ताज़ा खबरपंजाब

ਪੁਲਿਸ ਨੇ ਦਾਤਰ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ , 2 ਦੋਸ਼ੀ ਗਿਰਫਤਾਰ

ਜਲੰਧਰ, 16 ਮਾਰਚ (ਕਬੀਰ ਸੌਂਧੀ) : ਸ. ਗੁਰਮੀਤ ਸਿੰਘ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਿਲਾ ਜਲੰਧਰ ਦਿਹਾਤੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਕੁਲਵੰਤ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਯਾਦਵਿੰਦਰ ਸਿੰਘ ਰਾਣਾ ਮੁੱਖ ਅਫਸਰ ਥਾਣਾ ਭੋਗਪੁਰ ਦੀ ਟੀਮ ਵਲੋਂ ਦਾਤਰ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਸ਼ ਕਰਕੇ 2 ਦੋਸ਼ੀ ਗ੍ਰਿਫਤਾਰ ਕਰਕੇ ਮੋਟਰਸਾਈਕਲ ਅਤੇ ਦਾਤਰ ਰਿਕਵਰ ਕੀਤਾ ਗਿਆ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਯਾਦਵਿੰਦਰ ਸਿੰਘ ਰਾਣਾ ਮੁੱਖ ਅਫਸਰ ਥਾਣਾ ਭੋਗਪੁਰ ਜੀ ਨੇ ਦੱਸਿਆ ਕਿ ਕੁਲਦੀਪ ਕੁਮਾਰ ਪੁੱਤਰ ਜਗਦੀਸ਼ ਪ੍ਰਸ਼ਾਦ ਵਾਸੀ ਦੀਵਾਲਹੇਰੀ ਯੂ.ਪੀ ਹਾਲ ਕਿਰਾਏਦਾਰ ਸਿਟੀ ਕਪੂਰਥਲਾ ਮਿਤੀ 12.03.25 ਨੂੰ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਕੈਸ਼ ਅਤੇ ਹੋਰ ਸਮਾਨ ਲੈ ਕੇ ਚਾਹੜਕੇ ਤੋਂ ਪਿੰਡ ਡੱਲਾ ਤੋਂ ਜੀ.ਟੀ ਰੋਡ ਤੇ ਚੜਿਆ ਤਾਂ 02 ਮੋਟਰਸਾਈਕਲ ਜਿਹਨਾ ਤੇ 3/3 ਨੋਜਵਾਨ ਸਵਾਰ ਸਨ। ਜਿਹਨਾ ਪਾਸ ਦਾਤਰ ਸੀ ਜਿਨਾ ਨੇ ਉਸ ਨੂੰ ਰੋਕ ਲਿਆ ਤੇ ਮੋਟਰਸਾਈਕਲ ਰੋਕਦੇ ਹੀ ਵਿੱਚੋ ਇੱਕ ਨੇ ਦਾਤਰ ਦਾ ਵਾਰ ਉਸ ਦੇ ਖੱਬੇ ਹੱਥ ਦੀ ਉਂਗਲ ਪਰ ਲੱਗਾ ਅਤੇ ਇੱਕ ਵਾਰ ਉਸ ਦੇ ਸਿਰ ਤੇ ਕੀਤਾ ਜਿਸ ਦੇ ਸਿਰ ਤੇ ਹੈਲਮੇਟ ਪਾਇਆ ਹੋਣ ਕਰਕੇ ਉਸ ਦਾ ਬਚਾਅ ਹੋ ਗਿਆ।

ਜੋ ਮੋਟਰਸਾਈਕਲ ਸਵਾਰਾਂ ਨੇ ਉਸ ਦਾ ਕਿੱਟ ਬੈਗ ਖੋਹ ਲਿਆ ਜਿਸ ਵਿੱਚ ਕਰੀਬ 32 ਹਜਾਰ ਰੁਪਏ, ਏ.ਟੀ.ਐਮ ਕਾਰਡ, ਪੈਨ ਕਾਰਡ ਅਤੇ ਹੋਰ ਸਮਾਨ ਸੀ ਖੋਹ ਕੇ ਲੈ ਗਏ। ਜਿਸ ਤੇ ਮੁਕੱਦਮਾ ਨੰਬਰ 25 ਮਿਤੀ 14.03.25 ਅ/ਧ 309(4), 126(2),351(2), 191(3), 190, 115(2) BNS ਥਾਣਾ ਭੋਗਪੁਰ ਦਰਜ ਕਰਕੇ ਦੋਸ਼ੀ ਦਵਿੰਦਰ ਕੁਮਾਰ ਉਰਫ ਸਾਬੀ ਪੁੱਤਰ ਧਰਮਪਾਲ ਵਾਸੀ ਪਿੰਡ ਬੁਲੋਵਾਲ ਭੋਗਪੁਰ ਅਤੇ ਹਰਮਨਪ੍ਰੀਤ ਸਿੰਘ ਉਰਫ ਬੁਟਰ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਕੁਰਾਲਾ ਭੋਗਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ ਦਾਤਰ ਬ੍ਰਾਮਦ ਕੀਤਾ ਗਿਆ ਹੈ। ਜਿਨਾ ਦੇ ਨਾਲ ਦਾ ਦੋਸ਼ੀ ਜਗਬੀਰ ਸਿੰਘ ਉਰਫ ਮੰਨਾ ਪੁੱਤਰ ਸੋਹਨ ਸਿੰਘ ਵਾਸੀ ਪਿੰਡ ਕਰਾਲਾ ਭੋਗਪੁਰ ਭੱਜਿਆ ਹੋਇਆ ਹੈ। ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਨਾ ਪਾਸੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਹਨਾ ਨਾਲ ਹੋਰ ਕਿਹੜਾ-ਕਿਹੜਾ ਵਿਅਕਤੀ ਵਾਰਦਾਤ ਵਿੱਚ ਸ਼ਾਮਲ ਹੈ ਅਤੇ ਇਹਨਾ ਵਲੋਂ ਹੋਰ ਕਿੱਥੇ ਕਿੱਥੇ ਵਾਰਦਾਤ ਕੀਤੀ ਗਈ ਹੈ।

Related Articles

Leave a Reply

Your email address will not be published.

Back to top button