ताज़ा खबरपंजाब

ਪੁਲਿਸ ਨੇ ਚਿਰਾਗ ਮੈਡੀਕਲ ਸਟੋਰ ਵਿਖੇ 330 ਨਸ਼ੀਲੇ ਕੈਪਸੂਲ ਅਤੇ 395 ਨਸ਼ੀਲੀ ਗੋਲੀਆਂ ਸਣੇ 1 ਦੋਸ਼ੀ ਕੀਤਾ ਕਾਬੂ

ਜਲੰਧਰ, 26 ਅਗਸਤ (ਕਬੀਰ ਸੌਂਧੀ) : ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਕੁਲਦੀਪ ਸਿੰਘ ਚਹਿਲ IPS, ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਹਰਵਿੰਦਰ PPS,DCP/Inv,PPS, ADCP-Inv, ਪਰਮਜੀਤ ਸਿੰਘ, PPS ACP-Detective ਅਤੇ ਹੋਰ ਸੀਨੀਅਰ ਅਫਸਰਾਨ ਬਾਲਾਂ ਵਲੋਂ ਸਮੇਂ-ਸਮੇਂ ਸਿਰ ਮਿਲ ਰਹੀਆਂ ਹਦਾਇਤਾ ਅਨੁਸਾਰ S। ਹਰਵਿੰਦਰ ਸਿੰਘ ਇੰਚਾਰਜ Anti Narcotic Cell ਕਮਿਸ਼ਨਰੇਟ ਜਲੰਧਰ ਦੀ ਟੀਮ ਵਲੋ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ 01 ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 330 ਨਸ਼ੀਲੇ ਕੈਪਸੂਲ ਅਤੇ 395 ਨਸ਼ੀਲੀਆ ਗੋਲੀਆ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 25-08-2023 ਨੂੰ ANTI NARCOTICS CELL ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਸਮੇਤ ਡਰੱਗ ਇੰਸਪੈਕਟਰ ਸ਼੍ਰੀ ਲਾਜਵਿੰਦਰ ਕੁਮਾਰ ਸਿਵਲ ਸਰਜਨ ਦਫਤਰ ਜਲੰਧਰ 4 ਦੇ ਬ੍ਰਾਏ ਸ਼ੱਕੀ ਮੈਡੀਕਲ ਸਟੋਰਾ ਦੀ ਚੈਕਿੰਗ ਦੇ ਸੰਬੰਧ ਵਿੱਚ ਚਿਰਾਗ ਮੈਡੀਕਲ ਸਟੋਰ ਖਾਬਰਾ ਜਲੰਧਰ ਪੁੱਜੇ ਹਾਂ ਜਿੱਥੇ ਮੈਡੀਕਲ ਸਟੋਰ ਅੰਦਰ ਇੱਕ ਵਿਅਕਤੀ ਹਾਜਰ ਮਿਲਿਆ ਜਿਸ ਨੂੰ ਉਸਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਗੌਤਮ ਸਹਿਗਲ S/O ਸ਼ੁਸ਼ੀਲ ਕੁਮਾਰ ਵਾਸੀ ਮਕਾਨ ਨੰਬਰ 42 ਨੇੜੇ ਇੰਨਕਮ ਟੈਕਸ ਕਲੋਨੀ ਬਸੰਤ ਵਿਹਾਰ PS DIV NO. 7 ਜਲੰਧਰ ਹਾਲ ਵਾਸੀ ਮਕਾਨ ਨੰਬਰ 92 ਅਸ਼ੋਕ ਨਗਰ ਝੰਡੀਆ ਵਾਲਾ ਪੀਰ ਜਲੰਧਰ ਦੱਸਿਆ। 

ਜਿਸ ਦੇ ਮੈਡੀਕਲ ਸਟੋਰ ਦੀ ਤਲਾਸ਼ੀ ਡਰੱਗ ਇੰਸਪੈਕਟਰ ਦੀ ਹਾਜਰੀ ਵਿੱਚ ਕਰਨ ਤੇ 330 ਨਸ਼ੀਲੇ ਕੈਪਸੂਲ ਅਤੇ 395 ਨਸ਼ੀਲੀਆ ਗੋਲੀਆ ਬ੍ਰਾਮਦ ਹੋਈਆ। ਜਿਸ ਤੇ ਕਾਰਵਾਈ ਕਰਦੇ ਹੋਏ ਦੋਸ਼ੀ ਵਿਰੁੱਧ ਥਾਣਾ ਸਦਰ ਜਲੰਧਰ ਵਿਖੇ ਮੁੱਕਦਮਾ ਨੰਬਰ 146 ਮਿਤੀ 25-08-2023 ਅ:ਧ: 22-61-85 NDPS ACT ਥਾਣਾ ਸਦਰ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ।

Related Articles

Leave a Reply

Your email address will not be published.

Back to top button