ਜਲੰਧਰ, 29 ਜੁਲਾਈ (ਕਬੀਰ ਸੌਂਧੀ) : ਸ਼੍ਰੀ ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ , ਸ਼੍ਰੀ ਬਬਨਦੀਪ ਸਿੰਘ PPS ACP / Cantt ਜਲੰਧਰ ਦੀ ਹਦਾਇਤਾ ਅਨੁਸਾਰ SI ਭੂਸ਼ਨ ਕੁਮਾਰ ਮੁੱਖ ਅਫਸਰ ਥਾਣਾ ਕੈਂਟ ਦੀ ਦੇਖ – ਰੇਖ ਹੇਠ ਥਾਣਾ ਕੈਂਟ ਦੇ ਕਰਮਚਾਰੀਆਂ ਨੂੰ ਉਦੋ ਸਫਲਤਾ ਮਿਲੀ ਜਦੋਂ ਪੁਲਿਸ ਦੀ ਵਰਦੀ ਪਾ ਕੇ ਖੋਹ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਖੋਹ ਕੀਤੀ ਰਕਮ 11000/- ਰੁਪਏ ਬਰਾਮਦ ਕੀਤੇ ਅਤੇ ਖੋਹ ਕਰਨ ਸਮੇਂ ਵਰਤੇ ਵਹੀਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਮਿਤੀ 29-07-2022 ਨੂੰ ਸੰਜੇ ਯਾਦਵ ਪੁੱਤਰ ਦੁਰਗਾ ਪ੍ਰਸ਼ਾਦ ਵਾਸੀ ਮਕਾਨ ਨੰਬਰ 1435 ਸ਼ਾਰਦਾ ਨਗਰ ਸਹਾਰਨਪੁਰ ਉਤਰਪ੍ਰਦੇਸ਼ ਆਪਣਾ ਆਇਸ਼ਰ ਕੈਂਟਰ UP – 11 – BT – 3303 ਵਿੱਚ ਮਾਲ ਲੋਡ ਕਰਕੇ ਰੁੜਕੀ ਉਤਰਾਖੰਡ ਤੋ ਆਵੰਤੀਪੁਰਮ J & K ਜਾ ਰਿਹਾ ਸੀ ਵਕਤ ਕਰੀਬ 02-35 ਏ.ਐਮ ਦਕੋਹਾ ਫਾਟਕ ਉਹ ਆਪਣੇ ਸਾਲੇ ਨਰਿੰਦਰ ਸਿੰਘ ਯਾਦਵ ਨੂੰ ਮੋਬਾਇਲ ਦਾ ਚਾਰਜਰ ਦੇਣ ਲਈ ਰੁਕਿਆ , ਇੰਨੇ ਨੂੰ ਇਕ ਨੋਜਵਾਨ ਸਕੂਟਰੀ ਨੰਬਰ PB67 – D – 1250 ਪਰ ਆਇਆ ਅਤੇ ਮੈਨੂੰ ਕਹਿਣ ਲੱਗਾ ਕਿ ਤੇਰੇ ਪਾਸ ਕੋਈ ਨਸ਼ਾ ਹੈ ਮੈਂ ਤੇਰੀ ਤਲਾਸ਼ੀ ਲੈਣੀ ਹੈ ਜਿਸ ਨੇ ਮੇਰਾ ਪਰਸ ਮੰਗਿਆ , ਜਦੋਂ ਉਸ ਨੇ ਆਪਣਾ ਪਰਸ ਕੱਢਿਆ ਤਾਂ ਉਸ ਨੇ ਝਪਟਾ ਮਾਰ ਕੇ ਜ਼ਬਰਦਸਤੀ ਉਸ ਦਾ ਪਰਸ ਖੋਹ ਕੇ ਮੋਕਾ ਤੋ ਭੱਜ ਗਿਆ , ਉਸ ਦੇ ਪਰਸ ਵਿੱਚ 11000/- ਰੁਪਏ , ਆਧਾਰ ਕਾਰਡ ਸੀ ਉਸ ਨੇ ਸਕੂਟਰੀ ਦਾ ਨੰਬਰ PB17 – D – 1250 ਪੜ੍ਹਿਆ ਸੀ, ਜਿਸ ਤੇ ਮੁਕੱਦਮਾ ਨੰਬਰ 77 ਮਿਤੀ 29.07.2022 ਅ : ਧ 379 ਬੀ / 171 ਭ : ਦ ਥਾਣਾ ਕੈਂਟ ਜਲੰਧਰ ਦਰਜ ਰਜਿਸਟਰ ਕੀਤਾ।
ਜੋ ਅੱਜ ਏ.ਐਸ.ਆਈ.ਸਰਬਜੀਤ ਸਿੰਘ ਨੰਬਰ 2345 / ਜਲੰਧਰ ਵੱਲੋਂ ਸਮੇਤ ਪੁਲਿਸ ਪਾਰਟੀ ਦੋਸ਼ੀ ਸੁਰਿਦਰਪਾਲ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਬਰਿੰਦਪੁਰ ਥਾਣਾ ਸਦਰ ਜਿਲ੍ਹਾ ਕਪੂਰਥਲਾ ਨੂੰ ਰਾਮਾਂਮੰਡੀ ਚੌਂਕ ਕੋਲੋ ਸਮੇਤ ਐਕਟਿਵਾ ਗ੍ਰਿਫਤਾਰ ਕਰਕੇ ਉਸ ਪਾਸੋਂ ਖੋਹ ਕੀਤੇ 11000/- ਰੁਪਏ ਬਰਾਮਦ ਕੀਤੇ । ਜੋ ਮੋਕਾ ਤੋ ਭੱਜਣ ਲੱਗਾ ਜਿਸ ਦੀ ਐਕਟਿਵਾ ਸਲਿਪ ਹੋ ਗਈ , ਜੋ ਡਿੱਗ ਪਿਆ , ਜਿਸ ਤੇ ਸੱਟਾ ਲੱਗ ਗਈਆ । ਜਿਸ ਨੇ ਫਰਦ ਇੰਕਸ਼ਾਫ ਕੀਤਾ , ਮੈਂ ਪੁਲਿਸ ਵਰਦੀ ਵਿੱਚ ਦਿਨ ਵੇਲ ਲਾਇਟਾ ਤੇ ਖੜ੍ਹੇ ਹੋ ਕੇ ਜੋ ਲੋਕ ਰੈਡ ਲਾਇਟ ਜੰਪ ਕਰਦੇ ਹਨ ਉਹਨਾ ਕੋਲੋਂ ਪੈਸੇ ਵਸੂਲਦਾ ਹਾਂ ਅਤੇ ਰਾਤ ਸਮੇਂ ਵਰਦੀ ਪਾ ਕੇ ਟਰੱਕਾ ਵਾਲਿਆਂ ਤੋਂ ਤਲਾਸ਼ੀ ਲੈਣ ਦੇ ਬਹਾਨੇ ਪੈਸੇ ਖੋਹ ਕਰਦਾ ਹਾਂ। ਜਿਸ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਮਜ਼ੀਦ ਪੁੱਛਗਿੱਛ ਕੀਤੀ ਜਾਵੇਗੀ।