ਜਲੰਧਰ, 01 ਫਰਵਰੀ (ਕਬੀਰ ਸੌਂਧੀ) : ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਤਿੰਨ ਔਰਤਾਂ ਸਮੇਤ ਪੰਜ ਪ੍ਰਵਾਸੀ ਨਸ਼ਾ ਤਸਕਰਾਂ ਨੂੰ 5 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਤਸਕਰਾਂ ਦਾ ਇੱਕ ਗਿਰੋਹ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਪੁਲਿਸ ਪਾਰਟੀ ਨੇ ਬੁੱਧਵਾਰ ਨੂੰ ਬਾਬਾ ਬੁੱਢਾ ਜੀ ਫਲਾਈਓਵਰ ‘ਤੇ ਜਾਲ ਵਿਛਾਇਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਕਪੂਰਥਲਾ ਰੋਡ ਵਾਲੇ ਪਾਸੇ ਤੋਂ ਤਿੰਨ ਔਰਤਾਂ ਸਮੇਤ ਪੰਜ ਵਿਅਕਤੀਆਂ ਨੂੰ ਆਉਂਦੇ ਦੇਖਿਆ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਦੇਖਦਿਆਂ ਹੀ ਗਰੋਹ ਦੇ ਪੁਰਸ਼ ਮੈਂਬਰਾਂ ਨੇ ਸ਼ੱਕੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਉਕਤ ਵਿਅਕਤੀਆਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਤਾਂ ਦੋਨੋ ਪੁਰਸ਼ਾਂ ਪਾਸੋਂ 2 ਕਿਲੋ ਅਫੀਮ ( 1 ਕਿਲੋ ਪ੍ਰਤੀ ਵਿਅਕਤੀ) ਬਰਾਮਦ ਹੋਈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਔਰਤਾਂ ਦੇ ਥੈਲਿਆਂ ਦੀ ਤਲਾਸ਼ੀ ਦੌਰਾਨ ਤਿੰਨ ਕਿਲੋ ਅਫੀਮ (ਹਰੇਕ ਵਿੱਚੋਂ 1 ਕਿਲੋ) ਬਰਾਮਦ ਹੋਈ ਅਤੇ ਸਾਰੇ ਪੰਜ ਤਸਕਰਾਂ ਕੋਲੋਂ ਕੁੱਲ 5 ਕਿਲੋ ਅਫੀਮ ਬਰਾਮਦ ਹੋਈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਝਾਰਖੰਡ ਰਾਜ ਦੇ ਰਹਿਣ ਵਾਲੇ ਸਾਰੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਦੀ ਪਛਾਣ ਬਬਲੂ ਕੁਮਾਰ ਵਿਸ਼ਕਰਮਾ ਪੁੱਤਰ ਕੇਦਾਰ ਮਿਸਤਰੀ ਵਾਸੀ ਪਿੰਡ ਸ਼ਹੀਦਾਂ ਪੋ ਅਤੇ ਪੀ.ਐਸ. ਲਾਵਲੌਂਗ ਜ਼ਿਲ੍ਹਾ ਚਤਰਾ ਝਾਰਖੰਡ, ਪਰਦੀਪ ਵਿਸ਼ਕਰਮਾ ਪੁੱਤਰ ਸਵਰਗੀ ਉਪੇਂਦਰ ਵਿਸ਼ਕਰਮਾ ਵਾਸੀ ਪਿੰਡ ਸ਼ਹੀਦਾਂ PO ਅਤੇ PS ਲਾਵਾਲੌਂਗ ਜ਼ਿਲ੍ਹਾ ਚਤਰਾ ਝਾਰਖੰਡ, ਫੂਲਵਤੀ ਦੇਵੀ ਪਿੰਡ ਸ਼ਹੀਦਾਂ PO ਅਤੇ PS ਲਾਵਲੌਂਗ ਜ਼ਿਲ੍ਹਾ ਚਤਰਾ ਝਾਰਖੰਡ, ਪ੍ਰਤਿਮਾ ਦੇਵੀ r/o ਪਿੰਡ ਪਿਪਰਾ PS ਲੈਸਲੀਗੰਜ ਜ਼ਿਲ੍ਹਾ ਪਲਾਮੂ ਝਾਰਖੰਡ ਅਤੇ ਆਰਤੀ ਦੇਵੀ ਵਾਸੀ ਪਿੰਡ ਸ਼ਹੀਦਾਂ PO ਅਤੇ PS ਲਾਵਾਲੌਂਗ ਜ਼ਿਲ੍ਹਾ ਚਤਰਾ ਝਾਰਖੰਡ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਤਸਕਰਾਂ ਖਿਲਾਫ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਿਖੇ ਮੁਕੱਦਮਾ ਨੰਬਰ 20 ਮਿਤੀ 31-01-2024 ਅਧੀਨ 18-61-85 ਐਨ.ਡੀ.ਪੀ.ਐਸ ਐਕਟ ਦਰਜ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਬਬਲੂ ਕੁਮਾਰ ਵਿਸ਼ਕਰਮਾ ਭਗੌੜਾ ਹੈ ਕਿਉਂਕਿ ਉਸਦੇ ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਪਹਿਲਾਂ ਹੀ ਜਲੰਧਰ ਵਿਖੇ ਐਫ.ਆਈ.ਆਰ ਦਰਜ ਕੀਤੀ ਜਾ ਚੁੱਕੀ ਹੈ ਜਦਕਿ ਬਾਕੀ ਚਾਰ ਤਸਕਰਾਂ ਖਿਲਾਫ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।