ਜੰਡਿਆਲਾ ਗੁਰੂ, 30 ਜੁਲਾਈ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸਹੋਤਾ) : ਐਸ.ਐਸ.ਪੀ ਦਿਹਾਤੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ, ਇਸੇ ਤਹਿਤ ਐਸ ,ਐਚ ,ਓ ਜੰਡਿਆਲਾ ਇੰਸਪੈਕਟਰ ਬਲਵਿੰਦਰ ਸਿੰਘ ਭੂੱਲਰ ਆਪਣੀ ਪੁਲਿਸ ਪਾਰਟੀ ਸਮੇਤ ਨਿੱਕਾ ਅੱਡਾ ਬੰਡਾਲਾ ਲਿੰਕ ਰੋਡ ਪੱਖੋਕੇ ਦੇ ਕੋਲ ਮੌਜੂਦ ਸਨ ਕਿ ਕੁਝ ਸਮੇਂ ਬਾਅਦ ਪਿੰਡ ਪੱਖੋਕੇ ਕੋਲ ਇੱਕ ਕਾਰ ਦਿਖਾਈ ਦਿੱਤੀ। ਸਾਈਡ ਤੋਂ ਆ ਰਹੀ ਸੀ, ਜਿਸ ਨੂੰ ਐੱਸ ,ਐੱਚ ,ਓ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਨੂੰ ਰੋਕਣ ਦੀ ਬਜਾਏ ਉਸ ‘ਚ ਬੈਠੇ ਡਰਾਈਵਰ ਨੇ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਲਈ ਪੁਲੀਸ ਪਾਰਟੀ ਨੇ ਬੜੀ ਮੁਸ਼ਕਲ ਨਾਲ ਅੱਗੇ ਬੈਰੀਕੇਡ ਲਗਾ ਕੇ ਇਸ ਨੂੰ ਰੋਕਿਆ।
ਚਾਬੀ ਕੱਢ ਕੇ ਕਾਰ ਨੰਬਰ ਡੀ.ਐਲ.3 ਸੀ.ਡਬਲਯੂ. ਸਫ਼ੈਦ ਰੰਗ ਦੀ ਸਵਿਫ਼ਟ ਵਿੱਚੋਂ ਬਾਹਰ ਆਉਣ ਲਈ ਕਿਹਾ। ਉਹ ਹੱਥ ਵਿੱਚ ਬੈਗ ਲੈ ਕੇ ਕਾਰ ਵਿੱਚ ਆਇਆ ਅਤੇ ਆਪਣਾ ਨਾਮ ਬਲਜੀਤ ਸਿੰਘ ਉਰਫ਼ ਮੁਰਲੀ ਵਾਸੀ ਪਿੰਡ ਧਾਰੜ ਥਾਣਾ ਜੰਡਿਆਲਾ ਦੱਸਿਆ। ਉਸ ਦੀ ਤਲਾਸ਼ੀ ਲੈਣ ‘ਤੇ ਇਕ ਮੋਮੀ ਲਿਫਾਫੇ ‘ਚੋਂ 500 ਗ੍ਰਾਮ ਹੈਰੋਇਨ, 500-500 ਦੇ 190 ਨੋਟ ਕੁੱਲ 95 ਹਜ਼ਾਰ ਦੀ ਡਰੱਗ ਮਨੀ ਅਤੇ ਇਕ ਸਵਿਫਟ ਕਾਰ ਬਰਾਮਦ ਹੋਈ। ਮੁਲਜ਼ਮਾਂ ਖ਼ਿਲਾਫ਼ ਥਾਣਾ ਜੰਡਿਆਲਾ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।