ਜੰਡਿਆਲਾ ਗੁਰੂ, 13 ਨਵੰਬਰ (ਕੰਵਲਜੀਤ ਸਿੰਘ, ਦਵਿੰਦਰ ਸਿੰਘ ਸੋਹਤਾ) : ਅੰਮ੍ਰਿਤਸਰ ਪੁਲਿਸ ਜਿਲਾ ਦਿਹਾਤੀ ਦੇ ਐਸ.ਐਸ.ਪੀ ਤੇ ਜੰਡਿਆਲਾ ਗੁਰੂ ਦੇ ਡੀ.ਐਸ.ਪੀ. ਕੁਲਦੀਪ ਸਿੰਘ ਥਾਣਾ ਜੰਡਿਆਲਾ ਗੁਰੂ ਦੇ ਐਸ.ਐਚ.ਓ.ਮੁਖਤਾਰ ਸਿੰਘ ਦੇ ਦੇਸ਼ਾਂ ਨਰਦੇਸ਼ਾ ਅਨੁਸਾਰ ਪਿੰਡ ਗਹਿਰੀ ਮੰਡੀ ਸੂਏ ਤੇ ਪੁਲਿਸ ਚੋਕੀ ਦੇ ਇਚੰਰਾਜ ਰਾਜਬੀਰ ਸਿੰਘ ਨੇ ਨਾਕਾ ਲਾ ਕੇ ਕੀਤੀ ਵਾਹਨਾਂ ਦੀ ਚੈਕਿੰਗ ਅਤੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕੀ ਹੁਣ ਦਿਨ ਦਿਹਾੜੇ ਹੀ ਲੂਟਾ ਖੋਹਾਂ ਹੋਣ ਲੱਗੀਆਂ ਹਨ ਅਤੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋਇਆ
ਅਸੀਂ ਇਸ ਨੂੰ ਮੁੱਖ ਰੱਖਦੇ ਹੋਏ ਪੁਲਿਸ ਨੇ ਸਖਤੀ ਕੀਤੀ ਤਾਂ ਜੋ ਲੋਕਾ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਾਵੈ ਅਤੇ ਉਨਾਂ ਇਹ ਵੀ ਆਖਿਆ ਕੀ ਜੇਕਰ ਕਿਸੇ ਨੂੰ ਕਿਸੇ ਕਿਸਮ ਦੀ ਮੁਸ਼ਕਲ ਆਉਦੀ ਤਾਂ ਉਹ ਮੈਨੂੰ ਸਿੱਧੇ ਆਣ ਕੇ ਮਿਲ ਸਕਦੇ ਨੇ ਪੁਲਿਸ ਜਨਤਾ ਦੀ ਸੇਵਾ ਵਾਸਤੇ ਹਰ ਵਕਤ ਤਿਆਰ ਬਰ ਤਿਆਰ ਹੈ ਹੁਣ ਜੋ ਕੀ ਅਵਾਰਾ ਗਰਦੀ ਕਰਦੇ ਮੁੰਡਿਆਂ ਨੂੰ ਸਖਤ ਤਾੜਨਾ ਕੀਤੀ ਤੇ ਉਨ੍ਹਾਂ ਆਖੇਆ ਕੀ ਸ਼ਰਾਰਤੀ ਅਨਸਰਾ ਨੂੰ ਤੇ ਨਸ਼ਾ ਵੇਚਣ ਵਾਲੇਆ ਨੂੰ ਵੀ ਆਖਿਆ ਕੀ ਉਹ ਬਾਜ ਆ ਜਾਣ ਨਹੀਂ ਤਾਂ ਪੁਲਿਸ ਸਖਤੀ ਨਾਲ ਪੇਸ਼ ਆਵੇਗੀ ਵਾਹਨਾਂ ਵਾਲੇਆ ਨੂੰ ਆਖਿਆ ਕੀ ਉਹ ਆਪਣੇ ਵਾਹਨਾਂ ਦੇ ਕਾਗਜ਼ ਪੱਤਰ ਪੂਰੇ ਰੱਖਣ ਤੇ ਹੈਲਮਟ ਦੀ ਵਰਤੋਂ ਕਰਨ ਉਨ੍ਹਾਂ ਨਾਲ ਹੋਲਦਾਰ ਪ੍ਰਭਜੋਤ ਸਿੰਘ ਕਾਸਟੇਬਲ ਪਲਵਿੰਦਰ ਸਿੰਘ ਹਾਜਰ ਸਨ।