ਬਾਬਾ ਬਕਾਲਾ ਸਾਹਿਬ, 20 ਮਈ (ਸੁਖਵਿੰਦਰ ਸਿੰਘ ਗਿੱਲ) : ਐਸ.ਐਸ .ਪੀ.ਧਰੁਵ ਦਹੀਆ ਅੰਮ੍ਰਿਤਸਰ ਦਿਹਾਤੀ ਦੁਆਰਾ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਵਿਰੁੱਧ ਸ਼ਪੈਸਲ ਮੁਹਿੰਮ ਚਲਾਈ ਗਈ । ਜਿਸ ਸਬੰਧੀ ਉਹਨਾਂ ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ , ਜੋ ਇਹਨਾਂ ਹਦਾਇਤਾਂ ਦੇ ਤਹਿਤ ਸ਼੍ਰੀ ਸੁਖਵਿੰਦਰਪਾਲ ਸਿੰਘ ਡੀ.ਐਸ .ਪੀ. ਜੰਡਿਆਲਾ ਗੁਰੂ ਦੀ ਅਗਵਾਈ ਵਿੱਚ ਸਬ ਇੰਸਪੈਕਟਰ ਪਰਮਿੰਦਰ ਕੌਰ , ਮੁੱਖ ਅਫਸਰ ਥਾਣਾ ਤਰਸਿੱਕਾ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਵੱਲੋਂ ਅਫੀਮ ਸਮੇਤ ਇੱਕ ਤਸਕਰ ਨੂੰ ਕਾਬੂ ਕੀਤਾ ਗਿਆ। ਜਦੋਂ ਥਾਣਾ ਮੁੱਖੀ ਤਰਸਿੱਕਾ ਪਰਮਿੰਦਰ ਕੌਰ ਆਪਣੀ ਪੁਲਿਸ ਟੀਮ ਸਮੇਤ ਨਾਕਾ ਲਾਇਆ ਹੋਇਆ ਸੀ ।
ਤਦ ਪਿੰਡ ਡੇਹਰੀਵਾਲ ਦੇ ਗੁਰਦੁਆਰਾ ਸਾਹਿਬ ਤੋਂ ਥੋੜ੍ਹਾ ਅੱਗੇ ਤੋਂ ਸੁਖਵਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਡੇਹਰੀਵਾਲ ਨੂੰ ਸ਼ੱਕ ਦੀ ਬਿਨਾਹ ਤੇ ਰੋਕਿਆ ਅਤੇ ਤਲਾਸ਼ੀ ਲੈਣ ਤੇ ਉਸ ਕੋਲੋਂ 01ਕਿੱਲੋ 350 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਗਿਆ। ਜਿਸ ਤੇ ਸੁਖਵਿੰਦਰ ਸਿੰਘ ਪੁੱਤਰ ਰਾਮ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ਼ ਥਾਣਾ ਤਰਸਿੱਕਾ ਵਿਖੇ ਮੁਕੱਦਮਾ ਨੰ:73 19-5-21ਜੁਰਮ 18/61/85 NDPS ACT ਤਹਿਤ ਦਰਜ ਰਜਿਸਟਰ ਕੀਤਾ ਗਿਆ। ਜੋ ਪੁਲਿਸ ਵੱਲੋਂ ਉਕਤ ਗ੍ਰਿਫਤਾਰ ਵਿਅਕਤੀ ਕੋਲੋਂ ਬਰੀਕੀ ਨਾਲ ਪੁਛ ਗਿੱਛ ਕੀਤੀ ਜਾ ਰਹੀ ਹੈ।