ਅੰਮ੍ਰਿਤਸਰ ਦਿਹਾਤੀ, 30 ਮਾਰਚ (ਸੁਖਵਿੰਦਰ ਸਿੰਘ ਗਿੱਲ) : ਸ਼੍ਰੀ ਸੁਖਚੈਨ ਸਿੰਘ IPS ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ,ਪੀ, ਐਸ DCP/Det ਸ਼੍ਰੀ ਜੁਗਰਾਜ ਸਿੰਘ ਪੀ,ਪੀ,ਐਸ ADCP/Det ,ਸ਼੍ਰੀ ਹਰਪਾਲ ਸਿੰਘ ADCP/- 3 ਸ਼੍ਰੀ ਜਸਪ੍ਰੀਤ ਸਿੰਘ ADCP/East ਮੁੱਖ ਅਫਸਰ ਥਾਣਾ ਮਕਬੂਲਪੁਰਾ ਦੀ ਰਹਿਣ ਰੁਮਾਈ ਹੇਠ ਸ਼ਹਿਰ ਵਿੱਚ ਹੋ ਰਹੀਆਂ ਚੋਰੀਆਂ ਅਤੇ ਵਾਰਦਾਤਾਂ ਭੈੜੇ ਅਨਸਰਾਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਵੱਡੀ ਸਫਲਤਾ ਪ੍ਰਾਪਤ ਕੀਤੀ। ਜਦੋਂ ਏ ,ਐਸ ,ਆਈ ਸੁਖਵਿੰਦਰ ਸਿੰਘ ਚੌਕੀ ਇੰਚਾਰਜ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਅੰਮ੍ਰਿਤਸਰ ਮੋੜ ਟਾਹਲੀ ਮਕਬੂਲਪੁਰਾ ਮੌਜੂਦ ਸੀ ਚੈਕਿੰਗ ਦੌਰਾਨ ਦੋ ਮੋਨੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕਿ ਮਕਬੂਲਪੁਰਾ ਰੋਡ ਤੋ ਵੱਲਾ ਵਾਲੀ ਸਾਇਡ ਨੂੰ ਆ ਰਹੇ ਸੀ ਜਿੰਨ੍ਹਾਂ ਨੂੰ ਏ ,ਐਸ ,ਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾ ਪਤਾ ਪੁੱਛਿਆ ਤਾ ਜਿਨ੍ਹਾਂ ਨੇ ਨਾਮ ਪਤਾ ਸੁਖਰਾਜ ਸਿੰਘ ੳਰਫ ਰਾਜੂ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਕੰਬੋਅ ਹਾਲ ਕਿਰਾਏ ਦਾਰ ਸੁਰਜੀਤ ਸਿੰਘ ਨੇੜੇ ਧਰਮ ਕੰਡਾ ਰਈਆ ਅਤੇ ਬਲਜੀਤ ਸਿੰਘ ਉਰਫ ਬੋਬੀ ਪੁੱਤਰ ਰਾਜ ਸਿੰਘ ਵਾਸੀ ਕੰਬੋਅ ਅੰਮ੍ਰਿਤਸਰ ਦੱਸਿਆ ਜਿੰਨਾਂ ਨੂੰ ਮੋਟਰਸਾਈਕਲ ਦੇ ਕਾਗਜ਼ਾਤ ਬਾਰੇ ਪੁੱਛਿਆ ਤਾਂ ਕੋਈ ਤਸੱਲੀਬਖਸ਼ ਜੁਆਬ ਨਹੀਂ ਦੇ ਸਕੇ ਜਿਹਨਾਂ ਨੂੰ ਏ,ਐਸ, ਆਈ ਨੇ ਸ਼ਖਤੀ ਨਾਲ ਪੁਛਗਿੱਛ ਕੀਤੀ ਤਾ ਜਿਹਨਾ ਨੇ ਦੱਸਿਆ ਕਿ ਇਹ ਮੋਟਰਸਾਈਕਲ ਅਸੀ ਸ਼ਹਿਰ ਵਿੱਚੋ ਚੌਰੀ ਕੀਤਾ ਹੈ ਤੇ ਅਸੀਂ ਕਿਸੇ ਨੂੰ ਚੜਾਉਣ ਜਾ ਰਹੇ ਸੀ ਜਿਹਨਾਂ ਦੇ ਖਿਲਾਫ਼ ਮੁਕੱਦਮਾ ਨੰਬਰ 80 ਮਿਤੀ 28,03,2021 ਨੂੰ ਜੁਰਮ 379,411-ਭ,ਦ,ਸ ਥਾਣਾ ਮਕਬੂਲ ਪੁਰਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆ। ਦੌਰਾਨੇ ਤਫਤੀਸ਼ ਇਹਨਾ ਪਾਸੋਂ 3 ਮੋਟਰਸਾਈਕਲ 3 ਐਕਟਿਵਾ ਬਰਾਮਦ ਕੀਤੀਆ ।ਜਿਹਨਾ ਪਾਸੋਂ ਹੋਰ ਬਰੀਕੀ ਨਾਲ ਪੁਛਗਿੱਛ ਕੀਤੀ ਜਾਵੇਗੀ।