ਜੰਡਿਆਲਾ ਗੁਰੂ, 07 ਅਗਸਤ (ਕੰਵਲਜੀਤ ਸਿੰਘ ਲਾਡੀ) : ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ (ਦਿਹਾਤੀ) ਜੀ ਵੱਲੋ ਸਾਰੇ ਉੱਚ ਅਫਸਰਾ ਅਤੇ ਮੁੱਖ ਅਫਸਰਾ ਨੂੰ ਨਸ਼ਾ ਤਸਕਰਾ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਅਪਣਾਉਣ ਦੀਆ ਹਦਾਇਤਾ ਜਾਰੀ ਕੀਤੀਆ ਹਨ।
ਜੋ ਇਹਨਾ ਹਦਾਇਤਾ ਤਹਿਤ ਸ਼੍ਰੀ ਸੁੱਚਾ ਸਿੰਘ ਡੀ.ਐਸ.ਪੀ ਸਪੈਸ਼ਲ ਬਾਚ ਦੀ ਜੇਰੇ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੰਡਿਆਲਾ ਵੱਲੋ ਅੱਡਾ ਪਿੰਡ ਧਾਰੜ ਤੋਂ ਨਾਕਾਬੰਦੀ ਦੋਰਾਨ ਗੁਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸੁਖਚਿੜਾ ਨੂੰ 15 ਗ੍ਰਾਮ ਹੈਰੋਇਨ ਅਤੇ ਕੁਲਵੰਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਹਰਦਾਨ ਜਿਲਾ ਗੁਰਦਾਸਪੁਰ ਨੂੰ 15 ਗ੍ਰਾਮ ਹੈਰੋਇੰਨ 30 ਗ੍ਰਾਮ ਹੈਰੋਇਨ ਅਤੇ ਇੱਕ ਮਰੂਤੀ ਕਾਰ ਨੰਬਰੀ PB04-G-1884 ਰੰਗ ਚਿੱਟਾ ਸਮੇਤ ਗ੍ਰਿਫਤਾਰ ਕੀਤਾ ਗਿਆ।
ਜਿਸ ਸਬੰਧੀ ਉਕਤ ਦੋਸ਼ੀਆਂ ਖਿਲਾਫ ਮੁਕਾਦਮਾ ਨੰ. 203 ਮਿਤੀ 06.08.2023 ਜੁਰਮ 21/61/85 NDPS ACT ਥਾਣਾ ਜੰਡਿਆਲਾ ਦਰਜ ਰਜਿਸਟਰ ਕੀਤਾ ਗਿਆ। ਉਕਤ ਦੋਸ਼ੀਆ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।