ਜੰਡਿਆਲਾ ਗੁਰੂ, 27 ਸਤੰਬਰ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸੋਹਤਾ) : ਪੁਲਿਸ ਜਿਲਾ ਮਜੀਠਾ ਦਿਹਾਤੀ ਦੇ ਐਸ. ਐਸ. ਪੀ ਸਤਿਦੰਰ ਸਿੰਘ ਤੇ ਡੀ. ਐਸ. ਪੀ ਜੰਡਿਆਲਾ ਗੁਰੂ ਸ.ਕੁਲਦੀਪ ਸਿੰਘ ਤੇ ਐਸ. ਐਚ. ਓ ਸ.ਲਵਪ੍ਰੀਤ ਸਿੰਘ ਸਿੰਘ ਜੀ ਦੀਆਂ ਹਦਾਇਤਾਂ ਅਨੁਸਾਰ ਆਏ ਨਵ ਨਿਯੁਕਤ ਤੇ ਇਮਾਨਦਾਰ ਏ.ਐਸ.ਆਈ.ਸ.ਗੁਰਦੇਵ ਸਿੰਘ ਨੇ ਪੁਲਿਸ ਚੋਕੀ ਗਹਿਰੀ ਮੰਡੀ ਵਿਖੇ ਆਪਣਾ ਚਾਰਜ ਸੰਭਾਲਿਆ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਆਪਣੀ ਡਿਊਟੀ ਪੂਰੀ ਇਮਨਦਾਰੀ ਨਾਲ ਕਰਾਗੇ ਅਤੇ ਕਿਸੇ ਨੂੰ ਕੋਈ ਨਸ਼ਾ ਵੇਚਣ ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਲੂਟਾ ਖੋਹਾਂ ਕਰਨ ਵਾਲਿਆਂ ਨੂੰ ਵੀ ਸਖਤ ਧਾੜਨਾ ਕੀਤੀ ਕੀ ਤੇ ਮੈਡੀਕਲ ਸਟੋਰਾਂ ਵਾਲੇਆ ਨੂੰ ਵੀ ਸਖਤ ਧਾੜਨਾ ਕੀਤੀ ਕੀ ਕੋਈ ਵੀ ਨਸ਼ਾ ਕੈਪਸੂਲ ਗੋਲੀਆਂ ਨਾ ਵੇਚੀਆਂ ਜਾਣ ਅਤੇ ਸ਼ਰਾਰਤੀ ਅਨਸਰਾਂ ਨੂੰ ਵੀ ਧਾੜਨਾ ਕੀਤੀ ਕੀ ਉਹ ਬਾਜ ਆ ਜਾਣ ਨਹੀਂ ਤਾਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਨੇ ਵਿਸਵਾਸ਼ ਦਿਵਾਉਦੇ ਹੋਏ ਕਿਹਾ ਪੁਲਿਸ ਚੋਕੀ ਵਿਚ ਹਾਰੇਕ ਦਾ ਮਨ ਸਤਿਕਾਰ ਕੀਤਾ ਜਾਵੇ
ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਉਹ ਮੇਰੇ ਨਾਲ ਸਿਧਾ ਸੰਪਰਕ ਕਰ ਸਕਦਾ ਹੈ ਉਨ੍ਹਾਂ ਨਾਲ ਏ੍ ਐਸ ਆਈ੍ ਸਰਦੂਲ ਸਿੰਘ ਹੋਲਦਾਰ ਅੰਮਿਤ੍ਰ ਪਾਲ ਸਿੰਘ ਹੋਲਦਾਰ ਗੁਰਦਿਆਲ ਸਿੰਘ ਮੁੱਖ ਮੁਨਸ਼ੀ ਸਰਵਣ ਸਿੰਘ ਆਦਿ ਹਾਜਰ ਸਨ ਪਿੰਡ ਗਹਿਰੀ ਮੰਡੀ ਦੀ ਪੁਲਿਸ ਚੋਕੀ ਵਿਚ ਜੋ ਨਵੇਂ ਇਚੰਰਾਜ ਸ.ਗੁਰਦੇਵ ਸਿੰਘ ਜੀ ਚਿਮਾਆਰੀ ਪੁਲਿਸ ਚੋਕੀਤੋ ਬਦਲ ਕੇ ਆਏ ਹਨ।