ਜਲੰਧਰ, 03 ਜੁਲਾਈ (ਕਬੀਰ ਸੌਂਧੀ) : ਸ੍ਰੀ ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS , DCP Inv . ਸ਼੍ਰੀ ਗੁਰਬਾਜ ਸਿੰਘ PPS . ADCP Inv , ਅਤੇ ਸ੍ਰੀ ਨਿਰਮਲ ਸਿੰਘ PPS . ACP Inv . ( D ) ਜੀ ਦੀ ਨਿਗਰਾਨੀ ਹੇਠ ਨਸ਼ਾ ਸਮੱਗਲਰਾਂ , ਸਨੈਚਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੀ ਲੜੀ ਵਿੱਚ INS ) , ਇੰਦਰਜੀਤ ਸਿੰਘ ਇੰਚਾਰਜ CIA 2 , ANTI NARCOTICS CELL ਕਮਿਸ਼ਨਰੇਟ ਜਲੰਧਰ ਦੀਆਂ ਵੱਖ ਵੱਖ ਟੀਮਾਂ ਵਲੋਂ ਕਾਰਵਾਈ ਕਰਦੇ ਹੋਏ 03 ਦੋਸ਼ੀਆਂ ਪਾਸੋਂ 8 ਸੋਨਾ ਚੈਨਾਂ ਅਤੇ 7 ਸੋਨਾ ਬਾਲੀਆਂ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ।
ਮਿਤੀ 30.06.2022 ਨੂੰ ਸਪੈਸ਼ਲ ਓਪਰੇਸ਼ਨ ਯੂਨਿਟ , ( ਨਾਰਕੋਟਿਕ ) ਕਮਿਸ਼ਨਰੇਟ ਜਲੰਧਰ ਦੀ ਟੀਮ ਬਾ ਗਸ਼ਤ ਵੀ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਟੇਲ ਚੌਂਕ ਮੌਜੂਦ ਸੀ ਕਿ ਮੁਖਬਰ ਖਾਸ ਨੇ ਮੇਰੇ ਪਾਸ ਹਾਜਰ ਆ ਕੇ ਇਤਲਾਹ ਦਿੱਤੀ ਕਿ ਇੰਦਰਜੀਤ ਸਿੰਘ ਉਰਫ ਇੰਦਰ ਪੁੱਤਰ ਗੁਰਨਾਮ ਸਿੰਘ ਵਾਸੀ ਗਰੋਵਰ ਕਲੋਨੀ ਕਪੂਰਥਲਾ ਅਤੇ ਪ੍ਰਗਟ ਸਿੰਘ ਪੁੱਤਰ ਕੁਲਦੀਪ ਰਾਏ ਵਾਸੀ ਅਜੀਤ ਨਗਰ ਕਪੂਰਥਲਾ ਜੋ ਮੋਟਰ ਸਾਈਕਲ ਨੰਬਰੀ PB08 – C2-7632 ਰੰਗ ਕਾਲਾ ਪਲਸਰ ਪਰ ਸਵਾਰ ਹੋ ਕੇ ਔਰਤਾਂ ਦੇ ਗਲੇ ਵਿੱਚ ਪਾਈਆ ਸੋਨੇ ਦੀਆਂ ਚੇਨਾ ਝਪਟਾ ਮਾਰ ਕੇ ਲਾਹ ਲੈਂਦੇ ਹਨ ।
ਜਿਹਨਾਂ ਨੇ ਜਲੰਧਰ ਸ਼ਹਿਰ ਵਿਚ ਵੱਖ ਵੱਖ ਏਰੀਆ ਵਿੱਚ ਵਾਰਦਾਤਾਂ ਕੀਤੀਆ ਹੋਈਆ ਸੋਨੇ ਦੀਆ ਚੇਨਾਂ ਵੇਚਣ ਲਈ ਕਪੂਰਥਲਾ ਚੌਂਕ ਵਲੋਂ ਮਿੱਠਾ ਬਜ਼ਾਰ ਵੱਲ ਆ ਰਹੇ ਹਨ । ਜੇਕਰ ਸਪੈਸ਼ਲ ਨਾਕਾ ਬੰਦੀ ਇੱਥੇ ਹੀ ਕਰਕੇ ਬਰੀਕੀ ਨਾਲ ਚੈਕਿੰਗ ਕੀਤੀ ਜਾਵੇ ਤਾਂ ਇਹ ਦੋਨੋਂ ਵਿਅਕਤੀ ਖੋਹ ਕੀਤੀਆਂ ਹੋਈਆਂ ਸੋਨੇ ਦੀਆ ਚੇਨਾਂ ਸਮੇਤ ਕਾਬੂ ਆ ਸਕਦੇ ਹਨ ਤਾਂ CIA 2 , ANTI NARCOTICS CELL ਕਮਿਸ਼ਨਰੇਟ ਜਲੰਧਰ ਦੀ ਟੀਮ ਨੇ ਸ਼ੱਕ ਦੀ ਬਿਨਾਹ ਪਰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਹਨਾਂ ਨੇ ਆਪਣਾ ਨਾਮ ਇੰਦਰਜੀਤ ਸਿੰਘ ਉਰਫ ਇੰਦਰ ਅਤੇ ਪ੍ਰਗਟ ਸਿੰਘ ਉਕਤਾਨ ਅਨੁਸਾਰ ਦੱਸਿਆ ।
ਜਿਨਾਂ ਪਾਸੇ ਦੌਰਾਨ ਤਫਤੀਸ਼ ਇਕ ਮੋਬਾਇਲ ਫੋਨ 8 ਸੋਨਾ ਜ਼ੋਨਾਂ ਅਤੇ 7 ਸੋਨਾ ਬਾਲੀਆਂ ਇਕ ਮੋਟਰਸਾਈਕਲ ਜੋ ਪਹਿਲਾਂ ਹੀ ਅਲਗ ਅਲੱਗ ਥਾਣਿਆਂ ਵਿਚ ਦਰਜ ਹੋਏ ਖੋਹ ਦੇ 17 ਮੁਕੱਦਮਿਆ ਵਿੱਚ ਬ੍ਰਾਮਦਗੀ ਹੋਈ ਹੈ।ਜਿਹਨਾਂ ਵਿਰੁੱਧ ਕਾਰਵਾਈ ਕਰਦੇ ਹੋਏ ਮੁ : ਨੰ : 109 ਮਿਤੀ 30.06.2022 US 411 ਭ : ਦ : ਥਾਣਾ ਡਵੀ : ਨੰ : 2 ਕਮਿ : ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ ।
ਨਾਮ ਪਤਾ ਦੋਸ਼ੀ : – 1. ਪ੍ਰਗਟ ਸਿੰਘ ਪੁੱਤਰ ਕੁਲਦੀਪ ਰਾਏ ਵਾਸੀ ਮਕਾਨ ਨੰ . 156 ਅਜੀਤ ਨਗਰ ਕਪੂਰਥਲਾ 2. ਇੰਦਰਜੀਤ ਸਿੰਘ ਉਰਫ ਇੰਦਰ ਪੁੱਤਰ ਗੁਰਨਾਮ ਸਿੰਘ ਵਾਸੀ ਗਰੋਵਰ ਕਲੋਨੀ ਨੇੜੇ ਪਿੰਡ ਕਾਦੂਪੁਰ ਕਰਤਾਰਪੁਰ ਰੋਡ ਕਪੂਰਥਲਾ 3.ਯਸ਼ਵੀਨ ਸਿੰਘ ਉਰਫ ਮਸਤ ( ਸੁਨਿਆਰਾ ) ਪੁੱਤਰ ਪਿਆਰਾ ਸਿੰਘ ਵਾਸੀ ਗਲੀ ਨੰ . 3 ਸ਼ਹੀਦ ਬਾਬਾ ਦੀਪ ਸਿੰਘ ਨਗਰ , ਨੇੜੇ ਬਾਬਾ ਪੀਰ ਚੌਧਰੀ ਕਪੂਰਥਲਾ । ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਦੌਰਾਨੇ ਰਿਮਾਂਡ ਦੋਸ਼ੀਆ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।