ਜਲੰਧਰ, 20 ਜੁਲਾਈ (ਕਬੀਰ ਸੌਂਧੀ) : ਸ਼੍ਰੀ ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ PPS , DCP Inv ,, ਸ਼੍ਰੀ ਜਗਜੀਤ ਸਿੰਘ ਸਰੋਆ PPS . ADCP Inv , ਅਤੇ ਸ਼੍ਰੀ ਪਰਮਜੀਤ ਸਿੰਘ PPS . ACP Inv . ( D ) ਜੀ ਦੀ ਨਿਗਰਾਨੀ ਹੇਠ ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੀ ਲੜੀ ਵਿੱਚ INSP , ਇੰਦਰਜੀਤ ਸਿੰਘ ਇੰਚਾਰਜ CIA 2 , NARCOTICS CELL ਕਮਿਸ਼ਨਰੇਟ ਜਲੰਧਰ ਦੀਆਂ ਵੱਖ ਵੱਖ ਟੀਮਾਂ ਵੱਲੋਂ ਕਾਰਵਾਈ ਕਰਦੇ ਹੋਏ 02 ਦੋਸ਼ੀਆ ਪਾਸੋਂ 50/50 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਮਿਤੀ 18.07.2022 ਨੂੰ ਸੀ.ਆਈ.ਏ -2 , (ਨਾਰਕੋਟਿਕ ਸੈਲ) ਕਮਿਸ਼ਨਰੇਟ ਜਲੰਧਰ ਦੀ ਟੀਮ ਬ੍ਰਾਏ ਗਸ਼ਤ ਵੀ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾ – ਤਾਲਾਸ਼ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਮਕਸੂਦਾ ਚੌਕ ਮੌਜੂਦ ਸੀ ਕਿ ਦੋ ਮੌਨੇ ਨੌਜਵਾਨ ਆਟੋ ਵਿੱਚੋਂ ਉਤਰ ਕੇ ਪੈਦਲ ਮਕਸੂਦਾ ਚੋਂਕ ਵਾਲੀ ਸਾਈਡ ਆਉਂਦੇ ਦਿਖਾਈ ਦਿੱਤੇ ਜੋ ਸਾਹਮਣੇ ਨੇੜੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਤੇਜ ਕਦਮੀ ਪਿੱਛੇ ਵੱਲ ਨੂੰ ਮੁੜ ਪਏ।
ਜਿਸ ਨੂੰ CIA 2 , NARCOTICS CELL ਕਮਿਸ਼ਨਰੇਟ ਜਲੰਧਰ ਦੀ ਟੀਮ ਨੇ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਹਨਾਂ ਨੇ ਆਪਣਾ ਨਾਮ ਹਰਪਾਲ ਸਿੰਘ ਉਰਫ ਭੱਲੋ ਪੁੱਤਰ ਸੁੱਚਾ ਸਿੰਘ ਵਾਸੀ V.P.O ਅਕਾਲਗੜ੍ਹ ਢੱਪਈਆ ਜੰਡਿਆਲਾ ਗੁਰੂ ਜ਼ਿਲਾਂ ਅੰਮ੍ਰਿਤਸਰ ਅਤੇ ਬਲਵਿੰਦਰ ਸਿੰਘ ਉਰਫ ਬੰਟੀ ਪੁੱਤਰ ਬਲਕਾਰ ਸਿੰਘ ਵਾਸੀ V.P.O ਅਕਾਲਗੜ੍ਹ ਢੱਪਈਆ ਜੰਡਿਆਲਾ ਗੁਰੂ ਜ਼ਿਲਾਂ ਅੰਮ੍ਰਿਤਸਰ ਦੱਸਿਆ।
ਹਨਾਂ ਦੀ ਤਲਾਸ਼ੀ ਕਰਨ ਤੇ ਉਹਨਾਂ ਪਾਸੋ 50/50 ਗ੍ਰਾਮ ਹੈਰੋਇਨ ਬਾਮਦ ਹੋਈ । ਜਿਹਨਾਂ ਵਿਰੁੱਧ ਕਾਰਵਾਈ ਕਰਦੇ ਹੋਏ ਮੁੱ : ਨੰ : 92 ਮਿਤੀ 18.07.2022 ਅ : ਧ 21-61-85 NDPS ACT ਵਾਧਾ ਜੁਰਮ 29 NDPS ACT ਥਾਣਾ ਡਵੀਜ਼ਨ ਨੰ 1 ਕਮਿ : ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ।