ਜਲੰਧਰ, 15 ਫਰਵਰੀ (ਕਬੀਰ ਸੌਂਧੀ) : ਮੁਖਵਿੰਦਰ ਸਿੰਘ ਭੁੱਲਰ PPS ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀਮਤੀ ਜਸਰੂਪ ਕੌਰ IPS ਪੁਲਿਸ ਕਪਤਾਨ ਇਨਵੈਸਟੀਗੇਸ਼ਨ, ਲਖਵੀਰ ਸਿੰਘ ਉਪ-ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਦੀ ਟੀਮ ਵੱਲੋ ਨਸ਼ਾ ਸਮਗਲਰਾਂ ਵਿਰੁਧ ਕਾਰਵਾਈ ਕਰਦੇ 170 ਗ੍ਰਾਮ ਹੈਰੋਇਨ ਸਮੇਤ ਇੱਕ ਕਾਰ ਸਵਾਰ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸ੍ਰੀ ਮੁਖਵਿੰਦਰ ਸਿੰਘ ਭੁੱਲਰ PPS ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 14-02-2024 ਨੂੰ ਸੀ.ਆਈ.ਏ ਸਟਾਫ ਜਲੰਧਰ- ਦਿਹਾਤੀ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਨੂੰ ਇਤਲਾਹ ਮਿਲੀ ਸੀ ਕਿ ਫਿਰੋਜਪੁਰ ਇਲਾਕੇ ਵਿੱਚੋ ਤਸਕਰ ਹੈਰੋਇਨ ਸਪਲਾਈ ਕਰਨ ਲੋਹੀਆਂ ਜਲੰਧਰ ਆ ਰਿਹਾ ਹੈ ਜਿਸ ਤੇ ਸੀ.ਆਈ.ਏ ਸਟਾਫ ਜਲੰਧਰ- ਦਿਹਾਤੀ ਦੇ ਏ.ਐਸ.ਆਈ ਪਿੱਪਲ ਸਿੰਘ ਦੀ ਅਗਵਾਈ ਵਿੱਚ ਇੱਕ ਸਪੈਸ਼ਲ ਟੀਮ ਲੋਹੀਆਂ ਭੇਜੀ ਗਈ ਸੀ। ਜੋ ਪੁਲਿਸ ਪਾਰਟੀ ਨਕੋਦਰ ਤੋ ਹੁੰਦੇ ਹੋਏ ਲੋਹੀਆ ਸ਼ਾਹਿਰ ਪੁੱਜੀ ਤਾਂ ਫਾਟਕ ਪਾਰ ਕਰਕੇ ਕਰੀਬ 100 ਮੀਟਰ ਅੱਗੇ ਸੱਜੇ ਹੱਥ ਹੇਮਕੁੰਡ ਹਸਪਤਾਲ ਦੇ ਸਾਹਮਣੇ ਗਲੀ ਵਿੱਚ ਇਕ ਨੌਜਵਾਨ ਕਾਰ ਨੰਬਰੀ PB29-AF-8151 ਰੰਗ ਚਿੱਟਾ ਮਾਰਕਾ ਸਵਿਫਟ ਵਿੱਚ ਬੈਠਾ ਦਿਖਾਈ ਦਿੱਤਾ।
ਜਿਸ ਨੂੰ ਏ.ਐਸ.ਆਈ ਪਿੱਪਲ ਸਿੰਘ ਨੇ ਸ਼ੱਕ ਦੀ ਬਿਨ੍ਹਾ ਪਰ ਆਪਣੀ ਗੱਡੀ ਰੁਕਵਾ ਕੇ ਉਸਦੀ ਗੱਡੀ ਦੇ ਆਲੇ ਦੁਆਲੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਘੇਰਾ ਪਾ ਕੇ ਉਕਤ ਕਾਰ ਚਾਲਕ ਨੂੰ ਗੱਡੀ ਵਿੱਚੋ ਬਾਹਰ ਕੱਢ ਕੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁਖਦੇਵ ਸਿੰਘ ਵਾਸੀ ਮੋਹਕਮ ਅਰਾਈਆ ਵਾਲਾ ਥਾਣਾ ਮੱਖੂ ਜਿਲਾ ਫਿਰੋਜਪੁਰ ਦੱਸਿਆ। ਜਿਸ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਉਕਤ ਦੇ ਕਬਜ਼ੇ ਵਿਚਲੀ ਕਾਰ ਨੰਬਰੀ PB29-AF-8151 ਰੰਗ ਚਿੱਟਾ ਮਾਰਕਾ ਸਵਿਫਟ ਦੀ ਤਲਾਸ਼ੀ ਹਸਬ-ਜਾਬਤਾ ਅਨੁਸਾਰ ਅਮਲ ਵਿੱਚ ਲਿਆਂਦੀ ਤਾਂ ਗੱਡੀ ਦੇ ਡੈਸ਼ ਬੋਰਡ ਵਿੱਚੋ ਇੱਕ ਵਜ਼ਨਦਾਰ ਮੋਮੀ ਲਿਫਾਫਾ ਬ੍ਰਾਮਦ ਹੋਇਆ ਜਿਸ ਨੂੰ ਖੋਲ ਕੇ ਚੈੱਕ ਕਰਨ ਤੇ ਉਸ ਵਿੱਚੋਂ ਹੈਰੋਇਨ ਬ੍ਰਾਮਦ ਹੋਈ। ਜੋ ਬ੍ਰਾਮਦਾ ਹੈਰੋਇਨ ਦਾ ਇਲੈਕਟ੍ਰੋਨਿਕ ਕੰਡੇ ਨਾਲ ਵਜਨ ਕਰਨ ਤੇ 170 ਗ੍ਰਾਮ ਹੈਰੋਇਨ ਹੋਈ। ਜਿਸ ਤੇ ਮੁੱਕਦਮਾ ਨੰਬਰ 13 ਮਿਤੀ 14-02-2024 ਜੁਰਮ 21B-61-85 NDPS Act ਥਾਣਾ ਲੋਹੀਆਂ ਜਿਲ੍ਹਾ ਜਲੰਧਰ-ਦਿਹਾਤੀ ਦਰਜ ਰਜਿਸਟਰ ਕਰਕੇ ਗੁਰਪ੍ਰੀਤ ਸਿੰਘ ਉਰਫ ਗੋਪੀ ਉਕਤ ਨੂੰ ਹਸਬ-ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ। ਦੋਰਾਨੇ ਪੁਲਿਸ ਰਿਮਾਂਡ ਦੋਸ਼ੀ ਪਾਸੋ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜੋ ਗੁਰਪ੍ਰੀਤ ਸਿੰਘ ਉਰਫ ਗੋਪੀ ਉਕਤ ਨੇ ਆਪਣੀ ਪੁੱਛ ਗਿੱਛ ਵਿੱਚ ਦੱਸਿਆ ਹੈ ਕਿ ਉਹ ਫਿਰੋਜਪੁਰ ਬਾਰਡਰ ਏਰੀਆ ਤੋਂ ਹੈਰੋਇਨ ਲਿਆ ਕੇ ਲੋਹੀਆਂ ਜਲੰਧਰ ਦੇ ਆਸ ਪਾਸ ਦੇ ਇਲਾਕਾ ਵਿੱਚ ਸਪਲਾਈ ਕਰਦਾ ਸੀ। ਜੋ ਇਸ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਦੀ ਜਾਂਚ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਗੁਰਪ੍ਰੀਤ ਸਿੰਘ ਉਰਫ ਗੋਪੀ ਉਕਤ ਦੀ ਚੱਲ ਅਤੇ ਅਚਲ ਜਾਇਦਾਦ ਦਾ ਵੇਰਵਾ ਵੀ ਹਾਸਲ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।