
ਜਲੰਧਰ 23 ਅਪ੍ਰੈਲ (ਧਰਮਿੰਦਰ ਸੌਂਧੀ) : ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਐਚ ਐਮ ਵੀ ਯੂਨਿਟ ਵੱਲੋਂ ਐਚ ਕਾਲਜ ਕੈਂਪਸ ਵਿੱਚ ਦੋ ਘੰਟੇ ਦਾ ਧਰਨਾ ਦਿੱਤਾ ਗਿਆ। ਪਿਛਲੇ ਦਿਨਾਂ ਤੋਂ ਡੀਏਵੀ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਵੱਲੋਂ ਕਾਲਜ ਨੂੰ ਆਟੋਨੋਮਸ (ਖੁਦ ਮੁਖਤਿਆਰ ਸੰਸਥਾ) ਬਣਾਉਣ ਦੇ ਯਤਨਾਂ ਨੂੰ ਲੈ ਕੇ ਸਟਾਫ ਵਿੱਚ ਵਿਰੋਧ ਪਾਇਆ ਜਾ ਰਿਹਾ ਹੈ ਤੇ ਇਸੇ ਵਿਰੋਧ ਦੇ ਚਲਦਿਆਂ ਹੀ ਐਚ ਐਮ ਵੀ ਯੂਨਿਟ ਵੱਲੋਂ ਅੱਜ ਕਾਲੇ ਬਿੱਲੇ ਲਾ ਕੇ ਦੋ ਘੰਟੇ ਦਾ ਧਰਨਾ ਤੇ ਰੋਸ ਰੈਲੀ ਕੀਤੀ ਗਈ। ਇਹ ਵਰਨਣ ਯੋਗ ਹੈ ਕਿ ਡੀ ਏ ਵੀ ਕਾਲਜਿਜ਼ ਮੈਨੇਜਿੰਗ ਕਮੇਟੀ ਅਤੇ ਪ੍ਰਿੰਸੀਪਲ ਐਚ ਐਮ ਵੀ ਵੱਲੋਂ ਕਾਫੀ ਲੰਬੇ ਸਮੇਂ ਤੋਂ ਸੰਸਥਾ ਨੂੰ ਆਟੋਨੋਮਸ ਬਣਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਇਹਨਾਂ ਕੋਸ਼ਿਸ਼ਾਂ ਦੇ ਚਲਦਿਆਂ ਹੀ ਅਧਿਆਪਕ ਯੂਨੀਅਨ ਵੱਲੋਂ ਪਿਛਲੇ ਦੋ ਤਿੰਨ ਦਿਨਾਂ ਤੋਂ ਕਾਲੇ ਬਿੱਲੇ ਲਗਾ ਕੇ ਵਿਰੋਧ ਕੀਤਾ ਜਾ ਰਿਹਾ ਸੀ ਤੇ ਅੱਜ ਦੋ ਘੰਟੇ ਦੇ ਧਰਨੇ ਵਿੱਚ ਯੂਨਿਟ ਦੇ ਪ੍ਰਧਾਨ ਡਾ ਆਸ਼ਮੀਨ ਕੌਰ, ਸਕੱਤਰ ਡਾ ਸ਼ਾਲੂ ਬਤਰਾ ਉਪ ਪ੍ਰਧਾਨ ਡਾ ਹਰਪ੍ਰੀਤ ਸਿੰਘ ਤੇ ਜੋਇੰਟ ਸੈਕਟਰੀ ਡਾਕਟਰ ਸੀਮਾ ਖੰਨਾ ਨੇ ਸੰਬੋਧਨ ਕੀਤਾ ਤੇ ਅ ਅਟੋਨਮੀ ਨਾਲ ਕਾਲਜ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਯੂਨਿਟ ਮੈਂਬਰਾਂ ਨੂੰ ਜਾਣੂ ਕਰਵਾਇਆ।
ਇਹ ਵਰਨਨਯੋਗ ਹੈ ਕਿ ਪੰਜਾਬ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਅਤੇ ਡੀਏਵੀ ਕੋਆਰਡੀਨੇਸ਼ਨ ਕਮੇਟੀ ਵੱਲੋਂ ਇਸ ਸੰਘਰਸ਼ ਦਾ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ ਤੇ ਇਸੇ ਸਬੰਧ ਵਿੱਚ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 24 ਅਪ੍ਰੈਲ ਨੂੰ ਦੋ ਘੰਟੇ ਦਾ ਕਾਲਜ ਧਰਨਾ, 25 ਅਪ੍ਰੈਲ ਨੂੰ ਸ਼ਹਿਰ ਵਿੱਚ ਕੈਂਡਲ ਮਾਰਚ, 26 ਅਪ੍ਰੈਲ ਅਤੇ 28 ਅਪ੍ਰੈਲ ਨੂੰ ਭੁੱਖ ਹੜਤਾਲ ਅਤੇ 29 ਅਪ੍ਰੈਲ ਨੂੰ ਦਿੱਲੀ ਵਿਖੇ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਦੇ ਦਫਤਰ ਦੇ ਬਾਹਰ ਰੋਸ ਰੈਲੀ ਕੀਤੀ ਜਾਵੇਗੀ ਤਾਂ ਜੋ ਡੀ ਏ ਵੀ ਕਾਲਜਿਜ਼ ਮੈਨੇਜਿੰਗ ਕਮੇਟੀ ਆਪਣੇ ਇਹਨਾਂ ਯਤਨਾਂ ਤੇ ਪੁਨਰ ਵਿਚਾਰ ਕਰੇ। ਅੱਜ ਦੇ ਇਸ ਧਰਨੇ ਵਿੱਚ ਜਲੰਧਰ ਜ਼ਿਲ੍ਹੇ ਪੀ ਸੀ ਸੀ ਕੀ ਯੂ ਦੇ ਪ੍ਰਧਾਨ ਡਾਕਟਰ ਤਜਿੰਦਰ ਵਿਰਲੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਏਰੀਆ ਸੈਕਟਰੀ ਪ੍ਰੋਫੈਸਰ ਸੁਖਦੇਵ ਸਿੰਘ ਨੇ ਅਤੇ ਡੀਏਵੀ ਕਾਲਜ ਜਲੰਧਰ ਦੇ ਯੂਨਿਟ ਪ੍ਰਧਾਨ ਡਾਕਟਰ ਅਮਿਤ ਸ਼ਰਮਾ ਨੇ ਸੰਬੋਧਨ ਕੀਤਾ। ਡਾ ਤਜਿੰਦਰ ਵਿਰਲੀ ਨੇ ਆਪਣੇ ਸੰਬੋਧਨ ਵਿੱਚ ਕਾਲਜ ਦੇ ਸਭ ਯੂਨਿਟ ਮੈਂਬਰਾਂ ਨੂੰ ਯੂਨਿਟ ਦੇ ਨਾਲ ਇਕੱਠੇ ਚੱਲਣ ਦੀ ਪ੍ਰੇਰਨਾ ਦਿੱਤੀ। ਉਹਨਾਂ ਨੇ ਡੀ ਏ ਵੀ ਕਾਲਜਿਜ਼ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਵੱਲੋਂ ਐਚ ਐਮ ਵੀ ਕਾਲਜ ਨੂੰ ਆਟੋਨੋਮੀ ( ਖੁਦ ਮੁਖਤਿਆਰ ਸੰਸਥਾ) ਬਣਾਉਣ ਦੇ ਯਤਨਾਂ ਦਾ ਵਿਰੋਧ ਕਰਦਿਆਂ ਪੀ ਸੀ ਸੀ ਟੀ ਯੂ ਵੱਲੋਂ ਦਿੱਤੇ ਜਾਣ ਵਾਲੇ ਸਮਰਥਨ ਦੀ ਗੱਲ ਕੀਤੀ। ਉਨ੍ਹਾਂ ਡੀ ਏ ਵੀ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਡਾ ਬੀ ਬੀ ਯਾਦਵ ਦੇ ਦਿਸ਼ਾ ਨਿਰਦੇਸ਼ ਹੇਠ ਡੀ ਏ ਵੀ ਕਾਲਜਾਂ ਦੇ ਮੁੱਦੇ, ਕੈਸ ਪ੍ਰਮੋਸ਼ਨ ਦਾ ਮਸਲਾ, ਐਸੋਸੀਏਟ ਪ੍ਰੋਫੈਸਰ ਦੇ ਏਰੀਅਰ, ਕੁਲ ਤਨਖਾਹ ਉਤੇ ਸੀ ਪੀ ਐਫ਼ ਦੀ ਕਟੌਤੀ,ਕੁਝ ਕਾਲਜਾਂ ਵਿੱਚ ਤਨਖਾਹਾਂ ਵਿੱਚ ਦੇਰੀ ਆਦਿ ਮਸਲਿਆਂ ਬਾਰੇ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਉਤੇ ਤਸੱਲੀ ਪ੍ਰਗਟ ਕੀਤੀ। ਉਹਨਾਂ ਨੇ ਕਿਹਾ ਕਿ ਜਿਲਾ ਜਲੰਧਰ ਦੀ ਸਮੁੱਚੀ ਲੀਡਰਸ਼ਿਪ ਐਚ ਐਮ ਵੀ ਨੂੰ ਆਟੋਨੋਮਸ ( ਖ਼ੁਦਮੁਖ਼ਤਿਆਰ ਸੰਸਥਾ) ਬਣਾਉਣ ਦੇ ਫੈਸਲੇ ਦੇ ਖਿਲਾਫ ਐਚ ਐਮ ਦੀ ਯੂਨਿਟ ਦੇ ਨਾਲ ਖੜੀ ਹੈ ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਏਰੀਆ ਸਕੱਤਰ ਸੁਖਦੇਵ ਸਿੰਘ ਰੰਧਾਵਾ ਨੇ ਵੀ ਡੀਏਵੀ ਕਾਲਜ ਮੈਨੇਜਮੈਂਟ ਕਮੇਟੀ ਦੀਆਂ ਅਧਿਆਪਕ ਮਾਰੂ ਨੀਤੀਆਂ ਵਿਰੁੱਧ 29 ਅਪ੍ਰੈਲ ਨੂੰ ਦਿੱਲੀ ਵਿਖੇ ਡੀ ਏ ਵੀ ਕਾਲਜਿਜ਼ ਮੈਨੇਜਿੰਗ ਕਮੇਟੀ ਦੇ ਦਫਤਰ ਦੇ ਬਾਹਰ ਰੋਸ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਲਈ ਕਿਹਾ। ਉਹਨਾਂ ਐਚ ਐਮ ਵੀ ਯੂਨਿਟ ਨੂੰ ਭਰੋਸਾ ਦਵਾਇਆ ਕਿ ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਆਟੋਨੋਮਸ ਦਾ ਡਟ ਕੇ ਵਿਰੋਧ ਕਰਦੀ ਹੈ।