ਪੁੱਤਰ ਅਰੁਨ ਯਾਦਵ ਵਾਰਡ ਨੰ 4 ਸ਼ੀਹਪੁਰ ਮਾਧੇਪੁਰ ਬਿਹਾਰ ਹਾਲ ਵਾਸੀ ਮਾਹਲ ਖੁਰਦ ਥਾਣਾ ਔੜ੍ਹ ਨੂੰ ਪਿੰਡ ਮਾਹਲ ਖੁਰਦ ਵਿਖੇ ਇੱਕ ਮੋਟਰ ਤੋ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋ ਵਾਰਦਾਤ ਵਿੱਚ ਵਰਤਿਆ ਗਿਆ ਡੰਡਾ ਬਰਾਮਦ ਕੀਤਾ ਗਿਆ। ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਸ਼ੈਟੂ ਕੁਮਾਰ ਅਤੇ ਮ੍ਰਿਤਕ ਰੂਨਾ ਦੇਵੀ ਦੇ ਵਿਵਾਹਿਕ ਸਬੰਧ ਸੁਖਾਲੇ ਨਹੀ ਚੱਲ ਰਹੇ ਸੀ।