ਜਲੰਧਰ, 11 ਅਗਸਤ (ਨਿਪੁੰਨ ਭੰਡਾਰੀ) : ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS, ਕਮਿਸ਼ਨਰ ਪੁਲਿਸ ਜਲੰਧਰ ਜੀ ਵਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿੰਮ ਦੇ ਮੱਦੇ ਨਜਰ ਸ੍ਰੀ ਬਲਵਿੰਦਰ ਸਿੰਘ ਏ.ਡੀ.ਸੀ.ਪੀ-1, ਅਤੇ ਸ਼੍ਰੀ ਦਮਨਬੀਰ PPS ACP/North ਦੀਆਂ ਹਦਾਇਤਾਂ ਅਨੁਸਾਰ INSP ਪਰਦੀਪ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 8 ਜਲੰਧਰ ਦੀ ਅਗਵਾਈ ਹੇਠ SI ਨਰਿੰਦਰ ਮੋਹਨ ਚੌਕੀ ਇੰਚਾਰਜ ਫੋਕਲ ਪੁਆਇੰਟ ਜਲੰਧਰ ਸਮੇਤ ਪੁਲਿਸ ਪਾਰਟੀ ਨੂੰ ਭਾਰੀ ਸਫਲਤਾ ਮਿਲੀ।
ਮਿਤੀ 10-08-23 ਨੂੰ ਏ ਐਸ ਆਈ ਦਿਲਬਾਗ ਸਿੰਘ ਸਮੇਤ ਪੁਲਿਸ ਪਾਰਟੀ ਪੁਲਿਸ ਚੌਕੀ ਫੋਕਲ ਪੁਆਇੰਟ ਜਲੰਧਰ ਮੌਜੂਦ ਸੀ ਕਿ ਉਸ ਪਾਸ ਮੁੱਖਬਰ ਖਾਸ ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ ਇਕ ਮੋਨਾ ਨੌਜਵਾਨ ਮੋਟਰਸਾਈਕਲ ਨੰਬਰੀ ਪੀ.ਬੀ-08-ਸੀ.ਸੀ-7823 ਮਾਰਕਾ ਸੰਪਲੈਡਰ ਰੰਗ ਸਿਲਵਰ ਚੋਰੀ ਕੀਤੇ ਪਰ ਟਰਾਂਸਪੋਰਟ ਨਗਰ ਤੋਂ ਸੰਜੇ ਗਾਂਧੀ ਨਗਰ ਜਲੰਧਰ ਨੂੰ ਆ ਰਿਹਾ ਹੈ।
ਜਿਸ ਤੇ ਮੁਖਬਰ ਦੀ ਇਤਲਾਹ ਮੁਤਾਬਿਕ ASI ਦਿਲਬਾਗ ਸਿੰਘ ਸਮੇਤ ਪੁਲਿਸ ਪਾਰਟੀ ਦੀ ਮਦਦ ਨਾਲ ਸਈਪੁਰ ਮੋੜ ਪਰ ਕਾਬੂ ਕਰ ਲਿਆ। ਜਿਸਨੇ ਆਪਣਾ ਨਾਮ ਰਾਜਵਿੰਦਰ ਸਿੰਘ @ ਰਾਜੂ ਪੁੱਤਰ ਗੁਰਨਾਮ ਸਿੰਘ R/੦ ਪਿੰਡ ਬੂਟਾ ਜਿਲਾ ਕਪੂਰਥਲਾ ਦੱਸਿਆ। ਜਿਸ ਪਾਸੋ ਉਸਦੀ ਨਿਸ਼ਾਨ ਦੇਹੀ ਪਰ ਤਿੰਨ ਮੋਟਰਸਾਈਕਲ ਸਪਲੈਂਡਰ ਤੇ ਇਕ ਪਲਟੀਨਾ ਕੁਲ ਚਾਰ ਮੋਟਰਸਾਈਕਲ ਬ੍ਰਾਮਦ ਕੀਤੇ ਗਏ। ਮੁਕਦਮਾ ਦੀ ਤਫਤੀਸ਼ ਜਾਰੀ ਹੈ, ਜਿਸਦਾ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਪਾਸੋ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ।