ਸਮਰਾਲਾ, 12 ਜਨਵਰੀ (ਭੂਸ਼ਣ ਬਾਂਸਲ, ਕੁਲਵਿੰਦਰ ਸਿੰਘ ਬੇਦੀ) : ਪਿੰਡਾਂ ਵਿੱਚ ਅਸਰ ਰਸੂਖ ਰੱਖਣ ਵਾਲੇ ਬੰਦੇ ਜਦੋਂ ਆਮ ਲੋਕਾਂ ਤੇ ਸਰਕਾਰੀ ਤੰਤਰ ਦਾ ਸਹਾਰਾ ਲੈ ਕੇ ਆਪਣਾ ਜੁਲਮ ਕਰਨ ਲੱਗ ਜਾਣ ਤਾਂ ਉਨ੍ਹਾਂ ਵਿਰੁੱਧ ਆਮ ਲੋਕਾਂ ਅਤੇ ਕਿਸਾਨਾਂ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੂੰ ਲਾਮਵੰਦ ਹੋਣਾ ਹੀ ਪੈਂਦਾ ਹੈ। ਮਸਲਾ ਉਦੋਂ ਜਿਆਦਾ ਗੰਭੀਰ ਹੋ ਜਾਂਦਾ ਹੈ ਕਿ ਜਦੋਂ ਪਿੰਡ ਦੇ ਸਾਂਝੇ ਕੰਮਾਂ ਵਿੱਚ ਕੁਝ ਵਿਅਕਤੀ ਆਪਣਾ ਰੌਹਬ ਦਿਖਾਉਣ ਲਈ ਪੁਲਿਸ ਨਾਲ ਮਿਲੀਭੁਗਤ ਕਰਕੇ ਝੂਠਾ ਪਰਚਾ ਦਰਜ ਕਰਵਾ ਦਿੰਦੇ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਸਰਪੰਚ ਢੀਂਡਸਾ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਅਜਿਹਾ ਹੀ ਮਾਮਲਾ ਪਿੰਡ ਜਟਾਣਾ ਵਿਖੇ ਯੂਨੀਅਨ ਦੇ ਬਲਾਕ ਦੋਰਾਹਾ ਦੇ ਪ੍ਰਧਾਨ ਗੁਰਦੀਪ ਸਿੰਘ ਮਿੱਠੂ ਖਿਲਾਫ ਪਿੰਡ ਦੇ ਕੁਝ ਬੰਦਿਆਂ ਨੇ ਪਿੰਡ ਦੀ ਗਰਾਮ ਪੰਚਾਇਤ ਅਤੇ ਉਨ੍ਹਾਂ ਦੀ ਪੰਚ ਪਤਨੀ ਖਿਲਾਫ ਝੂਠਾ ਪਰਚਾ ਦਰਜ ਕਰਵਾ ਕੇ ਪਿੰਡ ਦੇ ਵਿਕਾਸ ਕੰਮਾਂ ਨੂੰ ਰੋਕਿਆ ਹੈ। ਇਸ ਮੌਕੇ ਅਵਤਾਰ ਸਿੰਘ ਮੇਹਲੋਂ ਸੀਨੀ: ਵਾਈਸ ਪ੍ਰਧਾਨ ਪੰਜਾਬ ਅਤੇ ਪਰਮਿੰਦਰ ਸਿੰਘ ਪਾਲਮਾਜਰਾ ਜਨਰਲ ਸਕੱਤਰ ਪੰਜਾਬ ਨੇ ਪ੍ਰਸਾਸ਼ਨ ਨੂੰ ਗੁਰਦੀਪ ਸਿੰਘ ਮਿੱਠੂ ਖਿਲਾਫ ਦਰਜ ਕੀਤਾ ਝੂਠਾ ਪਰਚਾ ਖਾਰਜ ਕਰਨ ਦੀ ਅਪੀਲ ਕੀਤੀ, ਜੇਕਰ ਪ੍ਰਸਾਸ਼ਨ ਨੇ ਆਪਣਾ ਅੜੀਅਲ ਵਤੀਰਾ ਇਸੇ ਤਰ੍ਹਾਂ ਜਾਰੀ ਰੱਖਿਆ ਤਾਂ ਮਜਬੂਰਨ ਯੂਨੀਅਨ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ। ਜਿਸਦੀ ਸਾਰੀ ਜਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਸੇਵਕ ਸਿੰਘ ਬਲਾਕ ਪ੍ਰਧਾਨ ਸਮਰਾਲਾ, ਅੰਮ੍ਰਿਤ ਸਿੰਘ ਰਾਜੇਵਾਲ ਬਲਾਕ ਪ੍ਰਧਾਨ ਖੰਨਾ, ਗਿਆਨ ਸਿੰਘ ਬਲਾਕ ਪ੍ਰਧਾਨ ਲੁਧਿਆਣਾ ਤੋਂ ਇਲਾਵਾ ਵੱਖ ਵੱਖ ਬਲਾਕਾਂ ਦੇ ਨੁਮਾਇੰਦੇ ਹਾਜ਼ਰ ਸਨ।